ਸੈਫ ਅਲੀ ਖਾਨ 'ਤੇ ਹਮਲਾ ਕਰਨ ਦੇ ਮਾਮਲੇ 'ਚ ਇੱਕ ਹੋਰ ਦੋਸ਼ੀ ਗ੍ਰਿਫਤਾਰ , ਬੰਗਲਾਦੇਸ਼ੀ ਹੋਣ ਦਾ ਹੈ ਸ਼ੱਕ
ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ 'ਤੇ ਹਮਲਾ ਕਰਨ ਦੇ ਮਾਮਲੇ 'ਚ ਮੁੰਬਈ ਪੁਲਸ ਨੇ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਮੁਲਜ਼ਮ ਨੂੰ ਲੇਬਰ ਕੈਂਪ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਕੋਲ ਕੋਈ ਵੀ ਭਾਰਤੀ ਦਸਤਾਵੇਜ਼ ਨਹੀਂ ਹੈ, ਉਸ ਕੋਲੋਂ ਮਿਲੇ ਸਾਮਾਨ ਤੋਂ ਲੱਗਦਾ ਹੈ ਕਿ ਉਹ ਬੰਗਲਾਦੇਸ਼ੀ ਹੋ ਸਕਦਾ ਹੈ।
ਨਾਮ ਬਦਲ ਕੇ ਭਾਰਤ 'ਚ ਰਹਿ ਰਿਹੈ
ਪੁਲਿਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਦੋਸ਼ੀ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਹੈ ਅਤੇ ਉਸਦੀ ਉਮਰ 30 ਸਾਲ ਹੈ। ਭਾਰਤ ਆ ਕੇ ਉਸ ਨੇ ਆਪਣਾ ਨਾਂ ਬਦਲ ਕੇ ਵਿਜੇ ਦਾਸ ਰੱਖ ਲਿਆ ਅਤੇ ਪਿਛਲੇ 5-6 ਮਹੀਨਿਆਂ ਤੋਂ ਮੁੰਬਈ ਰਹਿ ਰਿਹਾ ਸੀ। ਉਹ ਪਹਿਲੀ ਵਾਰ ਸੈਫ ਅਲੀ ਖਾਨ ਦੇ ਅਪਾਰਟਮੈਂਟ 'ਚ ਦਾਖਲ ਹੋਇਆ ਸੀ।
ਮੁਲਜ਼ਮਾਂ ਨੇ ਹਮਲਾ ਕੀਤਾ ਜਾਂ ਨਹੀਂ ਸਪਸ਼ਟ ਨਹੀਂ ਹੋਇਆ
ਪੁਲਸ ਨੇ ਦੱਸਿਆ ਕਿ ਦੋਸ਼ੀ ਸੈਫ ਅਲੀ ਖਾਨ ਦੇ ਘਰ 'ਚ ਦਾਖਲ ਹੋਇਆ ਸੀ। ਪਰ ਉਸ ਨੇ ਹਮਲਾ ਕੀਤਾ ਸੀ ਜਾਂ ਨਹੀਂ, ਇਸ ਦੀ ਫਿਲਹਾਲ ਜਾਂਚ ਚੱਲ ਰਹੀ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹਿਰਾਸਤ ਵਿੱਚ ਲਿਆ ਜਾਵੇਗਾ। ਪੁਲਿਸ ਇਸ ਮਾਮਲੇ ਵਿੱਚ ਹੁਣ ਤੱਕ 50 ਲੋਕਾਂ ਤੋਂ ਪੁੱਛਗਿੱਛ ਕਰ ਚੁੱਕੀ ਹੈ। ਜਦਕਿ ਸ਼ਨੀਵਾਰ ਨੂੰ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਉਹ ਇਸ ਮਾਮਲੇ 'ਚ ਸ਼ਾਮਲ ਨਹੀਂ ਸੀ।
'Saif Ali Khan','deadly attack','Saif Ali Khan Security','Security',''