• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਆਮ ਆਦਮੀ ਕਲੀਨਿਕਾਂ 'ਚ ਹੁਣ ਐਂਟੀ ਰੈਬੀਜ ਵੈਕਸੀਨ ਵੀ ਉਪਲਬਧ, ਜਾਨਵਰ ਦੇ ਵੱਢਣ 'ਤੇ ਟੀਕਾਕਾਰਨ ਜਰੂਰੀ-ਡਾ. ਗੁਰਮੀਤ ਲਾਲ

7/24/2025 11:36:04 AM Gagan Walia     Anti-rabies vaccine now available in Aam Aadmi clinics, vaccination is mandatory after animal bite , Dr. Gurmeet Lal, jalandhar     ਆਮ ਆਦਮੀ ਕਲੀਨਿਕਾਂ 'ਚ ਹੁਣ ਐਂਟੀ ਰੈਬੀਜ ਵੈਕਸੀਨ ਵੀ ਉਪਲਬਧ,  ਜਾਨਵਰ ਦੇ ਵੱਢਣ 'ਤੇ ਟੀਕਾਕਾਰਨ ਜਰੂਰੀ-ਡਾ. ਗੁਰਮੀਤ ਲਾਲ 

ਖ਼ਬਰਿਸਤਾਨ ਨੈੱਟਵਰਕ: ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸਿਵਲ ਸਰਜਨ ਜਲੰਧਰ ਡਾ. ਗੁਰਮੀਤ ਲਾਲ ਦੀਆਂ  ਹਿਦਾਇਤਾਂ ਅਨੁਸਾਰ ਜ਼ਿਲ੍ਹੇ ਦੇ ਸਾਰੇ ਆਮ ਆਦਮੀ ਕਲੀਨਿਕਾ ਵਿੱਚ ਐਂਟੀ ਰੈਬੀਜ ਵੈਕਸੀਨ ਦੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ । ਇਹ ਕਦਮ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਚੁੱਕਿਆਂ ਗਿਆ ਹੈ, ਜਿਸ ਦਾ ਮੁੱਖ ਮਕਸਦ ਜਾਨਵਰਾਂ ਦੇ ਕੱਟਣ ਦੀ ਸਥਿਤੀ ਵਿੱਚ ਤੁਰੰਤ ਲੋਕਾਂ ਦੇ ਨਜ਼ਦੀਕ ਇਲਾਜ਼ ਉਪਲਬਧ ਕਰਵਾਉਣਾ ਹੈ।

ਆਮ ਆਦਮੀ ਕਲੀਨਿਕਾਂ 'ਚ ਹੁਣ ਐਂਟੀ ਰੈਬੀਜ ਵੈਕਸੀਨ ਉਪਲਬਧ

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਜਲੰਧਰ ਡਾ. ਗੁਰਮੀਤ ਲਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਮੌਜੂਦ 66 ਆਮ ਆਦਮੀ ਕਲੀਨਿਕਾਂ ਵਿੱਚ ਐਂਟੀ ਰੈਬੀਜ ਵੈਕਸੀਨ ਉਪਲਬਧ ਕਰਵਾ ਦਿੱਤੀ ਗਈ ਹੈ। ਤਾਂ ਜ਼ੋ ਲੋਕਾਂ ਨੂੰ ਇਲਾਜ ਆਪਣੇ ਘਰ ਦੇ ਬਿਲਕੁਲ ਨਜ਼ਦੀਕ ਮਿਲ਼ ਜਾਵੇ। ਹੁਣ ਲੋਕਾਂ ਨੂੰ ਜਾਨਵਰਾਂ( ਕੁੱਤਾ , ਖ਼ਰਗੋਸ਼,ਬਿੱਲੀ,ਨਿਉਲਾ, ਗਿੱਦੜ ਜਾ ਹੋਰ ਜਾਨਵਰ) ਦੇ ਕੱਟਣ ਦੀ ਸਥਿਤੀ ਵਿੱਚ ਵੱਡੇ ਸਰਕਾਰੀ ਜ਼ਿਲ੍ਹਾ ਹਸਪਤਾਲ, ਐਸ਼. ਡੀ. ਐਚ.,ਸੀ. ਐੱਚ. ਸੀ. ਦੇ ਨਾਲ਼ ਨਾਲ਼ ਆਪਣੇ ਘਰਾਂ ਦੇ ਨੇੜੇ ਬਣੇ ਆਮ ਆਦਮੀ ਕਲੀਨਿਕਾਂ ਵਿੱਚ ਵੀ ਇਲਾਜ਼ ਉਪਲੱਬਧ ਹੈ । 

