ਬਠਿੰਡਾ ਤੋਂ ਦਰਦਨਾਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ । ਦਸੱਦੀਏ ਕਿ ਮੁਕਤਸਰ ਰੋਡ 'ਤੇ ਜੇ.ਐਸ.ਪੈਰਾਮਾਊਂਟ ਸਕੂਲ ਨੇੜੇ ਦੋ ਕਾਰਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਇਸ ਹਾਦਸੇ 'ਚ ਕਾਰ 'ਚ ਸਵਾਰ ਇਕ ਬਜ਼ੁਰਗ ਦੀ ਮੌਤ ਹੋ ਗਈ। ਜਦਕਿ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ।
ਸਮਾਜ ਸੇਵੀ ਸੰਸਥਾ ਮਦਦ ਲਈ ਆਈ ਅੱਗੇ
ਘਟਨਾ ਦੀ ਸੂਚਨਾ ਮਿਲਣ ’ਤੇ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰ ਮਨਿੰਦਰ ਸਿੰਘ ਐਂਬੂਲੈਂਸ ਲੈ ਕੇ ਮੌਕੇ ’ਤੇ ਪੁੱਜੇ। ਦੱਸਿਆ ਜਾ ਰਿਹਾ ਹੈ ਕਿ ਆਲਟੋ ਕਾਰ ਬਠਿੰਡਾ ਵੱਲ ਆ ਰਹੀ ਸੀ, ਦੂਜੀ i10 ਗਰੈਂਡ ਕਾਰ ਮੁਕਤਸਰ ਵੱਲ ਜਾ ਰਹੀ ਸੀ।
ਹਾਦਸੇ 'ਚ ਬਜ਼ੁਰਗ ਵਿਅਕਤੀ ਦੀ ਮੌਤ
ਆਲਟੋ ਕਾਰ 'ਚ ਸਵਾਰ ਬਜ਼ੁਰਗ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੂਜਾ ਵਿਅਕਤੀ ਗੰਭੀਰ ਜ਼ਖਮੀ ਹੈ। ਸੰਸਥਾ ਦੀ ਐਂਬੂਲੈਂਸ ਤੇ ਦੂਜੀ ਐਂਬੂਲੈਂਸ ਨੇ ਜ਼ਖਮੀ ਵਿਅਕਤੀ ਨੂੰ ਸਿਵਲ ਹਸਪਤਾਲ ਪਹੁੰਚਾਇਆ, ਉਥੇ ਹੀ ਥਾਣਾ ਸਦਰ ਵਿਖੇ ਮੁੱਢਲੀ ਕਾਰਵਾਈ ਤੋਂ ਬਾਅਦ ਬਜ਼ੁਰਗ ਵਿਅਕਤੀ ਦੀ ਲਾਸ਼ ਨੂੰ ਵੀ ਸਿਵਲ ਹਸਪਤਾਲ ਪਹੁੰਚਾਇਆ ਗਿਆ। ਮ੍ਰਿਤਕ ਦੀ ਪਛਾਣ ਨਛੱਤਰ ਸਿੰਘ (61 ਸਾਲ) ਪੁੱਤਰ ਹਰਨੇਕ ਸਿੰਘ ਵਾਸੀ ਪਿੰਡ ਵਿਸ਼ਵਾਨੰਦੀ ਅਤੇ ਜ਼ਖਮੀ ਦੀ ਪਛਾਣ ਦੀਪਕ ਚਾਵਲਾ (23 ਸਾਲ) ਪੁੱਤਰ ਮਨੋਜ ਚਾਵਲਾ ਵਾਸੀ ਕਮਲ ਸਿਨੇਮਾ ਵਾਲੀ ਗਲੀ ਵਜੋਂ ਹੋਈ ਹੈ। ਪੁਲਿਸ ਨੇ ਦੋਵੇਂ ਕਾਰਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।