ਹਰਿਆਣਾ 'ਚ ਵੱਡਾ ਸਿਆਸੀ ਭੂਚਾਲ ਦੇਖਣ ਨੂੰ ਮਿਲ ਰਿਹਾ ਹੈ। ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ। ਮਸ਼ਹੂਰ ਭਜਨ ਗਾਇਕ ਕਨ੍ਹਈਆ ਮਿੱਤਲ ਕਾਂਗਰਸ 'ਚ ਸ਼ਾਮਲ ਹੋਣਗੇ। ਜਾਣਕਾਰੀ ਅਨੁਸਾਰ ਉਹ ਪੰਚਕੂਲਾ ਸੀਟ ਤੋਂ ਭਾਜਰਾ ਦੀ ਟਿਕਟ 'ਤੇ ਚੋਣ ਲੜਨਾ ਚਾਹੁੰਦੇ ਸਨ ਪਰ ਭਾਜਪਾ ਨੇ ਇੱਥੋਂ ਦੁਬਾਰਾ ਗਿਆਨ ਚੰਦ ਗੁਪਤਾ ਨੂੰ ਟਿਕਟ ਦਿੱਤੀ।
ਮੀਡੀਆ ਰਿਪੋਰਟਾਂ ਮੁਤਾਬਕ ਕਨ੍ਹਈਆ ਮਿੱਤਲ ਨੇ ਕਿਹਾ ਕਿ ਮੈਨੂੰ ਕਦੇ ਵੀ ਭਾਜਪਾ ਤੋਂ ਟਿਕਟ ਦੀ ਉਮੀਦ ਨਹੀਂ ਸੀ। ਹਰ ਕਿਸੇ ਦੀ ਕੰਮ ਕਰਨ ਦੀ ਆਪਣੀ ਸ਼ੈਲੀ ਹੁੰਦੀ ਹੈ। ਭਾਜਪਾ ਕੋਲ ਹੋਰ ਵਿਕਲਪ ਸਨ। ਅਸੀਂ ਹਰ ਥਾਂ ਕੰਮ ਕਰ ਸਕਦੇ ਹਾਂ।
ਪਰ, ਮੈਂ ਕਾਂਗਰਸ ਵਿੱਚ ਸ਼ਾਮਲ ਹੋ ਰਿਹਾ ਹਾਂ। ਤਾਰੀਖ ਅਤੇ ਸਮਾਂ ਅਜੇ ਤੈਅ ਨਹੀਂ ਹੋਇਆ ਹੈ। ਮੈਂ ਲੋਕਾਂ ਨੂੰ ਅਪੀਲ ਕਰਨੀ ਚਾਹਾਂਗਾ ਕਿ ਉਹ ਕਿਸੇ ਇੱਕ ਪਾਰਟੀ ਨੂੰ ਸਦੀਵੀ ਨਾ ਸਮਝਣ, ਸਨਾਤਨ ਹਰ ਥਾਂ ਹੈ।
ਭਾਜਪਾ ਦੇ ਪ੍ਰੋਗਰਾਮਾਂ 'ਚ ਆਉਂਦੇ ਸਨ ਨਜ਼ਰ
ਕਨ੍ਹਈਆ ਮਿੱਤਲ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 2022 'ਚ 'ਜੋ ਰਾਮ ਕੋ ਲਾਏ ਹੈਂ, ਹਮ ਉਨਕੋ ਲਾਏਂਗੇ' ਗੀਤ ਗਾਇਆ ਸੀ। ਇਹ ਗੀਤ ਬਹੁਤ ਮਸ਼ਹੂਰ ਹੋਇਆ ਸੀ। ਮਿੱਤਲ ਨੂੰ ਅਕਸਰ ਭਾਜਪਾ ਦੇ ਪ੍ਰੋਗਰਾਮਾਂ ਵਿੱਚ ਦੇਖਿਆ ਜਾਂਦਾ ਸੀ।