ਜਲੰਧਰ ਵਿੱਚ ਜ਼ਿਮਨੀ ਚੋਣਾਂ ਤੋਂ ਪਹਿਲਾਂ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦੇ ਫੇਰਬਦਲ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਗ੍ਰਾਫ਼ ਵੱਧਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਭਾਜਪਾ ਨੂੰ ਇੱਕ ਹੋਰ ਝਟਕਾ ਲੱਗਾ ਹੈ। ਵਾਰਡ ਨੰਬਰ 40 ਤੋਂ ਕੌਂਸਲਰ ਵੀਰੇਸ਼ ਮਿੰਟੂ ‘ਆਪ’ ਵਿੱਚ ਸ਼ਾਮਲ ਹੋ ਗਏ ਹਨ | ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ।
ਇਹ ਆਗੂ ਵੀ ਮੁੜ ‘ਆਪ’ 'ਚ ਹੋਇਆ ਸ਼ਾਮਲ
ਦੱਸ ਦੇਈਏ ਕਿ ਸੁਭਾਸ਼ ਗੋਰੀਆ ਭਾਰਤੀ ਜਨਤਾ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਸੁਭਾਸ਼ ਗੋਰੀਆ ਪਿਛਲੇ 31 ਸਾਲਾਂ ਤੋਂ ਸਮਾਜ ਸੇਵਾ ਵਿੱਚ ਆਪਣੀ ਭੂਮਿਕਾ ਨਿਭਾਅ ਰਹੇ ਹਨ | ਦੋ ਵਾਰ ਜਲੰਧਰ ਲੋਕ ਸਭਾ ਅਤੇ ਦੋ ਵਾਰ ਜਲੰਧਰ ਪੱਛਮੀ ਤੋਂ ਸ਼ਿਵ ਸੈਨਾ ਦੀ ਟਿਕਟ 'ਤੇ ਦੀ ਚੋਣ ਵੀ ਲੜ ਚੁੱਕੇ ਹਨ।
ਸੀਨੀਅਰ ਕਾਂਗਰਸੀ ਆਗੂ ਤੇ ਕੌਂਸਲਰ ਤਰਸੇਮ ਲਖੋਤਰਾ ‘ਆਪ’ ਵਿੱਚ ਸ਼ਾਮਲ
ਜਦਕਿ ਸਾਬਕਾ ਕਾਂਗਰਸੀ ਕੌਂਸਲਰ ਤਰਸੇਮ ਲਖੋਤਰਾ ਅਤੇ ਅਨਮੋਲ ਗਰੋਵਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਸੀਨੀਅਰ ਕਾਂਗਰਸੀ ਆਗੂ ਕਮਲ ਲੋਚ ਵੀ ‘ਆਪ’ ਵਿੱਚ ਸ਼ਾਮਲ ਹੋ ਗਏ ਹਨ। ਪੱਛਮੀ ਹਲਕੇ ਵਿੱਚ ‘ਆਪ’ ਮਜ਼ਬੂਤ ਹੁੰਦੀ ਨਜ਼ਰ ਆ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਨ੍ਹਾਂ ਸਾਰੇ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਭਾਜਪਾ ਦੇ ਕਈ ਨੇਤਾ ਵੀ 'ਆਪ' 'ਚ ਸ਼ਾਮਲ ਹੋਏ ਸਨ। ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਵੀ 'ਆਪ' 'ਚ ਸ਼ਾਮਲ ਹੋ ਗਈ ਪਰ 8 ਘੰਟੇ ਬਾਅਦ ਯੂ-ਟਰਨ ਲੈ ਲਿਆ।