ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਜਲਦ ਹੀ ਵਿਆਹ ਕਰਨ ਜਾ ਰਹੇ ਹਨ। ਇਸ ਸਬੰਧੀ ਪੂਰੀ ਤਿਆਰੀ ਕਰ ਲਈ ਗਈ ਹੈ। ਅੰਬਾਨੀ ਪਰਿਵਾਰ ਇਸ ਵਿਆਹ ਵਿੱਚ ਕੋਈ ਕਸਰ ਨਹੀਂ ਛੱਡਣਾ ਚਾਹੁੰਦਾ। ਇਸ ਦੇ ਲਈ ਨਜ਼ਦੀਕੀਆਂ ਨੂੰ ਵਿਆਹ ਦੇ ਕਾਰਡ ਭੇਜਣੇ ਸ਼ੁਰੂ ਕਰ ਦਿੱਤੇ। ਇਹ ਵਿਆਹ ਦਾ ਕਾਰਡ ਹੁਣ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਸੋਨੇ ਅਤੇ ਚਾਂਦੀ ਦਾ ਬਣਿਆ ਹੈ ਵਿਆਹ ਦਾ ਕਾਰਡ
ਅਨੰਤ ਅੰਬਾਨੀ ਦੇ ਵਿਆਹ ਦਾ ਕਾਰਡ ਦੇਖ ਕੇ ਹਰ ਕੋਈ ਹੈਰਾਨ ਹੈ। ਕਿਉਂਕਿ ਸੋਨੇ ਅਤੇ ਚਾਂਦੀ ਦਾ ਬਣਿਆ ਇਹ ਕਾਰਡ ਦੇਖਣ 'ਚ ਬਹੁਤ ਹੀ ਖੂਬਸੂਰਤ ਲੱਗ ਰਿਹਾ ਹੈ ਅਤੇ ਇਸ ਦਾ ਡਿਜ਼ਾਈਨ ਵੀ ਲੋਕਾਂ ਨੂੰ ਕਾਫੀ ਆਕਰਸ਼ਿਤ ਕਰ ਰਿਹਾ ਹੈ। ਅਨੰਤ ਅਤੇ ਰਾਧਿਕਾ ਦੇ ਵਿਆਹ ਦਾ ਕਾਰਡ ਲਾਲ ਬਕਸੇ ਵਿੱਚ ਹੈ। ਇਸ ਵਿੱਚ ਇੱਕ ਚਾਂਦੀ ਦਾ ਮੰਦਰ ਹੈ, ਜਿਸ ਵਿੱਚ ਗਣਪਤੀ, ਰਾਧਾ-ਕ੍ਰਿਸ਼ਨ ਅਤੇ ਦੇਵੀ ਦੁਰਗਾ ਜੀ ਦੀਆਂ ਸੋਨੇ ਦੀਆਂ ਮੂਰਤੀਆਂ ਹਨ।
ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਵੀਡੀਓ
ਵੀਡੀਓ ਵਿੱਚ ਦੇਖ ਸਕਦੇ ਹੋ ਕਿ ਇਹ ਕਾਰਡ ਇੱਕ ਲਾਲ ਅਲਮਾਰੀ ਦੀ ਸ਼ਕਲ ਵਿੱਚ ਬਣਾਇਆ ਗਿਆ ਹੈ ਜਿਸ ਦੇ ਅੰਦਰੋਂ ਇੱਕ ਚਾਂਦੀ ਦਾ ਮੰਦਰ ਨਿਕਲਦਾ ਹੈ ਅਤੇ ਇਸਦੇ ਚਾਰੇ ਪਾਸੇ ਭਗਵਾਨ ਦੀਆਂ ਮੂਰਤੀਆਂ ਦਿਖਾਈ ਦਿੰਦੀਆਂ ਹਨ। ਇਸ ਤੋਂ ਇਲਾਵਾ ਕਾਰਡ ਵਿੱਚ ਵੱਖ-ਵੱਖ ਦੇਵਤਿਆਂ ਦੀਆਂ ਤਸਵੀਰਾਂ ਦੇ ਨਾਲ ਵਿਆਹ ਦੇ ਜਸ਼ਨ ਦਾ ਵੇਰਵਾ ਵੀ ਲਿਖਿਆ ਹੋਇਆ ਹੈ। ਇਸ ਤੋਂ ਇਲਾਵਾ ਅਨੰਤ-ਰਾਧਿਕਾ ਦੇ ਨਾਮ ਦੇ ਪਹਿਲੇ ਅੱਖਰ ਵਾਲਾ ਰੁਮਾਲ ਅਤੇ ਦੁਪੱਟਾ ਵੀ ਸ਼ਾਮਲ ਹੈ, ਜਿਸ 'ਤੇ ਕਢਾਈ ਕੀਤੀ ਗਈ ਹੈ।