ਜਾਨਵਰ ਦੇ ਵੱਢਣ 'ਤੇ ਟੀਕਾਕਾਰਨ ਜ਼ਰੂਰੀ-ਡਾ. ਗੁਰਮੀਤ ਲਾਲ

ਉਹਨਾਂ ਕਿਹਾ ਕਿ ਜਾਨਵਰਾਂ ਦੇ ਕੱਟਣ ਦੀ ਸਥਿਤੀ ਵਿੱਚ ਸਮੇਂ ਸਿਰ ਟੀਕਾਕਰਨ ਕਰਵਾਉਣਾ ਬਹੁਤ ਜ਼ਰੂਰੀ ਹੁੰਦਾ ਹੈ।ਰੈਬੀਜ ਇੱਕ ਘਾਤਕ ਬਿਮਾਰੀ ਹੈ। ਪਰ ਜੇਕਰ ਟੀਕਾਕਰਨ ਨਿਯਮਤ ਤਰੀਕੇ ਨਾਲ 0(ਪਹਿਲੇ ਦਿਨ) 3, 7 ,ਅਤੇ 28 ਵੇ ਦਿਨ ਕਰਵਾਇਆ ਜਾਵੇ ਤਾਂ ਲੋਕ ਇਸ ਬਿਮਾਰੀ ਤੋਂ ਬੱਚ ਸਕਦੇ ਹਨ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਜਾਨਵਰ ਦੇ ਕੱਟਣ ਦੇ ਤੁਰੰਤ ਬਾਅਦ ਜ਼ਖ਼ਮ ਨੂੰ ਸਾਬਣ ਅਤੇ ਸਾਫ਼ ਵਗਦੇ ਪਾਣੀ ਵਿੱਚ ਚੰਗੀ ਤਰ੍ਹਾਂ ਧੋਅ ਕੇ ਐਟੀਸੈਪਟਿਕ ਲਗਾਉਣ ਤੋਂ ਬਾਅਦ ਨੇੜੇ ਦੇ ਆਮ ਆਦਮੀ ਕਲੀਨਿਕਾ ਜਾਂ ਸਰਕਾਰੀ ਹਸਪਤਾਲ ਵਿੱਚ ਸੇਵਾਵਾਂ ਲੈ ਸਕਦੇ ਹਨ।

ਸਿਵਲ ਸਰਜਨ ਜਲੰਧਰ ਡਾਕਟਰ ਗੁਰਮੀਤ ਲਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਕੋਈ ਜਾਨਵਰ ਤੁਹਾਨੂੰ ਵੱਢਦਾ ਹੈ ਤਾਂ ਚਾਰ ਟੀਕਿਆਂ ਦਾ ਕੋਰਸ (0,3,7,28 ਵੇ ਦਿਨ ਲਗਾਉਣੇ ) ਜ਼ਰੂਰੀ ਹਨ। ਰੈਬੀਜ ਦਾ ਪਹਿਲਾ ਟੀਕਾ ਭਾਵੇਂ ਤੁਸੀਂ ਕਿਸੇ ਵੀ ਸਿਹਤ ਸੰਸਥਾ ਤੋਂ ਲਗਵਾਇਆ ਹੈਂ ਤਾਂ ਵੀ ਬਾਕੀ ਦੇ ਟੀਕੇ ਆਪਣੇ ਨੇੜੇ ਦੇ ਆਮ ਆਦਮੀ ਕਲੀਨਿਕ ਵਿੱਚ ਲਗਵਾ ਸਕਦੇ ਹੋ।

