ਪੰਜਾਬੀ ਗਾਇਕ ਆਰ ਨੇਤ ਦੇ ਸਟੇਜ ਸ਼ੋਅ ਦੌਰਾਨ ਹਾਦਸਾ ਵਾਪਰ ਗਿਆ। ਜਿਸ ਵਿੱਚ ਕਈ ਲੋਕਾਂ ਦੇ ਸੱਟਾਂ ਲੱਗੀਆਂ ਹਨ। ਹਾਲਾਂਕਿ, ਲੋਕਾਂ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ ਅਤੇ ਬਚਾਅ ਹੋ ਗਿਆ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
ਲੋਕ ਟੈਂਟ 'ਤੇ ਚੜ੍ਹੇ ਤਾਂ ਅਚਾਨਕ ਡਿੱਗ ਪਿਆ
ਆਰ ਨੇਤ ਮਲੋਟ 'ਚ ਇਕ ਸ਼ੋਅ ਦੇ ਲਈ ਗਏ ਹੋਏ ਸਨ। ਉਸ ਨੂੰ ਦੇਖਣ ਲਈ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਗਈ ਸੀ। ਜਿਸ ਕਾਰਨ ਕੁਝ ਲੋਕ ਟੈਂਟ 'ਤੇ ਚੜ੍ਹ ਕੇ ਸ਼ੋਅ ਦੇਖਣ ਲੱਗੇ। ਇਸ ਦੌਰਾਨ ਅਚਾਨਕ ਟੈਂਟ ਡਿੱਗ ਗਿਆ ਅਤੇ ਉਸ 'ਤੇ ਚੜ੍ਹੇ ਲੋਕ ਹੇਠਾਂ ਡਿੱਗ ਗਏ। ਜਿਸ ਵਿੱਚ ਕਈ ਲੋਕਾਂ ਦੇ ਸੱਟਾਂ ਲੱਗੀਆਂ ਹਨ।
ਵਾਰ-ਵਾਰ ਹੇਠਾਂ ਆਉਣ ਲਈ ਕਿਹਾ
ਪ੍ਰਬੰਧਕਾਂ ਵੱਲੋਂ ਟੈਂਟਾਂ ’ਤੇ ਬੈਠੇ ਲੋਕਾਂ ਨੂੰ ਵਾਰ-ਵਾਰ ਹੇਠਾਂ ਉਤਰਨ ਦੀ ਅਪੀਲ ਕੀਤੀ ਜਾ ਰਹੀ ਸੀ। ਇਸ ਦੌਰਾਨ ਕੁਝ ਲੋਕ ਟੈਂਟ ਤੋਂ ਹੇਠਾਂ ਵੀ ਆ ਰਹੇ ਸਨ। ਫਿਰ ਲੋਕਾਂ ਨਾਲ ਇਹ ਹਾਦਸਾ ਵਾਪਰ ਗਿਆ। ਖੁਸ਼ਕਿਸਮਤੀ ਰਹੀ ਕਿ ਇਸ ਹਾਦਸੇ ਵਿੱਚ ਕੋਈ ਵੀ ਗੰਭੀਰ ਰੂਪ ਵਿੱਚ ਜ਼ਖਮੀ ਨਹੀਂ ਹੋਇਆ।