ਉੱਤਰਾਖੰਡ 'ਚ ਭਾਰੀ ਮੀਂਹ ਦਾ ਰੈੱਡ ਅਲਰਟ ਦੇ ਵਿਚ ਪੂਰੇ ਰਾਜ 'ਚ ਜ਼ਮੀਨ ਖਿਸਕਣ ਅਤੇ ਸੜਕਾਂ ਤੇ ਪਾਣੀ ਭਰ ਜਾਣ ਕਾਰਨ ਕਈ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੁੱਧਵਾਰ ਨੂੰ ਕਰੀਬ 125 ਸੜਕਾਂ ਜਾਮ ਹੋ ਗਈਆਂ ਸਨ ਅਤੇ ਉੱਤਰਾਖੰਡ ਵਿੱਚ ਕਈ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ । ਆਈਐਮਡੀ ਨੇ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਰੈੱਡ ਅਲਰਟ ਜਾਰੀ ਕੀਤਾ ਹੈ।
9 ਰਾਜ ਅਤੇ ਰਾਸ਼ਟਰੀ ਰਾਜ ਮਾਰਗਾਂ ਸਮੇਤ 125 ਸੜਕਾਂ ਜਾਮ
ਰਿਪੋਰਟਾਂ ਮੁਤਾਬਕ ਬੁੱਧਵਾਰ ਨੂੰ ਮੀਂਹ ਕਾਰਨ ਸੂਬੇ 'ਚ ਕਰੀਬ 125 ਸੜਕਾਂ ਜਾਮ ਹੋ ਗਈਆਂ। ਜਦੋਂ ਕਿ ਰਾਜ ਦੇ ਲੋਕ ਨਿਰਮਾਣ ਵਿਭਾਗ (ਪੀਡਬਲਯੂਡੀ) ਨੇ ਅੱਜ 87 ਸੜਕਾਂ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਹੈ ਅਤੇ 63 ਸੜਕਾਂ ਅਜੇ ਖੋਲ੍ਹੀਆਂ ਜਾਣੀਆਂ ਬਾਕੀ ਹਨ। ਇਹ ਸਾਰੀਆਂ ਸੜਕਾਂ ਪੌੜੀ, ਦੇਹਰਾਦੂਨ, ਪਿਥੌਰਾਗੜ੍ਹ, ਚੰਪਾਵਤ, ਅਲਮੋੜਾ ਅਤੇ ਨੈਨੀਤਾਲ ਜ਼ਿਲ੍ਹਿਆਂ ਵਿੱਚ ਹਨ।
ਜ਼ਮੀਨ ਖਿਸਕਣ 'ਤੇ ਬਦਰੀਨਾਥ ਨੈਸ਼ਨਲ ਹਾਈਵੇ ਬੰਦ
ਲਗਾਤਾਰ ਮੀਂਹ ਦੇ ਕਾਰਨ ਜ਼ਮੀਨ ਖਿਸਕਣ ਕਾਰਨ ਚਾਰਧਾਮ ਮੰਦਰਾਂ ਨੂੰ ਜਾਣ ਵਾਲਾ ਰਾਸ਼ਟਰੀ ਰਾਜਮਾਰਗ ਵੀ ਬੰਦ ਹੋ ਗਿਆ ਹੈ। ਲੰਬਾਗੜ੍ਹ ਨੇੜੇ ਪਾਗਲ ਨਾਲੇ 'ਚ ਜ਼ਮੀਨ ਖਿਸਕਣ ਕਾਰਨ ਬਦਰੀਨਾਥ ਰਾਸ਼ਟਰੀ ਰਾਜਮਾਰਗ ਬੰਦ ਹੋ ਗਿਆ ਹੈ। ਯਮੁਨੋਤਰੀ ਹਾਈਵੇਅ, ਦਬਰਕੋਟ ਦੇ ਨੇੜੇ ਵੀ ਜਜ਼ੀਨ ਖਿਸਕਣ ਕਾਰਨ ਸੜਕ ਜਾਮ ਹੋ ਗਈ। ਇਸ ਤੋਂ ਇਲਾਵਾ ਧਾਰਚੂਲਾ ਅਤੇ ਤਵਾ ਘਾਟ ਰਾਸ਼ਟਰੀ ਰਾਜ ਮਾਰਗ ਵੀ ਬੰਦ ਹੋ ਗਿਆ ਜਦੋਂ ਬੁੱਧਵਾਰ ਨੂੰ ਰੌਂਗਟੀ ਨਾਲੇ ਕੋਲ ਪਹਾੜਾਂ ਦਾ ਵੱਡਾ ਹਿੱਸਾ ਡਿੱਗਿਆ |
ਦੇਹਰਾਦੂਨ, ਪੌੜੀ, ਟਿਹਰੀ ਅਤੇ ਹਰਿਦੁਆਰ ਲਈ ਆਰੇਂਜ ਅਲਰਟ
ਉੱਤਰਾਖੰਡ ਮੌਸਮ ਵਿਭਾਗ ਨੇ ਰਾਜਾਂ ਦੇ ਕਈ ਜਿਲ੍ਹਿਆ ਦੇ ਲਈ ਰੈੱਡ ਅਲਰਟ ਜਾਰੀ ਕੀਤਾ ਹੈ | ਜਿਸ 'ਚ ਚੰਪਾਵਤ, ਅਲਮੋੜਾ, ਪਿਥੌਰਾਗੜ੍ਹ ਅਤੇ ਊਧਮ ਸਿੰਘ ਨਗਰ ਦੇ ਨਾਲ-ਨਾਲ ਕੁਮਾਉਂ ਖੇਤਰ ਦੇ ਜ਼ਿਆਦਾਤਰ ਹਿੱਸਾ ਸ਼ਾਮਲ ਹੈ । ਨਾਲ ਹੀ ਦੇਹਰਾਦੂਨ, ਪੌੜੀ, ਟਿਹਰੀ ਅਤੇ ਹਰਿਦੁਆਰ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ ਨਦੀਆਂ
ਭਾਰੀ ਮੀਂਹ ਤੋਂ ਬਾਅਦ ਉੱਤਰਾਖੰਡ ਵਿੱਚ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ। ਗੰਗਾ ਅਤੇ ਸਰਯੂ ਖਤਰੇ ਦੇ ਨਿਸ਼ਾਨ ਤੋਂ ਕੁਝ ਮੀਟਰ ਹੇਠਾਂ ਵਹਿ ਰਹੇ ਹਨ, ਜਦੋਂ ਕਿ ਗੰਗਾ ਦੀਆਂ ਸਹਾਇਕ ਨਦੀਆਂ ਅਲਕਨੰਦਾ, ਮੰਦਾਕਿਨੀ ਅਤੇ ਭਾਗੀਰਥੀ ਨਦੀਆਂ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਈਆਂ ਹਨ। ਗੋਮਤੀ, ਕਾਲੀ, ਗੌਰੀ ਅਤੇ ਸ਼ਾਰਦਾ ਨਦੀਆਂ ਦੇ ਪਾਣੀ ਦਾ ਪੱਧਰ ਵੀ ਵੱਧ ਰਿਹਾ ਹੈ।