ਇੱਕ ਵਾਰ ਫਿਰ 85 ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਜਾਣਕਾਰੀ ਮੁਤਾਬਕ ਇਨ੍ਹਾਂ 'ਚ ਏਅਰ ਇੰਡੀਆ ਦੀਆਂ 20, ਇੰਡੀਗੋ ਦੀਆਂ 20, ਵਿਸਤਾਰਾ ਦੀਆਂ 20 ਅਤੇ ਆਕਾਸਾ ਦੀਆਂ 25 ਉਡਾਣਾਂ ਸ਼ਾਮਲ ਹਨ। ਪਿਛਲੇ 12 ਦਿਨਾਂ ਵਿੱਚ 255 ਤੋਂ ਵੱਧ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਦੇਸ਼ 'ਚ ਉਡਾਣਾਂ 'ਤੇ ਲਗਾਤਾਰ ਖ਼ਤਰਿਆਂ ਦੇ ਵਿਚਕਾਰ ਕੇਂਦਰੀ ਅਮਲਾ ਮੰਤਰਾਲੇ ਨੇ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (ਡੀਜੀਸੀਏ) ਦੇ ਮੁਖੀ ਵਿਕਰਮ ਦੇਵ ਦੱਤ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ।
ਇਸ ਤੋਂ ਪਹਿਲਾਂ ਵੀ 30 ਤੋਂ ਵੱਧ ਉਡਾਣਾਂ ਨੂੰ ਬੰਬ ਦੀ ਧਮਕੀ ਮਿਲੀ ਸੀ। ਜਿਸ ਕਾਰਨ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਅਤੇ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ। ਪੂਰੀ ਜਾਂਚ ਤੋਂ ਬਾਅਦ ਉਡਾਣਾਂ ਨੂੰ ਰਵਾਨਾ ਕੀਤਾ ਗਿਆ।
ਮੁੰਬਈ ਪੁਲਿਸ ਨੇ ਇਕ ਵਿਅਕਤੀ ਕੀਤਾ ਗ੍ਰਿਫਤਾਰ
ਮੁੰਬਈ ਪੁਲਿਸ ਨੇ ਫਲਾਇਟ 'ਚ ਬੰਬ ਰੱਖਣ ਦੀ ਝੂਠੀ ਖਬਰ ਫੈਲਾਉਣ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇੱਕ ਨਾਬਾਲਗ ਨੂੰ ਹਿਰਾਸਤ ਵਿੱਚ ਲਿਆ ਹੈ। ਉਨ੍ਹਾਂ ਨੇ 14 ਅਕਤੂਬਰ ਨੂੰ ਇੰਡੀਗੋ ਦੀ ਫਲਾਈਟ ਵਿੱਚ ਬੰਬ ਲਗਾਉਣ ਦੀ ਧਮਕੀ ਦਿੱਤੀ ਸੀ।
ਧਮਕੀਆਂ ਕਾਰਨ 600 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ
ਦੱਸ ਦੇਈਏ ਕਿ ਬੰਬ ਹੋਣ ਦੀ ਦੀ ਸੂਚਨਾ 'ਤੇ ਫਲਾਈਟ ਨੂੰ ਨਿਰਧਾਰਤ ਏਅਰਪੋਰਟ ਦੀ ਬਜਾਏ ਨੇੜੇ ਦੇ ਏਅਰਪੋਰਟ 'ਤੇ ਉਤਾਰਿਆ ਜਾਂਦਾ ਹੈ।ਜਿਸ ਕਾਰਨ ਈਂਧਨ ਦੀ ਜਿਆਦਾ ਖਪਤ ਹੁੰਦੀ ਹੈ, ਇਹ ਫਲਾਈਟ ਦੀ ਜਾਂਚ ਕਰਨ, ਯਾਤਰੀਆਂ ਨੂੰ ਹੋਟਲਾਂ ਵਿੱਚ ਠਹਿਰਾਉਣ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਲੈ ਜਾਣ ਦਾ ਪ੍ਰਬੰਧ ਵੀ ਕਰਦਾ ਹੈ। ਰਿਪੋਰਟ ਮੁਤਾਬਕ ਇਸ ਸਭ 'ਤੇ ਕਰੀਬ 3 ਤੋਂ 4 ਕਰੋੜ ਰੁਪਏ ਖਰਚ ਹੋ ਜਾਂਦਾ ਹੈ । ਪਿਛਲੇ 11 ਦਿਨਾਂ ਵਿੱਚ 255 ਤੋਂ ਵੱਧ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਜਿਸ ਕਾਰਨ ਹਵਾਬਾਜ਼ੀ ਖੇਤਰ ਨੂੰ 700 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ।