ਫ਼ਿਰੋਜ਼ਪੁਰ 'ਚ ਅੱਗ ਬੁਝਾਉਣ ਜਾ ਰਹੀ ਫਾਇਰ ਬ੍ਰਿਗੇਡ ਦੀ ਗੱਡੀ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਈ
ਫ਼ਿਰੋਜ਼ਪੁਰ ਦੇ ਫ਼ਾਜ਼ਿਲਕਾ ਰੋਡ ਨੇੜੇ ਅੱਗ ਬੁਝਾਉਣ ਜਾ ਰਹੀ ਕੰਟੋਨਮੈਂਟ ਬੋਰਡ ਫਾਇਰ ਬ੍ਰਿਗੇਡ ਦੀ ਗੱਡੀ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ। ਹਾਦਸੇ ਵਿੱਚ ਤਿੰਨ ਮੁਲਾਜ਼ਮ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਫ਼ਿਰੋਜ਼ਪੁਰ ਕੈਂਟ ਬੋਰਡ ਦੇ ਸੈਨੇਟਰੀ ਸੁਪਰਡੈਂਟ ਅਭਿਸ਼ੇਕ ਪਾਂਡੇ ਨੇ ਦੱਸਿਆ ਕਿ ਹੁਸੈਨੀਵਾਲਾ ਬਾਰਡਰ ਰੋਡ 'ਤੇ ਦਾਸ ਐਂਡ ਬਰਾਊਨ ਸਕੂਲ ਨੇੜੇ ਕੰਟੋਨਮੈਂਟ ਬੋਰਡ ਦਾ ਪੁਰਾਣਾ ਸਟ੍ਰੈਚਿੰਗ ਗਰਾਊਂਡ ਹੈ, ਜਿੱਥੋਂ ਧੂੰਆਂ ਨਿਕਲਦਾ ਦੇਖਿਆ ਗਿਆ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਮੌਕੇ 'ਤੇ ਭੇਜਿਆ ਗਿਆ।
ਬੇਕਾਬੂ ਗੱਡੀ ਦਰੱਖਤ ਨਾਲ ਟਕਰਾਈ
ਮਾਸਟਰ ਸੁਰਜੀਤ, ਫਾਇਰਮੈਨ ਨਰਿੰਦਰ ਕੁਮਾਰ ਤੇ ਆਊਟਸੋਰਸ ਹੈਲਪਰ ਜਤਿਨ ਬਾਰਡਰ ਰੋਡ 'ਤੇ ਸਟ੍ਰੈਚਿੰਗ ਗਰਾਊਂਡ ਵੱਲ ਜਾਣ ਲੱਗੇ ਤਾਂ ਕਿੱਲੇਵਾਲਾ ਚੌਕ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਇਕ ਹੋਰ ਵਾਹਨ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਉਨ੍ਹਾਂ ਦੀ ਗੱਡੀ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ। ਤਿੰਨੋਂ ਜ਼ਖ਼ਮੀ ਹੋ ਗਏ।
'Firozpur','Fire Brigade','Accident','Car','Fazilka Road','Hindi News'