• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

Air India ਦੀ ਇਕ ਹੋਰ ਗਲਤੀ ! ਚੰਡੀਗੜ੍ਹ ਤੋਂ ਲੇਹ ਗਏ ਯਾਤਰੀਆਂ ਦਾ ਸਾਮਾਨ ਹਵਾਈ ਅੱਡੇ 'ਤੇ ਹੀ ਭੁੱਲੇ

Air India का नया कारनामा,
6/24/2025 5:44:37 PM Raj     Air India, Leh Flight, Chandigarh Flight, Air India Scandal,     Air India ਦੀ ਇਕ ਹੋਰ ਗਲਤੀ ! ਚੰਡੀਗੜ੍ਹ ਤੋਂ ਲੇਹ ਗਏ ਯਾਤਰੀਆਂ ਦਾ ਸਾਮਾਨ ਹਵਾਈ ਅੱਡੇ 'ਤੇ ਹੀ ਭੁੱਲੇ  Air India का नया कारनामा,

ਖਬਰਿਸਤਾਨ ਨੈੱਟਵਰਕ- ਅਹਿਮਦਾਬਾਦ ਵਿਚ ਹੋਏ ਏਅਰ ਇੰਡੀਆ ਜਹਾਜ਼ ਹਾਦਸੇ ਤੋਂ ਬਾਅਦ ਏਅਰਲਾਈਨ ਦੀਆਂ ਫਲਾਈਟਾਂ ਵਿੱਚ ਲਗਾਤਾਰ ਖਾਮੀਆਂ ਪਾਏ ਜਾਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਤਾਜ਼ਾ ਮਾਮਲਾ ਚੰਡੀਗੜ੍ਹ ਹਵਾਈ ਅੱਡੇ ਤੋਂ ਸਾਹਮਣੇ ਆਇਆ ਹੈ, ਜਿੱਥੇ ਲੇਹ ਜਾ ਰਹੀ ਏਅਰ ਇੰਡੀਆ ਦੀ ਫਲਾਈਟ AI 458 ਯਾਤਰੀਆਂ ਨੂੰ ਆਪਣੇ ਨਾਲ ਲੈ ਗਈ, ਪਰ ਉਨ੍ਹਾਂ ਦਾ ਸਾਮਾਨ ਇੱਥੇ ਚੰਡੀਗੜ੍ਹ ਹਵਾਈ ਅੱਡੇ 'ਤੇ ਹੀ ਛੱਡ ਗਈ, ਜਿਸ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਫਲਾਈਟ 2 ਘੰਟਿਆਂ ਦੀ ਦੇਰੀ ਨਾਲ ਉੱਡੀ

ਜਲੰਧਰ ਦੇ ਮਾਡਲ ਟਾਊਨ ਦੇ ਵਸਨੀਕ ਨਿਰਮਲ ਸਿੰਘ ਬੇਦੀ ਨੇ ਦੱਸਿਆ ਕਿ ਉਸ ਨੇ ਚੰਡੀਗੜ੍ਹ ਤੋਂ ਲੇਹ ਜਾਣ ਲਈ ਏਅਰ ਇੰਡੀਆ ਦੀ ਉਡਾਣ ਲਈ ਟਿਕਟ ਬੁੱਕ ਕਰਵਾਈ ਸੀ। ਉਡਾਣ ਦਾ ਸਮਾਂ 24 ਜੂਨ ਨੂੰ ਸਵੇਰੇ 10:20 ਵਜੇ ਸੀ ਪਰ ਉਡਾਣ 2 ਘੰਟੇ ਤੱਕ ਨਹੀਂ ਉੱਡੀ, ਫਲਾਈਟ ਨੇ ਲਗਭਗ 12:30 ਵਜੇ ਉਡਾਣ ਭਰੀ ਅਤੇ ਦੁਪਹਿਰ 1:30 ਵਜੇ ਲੇਹ ਪਹੁੰਚੀ।

ਯਾਤਰੀ ਪਹੁੰਚੇ, ਪਰ ਸਾਮਾਨ ਨਹੀਂ 

ਉਸਨੇ ਅੱਗੇ ਦੱਸਿਆ ਕਿ ਜਦੋਂ ਅਸੀਂ ਲੇਹ ਪਹੁੰਚੇ ਤਾਂ ਸਾਡਾ ਸਾਮਾਨ ਨਹੀਂ ਮਿਲਿਆ। ਜਦੋਂ ਅਸੀਂ ਇਸ ਬਾਰੇ ਪੁੱਛਿਆ ਤਾਂ ਸਾਨੂੰ ਦੱਸਿਆ ਗਿਆ ਕਿ ਤੁਹਾਡਾ ਸਾਮਾਨ ਅਗਲੇ ਦਿਨ ਪਹੁੰਚ ਜਾਵੇਗਾ। ਹਵਾਈ ਅੱਡੇ ਦੇ ਅਧਿਕਾਰੀ ਇਸ ਬਾਰੇ ਗੱਲ ਕਰਨ ਲਈ ਤਿਆਰ ਨਹੀਂ ਸਨ। ਹਵਾਈ ਅੱਡੇ 'ਤੇ ਕਿਸੇ ਨੂੰ ਵੀ ਪਾਣੀ ਤੱਕ ਨਹੀਂ ਪੁੱਛਿਆ ਗਿਆ।

 ਮੌਸਮ ਖਰਾਬ ਦਾ ਲਗਾਇਆ ਗਿਆ ਬਹਾਨਾ

ਨਿਰਮਲ ਸਿੰਘ ਬੇਦੀ ਨੇ ਅੱਗੇ ਕਿਹਾ ਕਿ ਜਦੋਂ ਅਸੀਂ ਏਅਰ ਇੰਡੀਆ ਦੇ ਅਧਿਕਾਰੀਆਂ ਨੂੰ ਪੁੱਛਿਆ ਕਿ ਸਾਡਾ ਸਾਮਾਨ ਕਿਉਂ ਨਹੀਂ ਪਹੁੰਚਿਆ? ਤਾਂ ਉਹ ਮੌਸਮ ਖਰਾਬ ਹੋਣ ਦਾ ਬਹਾਨਾ ਬਣਾਉਣ ਲੱਗ ਪਏ। ਯਾਤਰੀ ਕਹਿੰਦੇ ਹਨ ਕਿ ਜੇਕਰ ਮੌਸਮ ਖਰਾਬ ਸੀ ਤਾਂ ਯਾਤਰੀਆਂ ਨੂੰ ਫਲਾਈਟ ਰਾਹੀਂ ਕਿਉਂ ਲਿਆਂਦਾ ਗਿਆ। ਏਅਰ ਇੰਡੀਆ ਦੇ ਅਧਿਕਾਰੀਆਂ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ।

ਉਨ੍ਹਾਂ ਅੱਗੇ ਕਿਹਾ ਕਿ ਏਅਰ ਇੰਡੀਆ ਦੀ ਫਲਾਈਟ ਦੇ ਉਤਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਇੰਡੀਗੋ ਦੀ ਫਲਾਈਟ ਵੀ ਉੱਥੇ ਲੈਂਡ ਕੀਤੀ ਪਰ ਉਸ ਫਲਾਈਟ ਵਿੱਚ ਬੈਠੇ ਸਾਰੇ ਯਾਤਰੀਆਂ ਦਾ ਸਾਮਾਨ ਆ ਗਿਆ ਸੀ। ਕੀ ਏਅਰ ਇੰਡੀਆ ਦਾ ਮਿਆਰ ਇੰਨਾ ਡਿੱਗ ਗਿਆ ਕਿ ਉਹ ਯਾਤਰੀਆਂ ਦੀ ਦੇਖ-ਭਾਲ ਕਰਨ ਦੇ ਯੋਗ ਨਹੀਂ , ਨਾ ਹੀ ਕਿਸੇ ਨੂੰ ਪਾਣੀ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਕੋਈ ਹੋਰ ਸਹੂਲਤ।

 

'Air India','Leh Flight','Chandigarh Flight','Air India Scandal',''

Please Comment Here

Similar Post You May Like

Recent Post

  • CM ਮਾਨ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਕੀਤੀ ਮੁਲਾਕਾਤ...

  • Air India ਦੀ ਇਕ ਹੋਰ ਗਲਤੀ ! ਚੰਡੀਗੜ੍ਹ ਤੋਂ ਲੇਹ ਗਏ ਯਾਤਰੀਆਂ ਦਾ ਸਾਮਾਨ ਹਵਾਈ ਅੱਡੇ 'ਤੇ ਹੀ ਭੁੱਲੇ...

  • ਜਲੰਧਰ 'ਚ Street dogs ਪਿੱਛੇ ਲੜ ਪਈਆਂ ਦੋ ਔਰਤਾਂ, ਹੋ ਗਿਆ ਹੰਗਾਮਾ ...

  • ਹੁਣ TRAIN 'ਚ ਸਫਰ ਕਰਨਾ ਹੋਵੇਗਾ ਮਹਿੰਗਾ, ਰੇਲਗੱਡੀਆਂ ਦਾ ਵੱਧ ਸਕਦੈ ਕਿਰਾਇਆ!...

  • ਮਸ਼ਹੂਰ ACTOR ਡਰੱਗ ਮਾਮਲੇ 'ਚ ਗ੍ਰਿਫਤਾਰ, ਮੈਡੀਕਲ ਟੈਸਟ 'ਚ ਹੋਇਆ ਖੁਲਾਸਾ ...

  • ਜਲੰਧਰ ਦੇ ਉਪਕਾਰ ਨਗਰ 'ਚ ਚੱਲਿਆ ਪੀਲਾ ਪੰਜਾ, ਨਸ਼ਾ ਤਸਕਰ 'ਤੇ ਦਰਜ ਹਨ 5 ਕੇਸ ...

  • CM ਭਗਵੰਤ ਮਾਨ ਨੇ ਬੁਲਾਈ ਕੈਬਨਿਟ ਮੀਟਿੰਗ, ਲੈ ਸਕਦੇ ਕਈ ਅਹਿਮ ਫੈਸਲੇ...

  • ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਰਸਤੇ 'ਚ ਲੈਂਡ ਸਲਾਈਡਿੰਗ, ਇਹ ਰਸਤਾ ਕਰਨਾ ਪਿਆ ਬੰਦ...

  • ਗੈਂਗਸਟਰ ਭੱਟੀ ਨੇ ਫਿਰੌਤੀ ਨਾ ਦੇਣ 'ਤੇ ਜਲੰਧਰ ਦੇ ਅਮਨ ਨਗਰ 'ਚ ਚਲਵਾਈਆਂ ਗੋਲੀਆਂ, CCTV ਆਈ ਸਾਹਮਣੇ ...

  • ਕੁੱਲ੍ਹੜ ਪੀਜ਼ਾ ਕਪਲ ਦਾ ਫਿਰ ਭਖਿਆ ਮੁੱਦਾ, ਸਹਿਜ ਅਰੋੜਾ LIVE ਆ ਬੋਲ ਗਿਆ ਆਹ ਗੱਲਾਂ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY