ਜਲੰਧਰ ਜਿਮਨੀ ਚੋਣਾਂ ਦੇ ਦੌਰਾਨ ਆਮ ਆਦਮੀ ਪਾਰਟੀ ਨੇ ਸੋਸ਼ਲ ਮੀਡਿਆ ਉੱਤੇ ਇਕ ਪੋਸਟਰ ਸ਼ੇਅਰ ਕਰ ਨਵੀਂ ਚਰਚਾ ਛੇੜ ਦਿੱਤੀ ਹੈ। ਆਪ ਪੰਜਾਬ ਦੇ ਟਵਿੱਟਰ ਹੈਂਡਲ ਤੇ ਇਹ ਤਸਵੀਰ ਸ਼ੇਅਰ ਕੀਤੀ ਗਈ ਹੈ, ਜਿਸ ਵਿਚ ਪੰਜਾਬ ਦੇ ਬੀਜੇਪੀ ਲੀਡਰਾਂ ਦੇ ਨਾਲ ਪ੍ਰਧਾਨਮੰਤਰੀ ਤੇ ਗ੍ਰਹਿ ਮੰਤਰੀ ਦੀ ਤਸਵੀਰ ਹੈ। ਜਲੰਧਰ ਵੈਸਟ ਦੀ ਜਿਮਨੀ ਚੋਣ ਹੁਣ ਬੀਜੇਪੀ ਤੇ ਆਮ ਆਦਮੀ ਪਾਰਟੀ ਲਈ ਮੁੱਛ ਦਾ ਸਵਾਲ ਬਣ ਗਈ ਹੈ। ਦੋਵੇਂ ਕਿਸੇ ਵੀ ਹਾਲਤ ਵਿਚ ਇਸ ਚੋਣ ਨੂੰ ਹਾਰਨਾ ਨਹੀ ਚਾਹੁੰਦੇ ਹਨ |
ਵੈਬ ਸੀਰਿਜ ਦੇ ਪੋਸਟਰ ਵਰਗੀ ਹੈ ਇਹ ਤਸਵੀਰ
ਐਤਵਾਰ ਸਵੇਰੇ ਆਮ ਆਦਮੀ ਪਾਰਟੀ ਨੇ ਤਸਵੀਰ ਜਾਰੀ ਕੀਤੀ ਜੋ ਕਿਸੇ ਓਟੀਟੀ ਪਲੇਟਫਾਰਮ ਦੀ ਵੈਬ ਸੀਰਿਜ ਦੇ ਪੋਸਟਰ ਵਰਗੀ ਹੈ। ਤਸਵੀਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਭ ਤੋਂ ਉੱਪਰ ਹੇਠਾਂ ਸੰਸਦ ਭਵਨ ਦੀ ਤਸਵੀਰ ਦੇ ਆਲੇ ਦੁਆਲੇ ਕੇਂਦਰੀ ਮੰਤਰੀ ਰਵਨੀਤ ਬਿੱਟੂ, ਜਲੰਧਰ ਤੋਂ ਬੀਜੇਪੀ ਵੱਲੋਂ ਲੋਕਸਭਾ ਚੋਣ ਲੜਣ ਵਾਲੇ ਸੁਸ਼ੀਲ ਰਿੰਕੂ, ਗ੍ਰਹਿ ਮੰਤਰੀ ਅਮਿਤ ਸ਼ਾਹ, ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ , ਜਲੰਧਰ ਤੋਂ ਬੀਜੇਪੀ ਉਮੀਦਵਾਰ ਸ਼ੀਤਲ ਅੰਗੁਰਾਲ ਤੇ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਦੀ ਤਸਵੀਰ ਲਗਾਈ ਹੋਈ ਹੈ। ਇਸ ਤਸਵੀਰ ਨੂੰ ਟਾਈਟਲ ਦਿੱਤਾ ਗਿਆ ਹੈ ਤਾਨਾਸ਼ਾਹਪੁਰ। ਅੰਗ੍ਰੇਜੀ ਵਿਚ ਲਿਖਿਆ ਹੋਇਆ ਹੈ ਕਿ - ਪੰਜਾਬ ਦਾ ਹੱਕ ਮੋਦੀ ਐਥੇ ਰੱਖ।
ਤਸਵੀਰ ਨੂੰ ਟਾਈਟਲ ਦਿੱਤਾ-'ਤਾਨਾਸ਼ਾਹਪੁਰ'
ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਆਮ ਆਦਮੀ ਪਾਰਟੀ ਵੱਲੋਂ ਲਿਖਿਆ ਗਿਆ ਹੈ ਕਿ - ਆਮ ਆਦਮੀ ਪਾਰਟੀ ਨੇ ਸੀਰੀਜ ਦਾ ਅਧਿਕਾਰਤ ਟ੍ਰੀਜ਼ਰ ਪੇਸ਼ ਕੀਤਾ ਜਿਸਦਾ ਨਾਂ 'ਤਾਨਾਸ਼ਾਹਪੁਰ'|ਇਹ ਇੱਕ ਵਿਆਪਕ ਸੰਕਲਪ, ਪੰਜਾਬ ਅਤੇ ਪੰਜਾਬੀਆਂ ਵਿਰੁੱਧ ਭਾਜਪਾ ਦੇ ਮਾੜੇ ਕੰਮਾਂ ਅਤੇ ਲੁਕਵੇਂ ਏਜੰਡੇ ਦਾ ਪਰਦਾਫਾਸ਼ ਕਰਦਾ ਹੈ। ਕਿਸਾਨਾਂ ਦੇ ਖਿਲਾਫ ਕਾਲੇ ਕਾਨੂੰਨਾਂ ਤੋਂ ਲੈ ਕੇ ₹7,000 ਕਰੋੜ ਦਾ RDF ਜਾਰੀ ਨਾ ਕਰਨ ਤੱਕ, ਅਸੀਂ ਇਸ ਦਾ ਖੁਲਾਸਾ ਕਰਾਂਗੇ ਕਿ ਕਿਵੇਂ BJP4India ਅਤੇ ਮੋਦੀ ਪੰਜਾਬ ਨੂੰ ਧੋਖਾ ਦੇ ਰਹੇ ਹਨ।
ਬੀਜੇਪੀ ਵੱਲੋਂ ਪੋਸਟਰ 'ਤੇ ਅਜੇ ਕੋਈ ਜਵਾਬ ਨਹੀ ਆਇਆ
ਇਸ ਪੋਸਟਰ ਦੇ ਜਵਾਬ ਵਿਚ ਬੀਜੇਪੀ ਵੱਲੋਂ ਹਾਲੇ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ। ਰਾਜਨੀਤਿਕ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਪੋਸਟਰ ਜਲੰਧਰ ਜਿਮਨੀ ਚੋਣ ਦੀ ਲੜਾਈ ਲਈ ਬੀਜੇਪੀ ਉੱਤੇ ਦਬਾਅ ਬਣਾਉਣ ਦੀ ਰਣਨੀਤੀ ਦਾ ਹਿੱਸਾ ਹੈ। ਕਿਉਂਕਿ ਪੋਸਟਰ ਵਿਚ ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰਾਲ ਦੀ ਤਸਵੀਰ ਲਗਾਈ ਗਈ ਹੈ। ਸੁਸ਼ੀਲ ਰਿੰਕੂ ਨੇ ਬੀਤਿਆਂ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਟਿਕਟ ਨੂੰ ਛੱਡ ਕੇ ਬੀਜੇਪੀ ਦੀ ਟਿਕਟ ਉੱਤੇ ਚੋਣ ਲੜੀ ਸੀ ਤੇ ਉਹ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਤੋਂ ਹਾਰੇ ਸਨ। ਜਲੰਧਰ ਵੈਸਟ ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰਾਲ ਦਾਹੀ ਹਲਕਾ ਹੈ। ਵਿਧਾਨਸਭਾ ਚੋਣਾਂ ਵਿਚ ਰਿੰਕੂ ਨੇ ਕਾਂਗਰਸ ਤੇ ਸ਼ੀਤਲ ਨੇ ਆਪ ਵੱਲੋਂ ਚੋਣ ਲੜੀ ਸੀ। ਸ਼ੀਤਲ ਨੇ ਰਿੰਕੂ ਨੂੰ ਹਰਾ ਦਿੱਤਾ ਸੀ। ਫਿਰ ਜਿਮਨੀ ਚੋਣ ਤੋਂ ਠੀਕ ਪਹਿਲਾਂ ਰਿੰਕੂ ਨੇ ਕਾਂਗਰਸ ਛੱਡ ਆਮ ਆਦਮੀ ਪਾਰਟੀ ਜੁਆਇੰਨ ਕੀਤੀ ਤੇ ਜਿਮਨੀ ਚੋਣ ਜਿੱਤ ਕੇ ਸੰਸਦ ਮੈਂਬਰ ਬਣ ਗਏ ਸਨ।