ਜਲੰਧਰ 'ਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਆਦਿਤਿਆ ਜੈਨ ਨੂੰ ਪ੍ਰਧਾਨ ਚੁਣਿਆ ਗਿਆ ਹੈ। ਆਦਿਤਿਆ ਜੈਨ ਨੂੰ 1056 ਵੋਟਾਂ ਮਿਲੀਆਂ। ਉਨ੍ਹਾਂ ਨੇ ਰਤਨਾ ਦੁਆ ਨੂੰ ਹਰਾਇਆ। ਇਸੇ ਤਰ੍ਹਾਂ ਯੋਹਿਤ ਗੰਭੀਰ ਨੇ 1,116 ਵੋਟਾਂ ਪ੍ਰਾਪਤ ਕਰਕੇ ਸਕੱਤਰ ਦਾ ਅਹੁਦਾ ਜਿੱਤਿਆ।
ਸੀਨੀਅਰ ਉਪ ਪ੍ਰਧਾਨ ਰਾਮ ਛਾਬੜਾ (1119 ਵੋਟਾਂ), ਜੂਨੀਅਰ ਉਪ ਪ੍ਰਧਾਨ ਸੂਰਜ ਪ੍ਰਤਾਪ ਸਿੰਘ (845), ਸੰਯੁਕਤ ਸਕੱਤਰ ਸਾਹਿਲ ਮਲਹੋਤਰਾ (1463) ਅਤੇ ਸਹਾਇਕ ਸਕੱਤਰ ਸੋਨਾਲੀਕਾ (635) ਜੇਤੂ ਰਹੇ। ਜਦੋਂ ਕਿ ਅਮਾਨਤ ਭਗਤ (838), ਮੇਹੁਲ ਖੰਨਾ (832), ਪ੍ਰਭੂ ਧੀਰ (814), ਪਾਇਲ (757), ਵਿਜੇ ਮਿਸ਼ਰਾ (694) ਅਤੇ ਨੇਹਾ ਅੱਤਰੀ (649) ਨੂੰ ਕਾਰਜਕਾਰੀ ਮੈਂਬਰ ਚੁਣਿਆ ਗਿਆ।
ਜ਼ਿਲ੍ਹੇ ਬਾਰ ਐਸੋਸੀਏਸ਼ਨ ਦੀ ਹੋਈ ਚੋਣ 'ਚ ਪੀਐਸ ਘੁੰਮਣ ਜੇਤੂ ਰਹੇ| ਪੀਐਸ ਘੁੰਮਣ ਨੇ ਆਪਣੇ ਵਿਰੋਧੀ ਐਡਵੋਕੇਟ ਧਰਮਿੰਦਰ ਸਿੰਘ ਨੂੰ 109 ਵੋਟਾਂ ਨਾਲ ਹਰਾ ਕੇ ਤੀਸਰੀ ਵਾਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ। ਇਸ ਤੋਂ ਪਹਿਲਾਂ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਰਣਜੀਤ ਕੁਮਾਰ ਪ੍ਰਧਾਨ ਸਨ| ਅੱਜ ਸਵੇਰੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਵੋਟਾਂ ਪਾਈਆਂ ਗਈਆਂ ਕੁੱਲ 776 ਵੋਟਾਂ ਚੋਂ 686 ਵੋਟਾਂ ਪੋਲ ਹੋਈਆਂ ਜਿਸ ਵਿੱਚ ਪੀਐਸ ਘੁੰਮਣ ਨੂੰ 395 ਅਤੇ ਧਰਮਿੰਦਰ ਸਿੰਘ ਨੂੰ 296 ਵੋਟਾਂ ਪਈਆਂ ਜਦ ਕਿ ਪੰਜ ਵੋਟਾਂ ਰੱਦ ਹੋਈਆਂ