ਅਨੰਤ ਅਤੇ ਰਾਧਿਕਾ ਦੇ ਵਿਆਹ ਦਾ ਡਰੈੱਸ ਕੋਡ
ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਜੁਲਾਈ ਮਹੀਨੇ ਵਿੱਚ ਵਿਆਹ ਕਰਨ ਜਾ ਰਹੇ ਹਨ। ਹਾਲ ਹੀ 'ਚ ਅਨੰਤ ਅਤੇ ਰਾਧਿਕਾ ਦੇ ਵਿਆਹ ਦਾ ਕਾਰਡ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਸੀ। ਦੱਸਿਆ ਗਿਆ ਹੈ ਕਿ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ 12 ਜੁਲਾਈ ਨੂੰ ਵਿਆਹ ਕਰਨ ਜਾ ਰਹੇ ਹਨ। 14 ਜੁਲਾਈ ਨੂੰ ਵਿਆਹ ਦਾ ਸ਼ਾਨਦਾਰ ਰਿਸੈਪਸ਼ਨ ਦਿੱਤਾ ਜਾਵੇਗਾ। ਅਨੰਤ-ਰਾਧਿਕਾ ਦੇ ਵਿਆਹ 'ਚ ਮਹਿਮਾਨ ਭਾਰਤੀ ਰਵਾਇਤੀ ਪਹਿਰਾਵੇ ਪਹਿਨਣਗੇ।
ਕਿੱਥੇ ਹੋਵੇਗਾ ਅਨੰਤ ਅਤੇ ਰਾਧਿਕਾ ਦਾ ਵਿਆਹ
ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਦੇ ਸਮਾਗਮ 12 ਤੋਂ 14 ਜੁਲਾਈ ਤੱਕ ਤਿੰਨ ਦਿਨ ਚੱਲਣਗੇ। ਅਨੰਤ ਅਤੇ ਰਾਧਿਕਾ ਦਾ ਵਿਆਹ 12 ਜੁਲਾਈ ਨੂੰ ਹੋਵੇਗਾ। ਇਸ ਤੋਂ ਬਾਅਦ 13 ਜੁਲਾਈ ਨੂੰ ਬਜ਼ੁਰਗ ਅਤੇ ਮਹਿਮਾਨ ਅਨੰਤ ਅਤੇ ਰਾਧਿਕਾ ਨੂੰ ਆਸ਼ੀਰਵਾਦ ਦੇਣਗੇ। ਤੁਹਾਨੂੰ ਦੱਸ ਦੇਈਏ ਕਿ ਅਨੰਤ ਅਤੇ ਰਾਧਿਕਾ ਦਾ ਵਿਆਹ ਮੁੰਬਈ ਵਿੱਚ ਮੁਕੇਸ਼ ਅੰਬਾਨੀ ਦੇ ਵਰਲਡ ਜੀਓ ਸੈਂਟਰ ਵਿੱਚ ਹੋਵੇਗਾ। ਤਿੰਨੇ ਦਿਨ ਇਸ ਸਥਾਨ 'ਤੇ ਪ੍ਰੋਗਰਾਮ ਹੋਣਗੇ।