ਅਭਿਸ਼ੇਕ ਸ਼ਰਮਾ ਕੋਲ ਹੁਣ ਜਲੰਧਰ ਖੇਤਰੀ ਪਾਸਪੋਰਟ ਦਫ਼ਤਰ ਦਾ ਐਡੀਸ਼ਨਲ ਚਾਰਜ ਹੈ। ਨਵੀਂ ਨਿਯੁਕਤੀ ਤੱਕ ਉਨ੍ਹਾਂ ਕੋਲ ਜਲੰਧਰ ਦਾ ਸਾਰਾ ਚਾਰਜ ਰਹੇਗਾ। ਉਹ ਕੁਝ ਦਿਨ ਜਲੰਧਰ ਤੇ ਕੁਝ ਦਿਨ ਅੰਮ੍ਰਿਤਸਰ ਰੁਕਣਗੇ।
CBI ਨੇ ਪਾਸਪੋਰਟ ਦਫ਼ਤਰ 'ਤੇ ਮਾਰਿਆ ਛਾਪਾ
ਦੱਸ ਦੇਈਏ ਕਿ ਸੀਬੀਆਈ ਨੇ ਸ਼ੁੱਕਰਵਾਰ ਨੂੰ ਜਲੰਧਰ 'ਚ ਛਾਪੇਮਾਰੀ ਕੀਤੀ ਸੀ। ਇਸ ਛਾਪੇਮਾਰੀ ਤੋਂ ਬਾਅਦ ਸੀਬੀਆਈ ਨੇ ਖੇਤਰੀ ਪਾਸਪੋਰਟ ਅਧਿਕਾਰੀ ਅਨੂਪ ਸਿੰਘ, ਏਆਰਪੀਓ ਹਰੀਓਮ ਤੇ ਸੰਜੇ ਸ੍ਰੀਵਾਸਤਵ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ ਕਾਰਨ ਅਭਿਸ਼ੇਕ ਸ਼ਰਮਾ ਨੂੰ ਐਡੀਸ਼ਨਲ ਚਾਰਜ ਸੌਂਪਿਆ ਗਿਆ ਹੈ।
CBI ਕਰ ਰਹੀ ਮਾਮਲੇ ਦੀ ਜਾਂਚ
ਖੇਤਰੀ ਪਾਸਪੋਰਟ ਦਫ਼ਤਰ ਦੇ ਨਾਲ-ਨਾਲ ਸੀਬੀਆਈ ਨੇ ਅਨੂਪ ਸਿੰਘ ਦੇ ਘਰ ਵੀ ਛਾਪੇਮਾਰੀ ਕੀਤੀ। ਸੀਬੀਆਈ ਨੇ ਅਨੂਪ ਸਿੰਘ ਦੇ ਘਰ ਛਾਪਾ ਮਾਰ ਕੇ ਦਸਤਾਵੇਜ਼ਾਂ ਨਾਲ ਭਰੇ ਤਿੰਨ ਬੈਗ ਬਰਾਮਦ ਕੀਤੇ। ਜੋ ਕਿ ਲੋਕਾਂ ਦੇ ਪਾਸਪੋਰਟ ਨਾਲ ਸਬੰਧਤ ਹਨ। ਸੀਬੀਆਈ ਸਾਰੇ ਦਸਤਾਵੇਜ਼ਾਂ ਦੀ ਜਾਂਚ ਕਰ ਰਹੀ ਹੈ। ਕਿਉਂਕਿ ਬਰਾਮਦ ਕੀਤੇ ਗਏ ਸਾਰੇ ਦਸਤਾਵੇਜ਼ ਅਜਿਹੇ ਹਨ ਜੋ ਸ਼ੱਕੀ ਹਨ। ਜਿਸ ਕਾਰਨ ਸੀਬੀਆਈ ਇਸ ਮਾਮਲੇ ਵਿੱਚ ਹਰ ਪਰਤ ਦੀ ਜਾਂਚ ਕਰ ਰਹੀ ਹੈ।