'Anti-rabies vaccine now available in Aam Aadmi clinics','vaccination is mandatory after animal bite','Dr. Gurmeet Lal','jalandhar'

Please Comment Here

Similar Post You May Like

Recent Post

  • ਸਿਵਲ ਹਸਪਤਾਲ ਜਲੰਧਰ 'ਚ ਸਾਰੀਆਂ ਪਾਰਟੀਆਂ ਦੇ ਨੇਤਾ ਪੁੱਜੇ , 3 ਮਰੀਜਾਂ ਦੀ ਮੌਤ ਤੋਂ ਬਾਅਦ ਸਿਆਸਤ 'ਚ ਹਲਚਲ ...

  • Operation Mahadev: ਜੰਮੂ-ਕਸ਼ਮੀਰ 'ਚ ਫੌਜ ਤੇ ਅੱਤਵਾਦੀਆਂ 'ਚ ਮੁੱਠਭੇੜ, 3 ਅੱਤਵਾਦੀ ਢੇਰ...

  • ਜਲੰਧਰ ਸਿਵਲ ਹਸਪਤਾਲ 'ਚ ਭਾਰੀ ਹੰਗਾਮਾ, ਪਰਚੀ ਕੱਟਣ ਨੂੰ ਲੈ ਕੇ ਮਰੀਜ਼ ਤੇ ਸਟਾਫ ਮੈਂਬਰਾਂ ਵਿਚਕਾਰ ਵਿਵਾਦ...

  • ਜਲੰਧਰ: ATP ਸੁਖਦੇਵ ਤੇ ਮਹੇਸ਼ ਮਖੀਜਾ ਦੀ ਕੋਰਟ 'ਚ ਪੇਸ਼ੀ, MLA ਰਮਨ ਅਰੋੜਾ ਨੂੰ ਵੀ ਅੱਜ ਕੀਤਾ ਜਾਵੇਗਾ ਪੇਸ਼...

  • HOLIDAY: ਅੱਜ 10 ਜ਼ਿਲ੍ਹਿਆਂ 'ਚ ਛੁੱਟੀ ਦਾ ਐਲਾਨ, ਸਾਰੇ ਸਕੂਲ ਰਹਿਣਗੇ ਬੰਦ...

  • ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਤੋਂ ਪਰਤ ਰਹੇ ਸ਼ਰਧਾਲੂਆਂ ਨਾਲ ਭਿਆਨਕ ਹਾਦਸਾ, ਪਿਕਅੱਪ ਨਹਿਰ 'ਚ ਡਿੱਗੀ...

  • ਸਿਵਲ ਹਸਪਤਾਲ ਜਲੰਧਰ ਦੇ ਆਕਸੀਜਨ ਪਲਾਂਟ 'ਚ ਖਰਾਬੀ, ਤਿੰਨ ਮਰੀਜ਼ਾਂ ਦੀ ਮੌ.ਤ...

  • Judicial Exam 'ਚ ਕਿਰਪਾਨ ਤੇ ਕੜ੍ਹੇ ਨਾਲ ਗੁਰਸਿੱਖ ਕੁੜੀ ਨੂੰ ਪੇਪਰ ਦੇਣ ਤੋਂ ਰੋਕਿਆ, SGPC ਨੇ ਜਤਾਇਆ ਇਤਰਾਜ਼ ...

  • ਪੰਜਾਬ 'ਚ ਫਿਰ ਸਤਾਉਣ ਲੱਗੀ ਗਰਮੀ!, ਜਾਣੋ ਕਦੋਂ ਮਿਲੇਗੀ ਰਾਹਤ ...

  • ਅਮਰੀਕਾ ਵਿੱਚ ਲੈਂਡਿੰਗ ਦੌਰਾਨ ਬੋਇੰਗ ਜਹਾਜ਼ ਨੂੰ ਲੱਗੀ ਅੱਗ,173 ਯਾਤਰੀ ਸਨ ਸਵਾਰ, ਜ਼ਖਮੀਆਂ ਨੂੰ ਪਹੁੰਚਾਇਆ ਹਸਪਤਾਲ , ਦ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY