ਬੈਂਗਲੁਰੂ ਤੋਂ ਕੋਚੀ ਜਾ ਰਹੀ ਏਅਰ ਇੰਡੀਆ ਐਕਸਪ੍ਰੈਸ ਦੀ ਫਲਾਈਟ ਵਿੱਚ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ। ਐਮਰਜੈਂਸੀ ਲੈਂਡਿੰਗ ਤੋਂ ਬਾਅਦ ਫਲਾਈਟ 'ਚ ਸਵਾਰ ਸਾਰੇ 179 ਯਾਤਰੀਆਂ ਅਤੇ ਚਾਲਕ ਦਲ ਦੇ 6 ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਉਡਾਣ ਭਰਨ ਤੋਂ ਤੁਰੰਤ ਬਾਅਦ ਅੱਗ ਲੱਗ ਗਈ
ਦੱਸਿਆ ਜਾ ਰਿਹਾ ਹੈ ਕਿ ਉਡਾਣ ਭਰਨ ਤੋਂ ਤੁਰੰਤ ਬਾਅਦ ਫਲਾਈਟ 'ਚ ਅੱਗ ਲੱਗ ਗਈ। ਫਲਾਈਟ 'ਚ ਅੱਗ ਲੱਗਣ ਦੀ ਸੂਚਨਾ ਜਿਵੇਂ ਹੀ ਪਾਇਲਟ ਨੂੰ ਮਿਲੀ ਤਾਂ ਉਸ ਨੇ ਐਮਰਜੈਂਸੀ ਲੈਂਡਿੰਗ ਕਰਵਾਈ। ਪਾਇਲਟ ਨੇ ਕਰੀਬ 11.15 'ਤੇ ਲੈਂਡਿੰਗ ਕੀਤੀ, ਜਿਸ ਤੋਂ ਬਾਅਦ ਯਾਤਰੀਆਂ ਨੂੰ ਫਲਾਈਟ ਤੋਂ ਜਲਦੀ ਉਤਾਰ ਦਿੱਤਾ ਗਿਆ।
ਇੰਜਣ ਨੂੰ ਅੱਗ ਲੱਗ ਗਈ
ਘਟਨਾ ਤੋਂ ਬਾਅਦ ਏਅਰ ਇੰਡੀਆ ਐਕਸਪ੍ਰੈੱਸ ਦੇ ਬੁਲਾਰੇ ਨੇ ਕਿਹਾ- ਹੁਣ ਤੱਕ ਦੀ ਜਾਂਚ ਮੁਤਾਬਕ ਫਲਾਈਟ ਦੇ ਸੱਜੇ ਇੰਜਣ 'ਚ ਅੱਗ ਲੱਗ ਗਈ। ਲੈਂਡਿੰਗ ਦੌਰਾਨ ਗਰਾਊਂਡ ਸਰਵਿਸ ਨੇ ਵੀ ਅੱਗ ਦੇਖੀ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਏਅਰਲਾਈਨਜ਼ ਨੇ ਜਾਂਚ ਦੇ ਹੁਕਮ ਦਿੱਤੇ
ਏਅਰਲਾਈਨਜ਼ ਨੇ ਕਿਹਾ ਕਿ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਜਾਂਚ ਤੋਂ ਬਾਅਦ ਹੀ ਪੂਰੀ ਜਾਣਕਾਰੀ ਦਿੱਤੀ ਜਾਵੇਗੀ। ਇਸ ਘਟਨਾ ਕਾਰਨ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਅਸੀਂ ਅਫ਼ਸੋਸ ਕਰਦੇ ਹਾਂ। ਅਸੀਂ ਕੋਚੀ ਭੇਜਣ ਲਈ ਹੋਰ ਪ੍ਰਬੰਧ ਕਰ ਰਹੇ ਹਾਂ।