ਖ਼ਬਰਿਸਤਾਨ ਨੈੱਟਵਰਕ - ਅੱਜ ਕਲ ਡਿਜਿਟਲ ਕਰਾਇਮ ਕਾਫੀ ਜਾਈਦਾ ਵੱਧ ਗਿਆ ਹੈ। ਜਲੰਧਰ ਤੋਂ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਲੋਕਾਂ ਤੋਂ ਉਨ੍ਹਾਂ ਦੇ ਬੈਂਕ ਅਕਾਊਂਟ ਖੁਲਵਾਏ ਜਾ ਰਹੇ ਹਨ, ਪਰ ਉਨ੍ਹਾਂ ਅਕਾਊਂਟ ਨੂੰ ਕੋਈ ਹੋਰ ਹੀ ਚਲਾ ਰਿਹਾ ਹੈ। ਪੁਲਿਸ ਵਲੋਂ ਸ਼ੱਕ ਜਤਾਇਆ ਜਾ ਰਿਹਾ ਹੈ, ਕਿ ਨਸ਼ੀਲੇ ਪਦਾਰਥਾਂ ਅਤੇ ਹਵਾਲਾ ਦੇ ਬਹਾਨੇ ਬੈਂਕ ਖਾਤੇ ਖੋਲ੍ਹਣ ਵਾਲੇ ਗਰੋਹ ਵੱਲੋਂ ਖਾਤਿਆਂ ਵਿੱਚ ਲੱਖਾਂ ਰੁਪਏ ਦਾ ਲੈਣ-ਦੇਣ ਕੀਤਾ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਜਲੰਧਰ ਤੇ ਅਸ਼ੋਕ ਬਿਹਾਰ ਕਾਲੋਨੀ ਦੀ ਰਹਿਣ ਵਾਲੀਆਂ ਕੁਝ ਔਰਤਾਂ ਨੂੰ 2000 ਰੁਪਏ ਦਾ ਲਾਲਚ ਦੇ ਕੇ ਬੈਂਕ ਖਾਤੇ ਖੋਲ੍ਹੇ ਗਏ ਅਤੇ ਸ਼ਰਤ ਰੱਖੀ ਗਈ ਕਿ ਬੈਂਕ ਖਾਤੇ ਦੀ ਕਾਪੀ ਅਤੇ ਏ.ਟੀ.ਐੱਮ. 15 ਦਿਨਾਂ ਬਾਅਦ ਤੁਹਾਡੇ ਘਰ ਆਵਾਂਗੇ। ਬੈਂਕ ਖਾਤਾ ਖੋਲ੍ਹਣ ਵਾਲੀ ਇਕ ਔਰਤ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਉਸ ਨੇ ਇਕ ਮੁਸਲਿਮ ਔਰਤ 'ਤੇ ਭਰੋਸਾ ਕੀਤਾ ਕਿ ਉਹ ਆਪਣੇ ਸਾਰੇ ਦਸਤਾਵੇਜ਼ ਇਕ ਵਿਅਕਤੀ ਨੂੰ ਦੇਵੇ ਤਾਂ ਜੋ ਉਸ ਦੇ ਨਾਂ 'ਤੇ ਬੈਂਕ ਖਾਤਾ ਖੋਲ੍ਹਿਆ ਜਾ ਸਕੇ।
ਬਾਅਦ ਵਿਚ ਉਸ ਨੂੰ ਪਤਾ ਲੱਗਾ ਕਿ ਉਸ ਦੇ ਬੈਂਕ ਖਾਤੇ ਵਿਚ ਕਰੀਬ 8.70 ਲੱਖ ਰੁਪਏ ਦੀ ਐਂਟਰੀ ਆਈ ਹੈ ਤਾਂ ਉਹ ਖੁਦ ਬੈਂਕ ਗਈ ਅਤੇ ਉਥੇ ਮੌਜੂਦ ਕਰਮਚਾਰੀ ਨੂੰ ਮਿਲੀ ਅਤੇ ਦੱਸਿਆ ਕਿ ਉਸ ਦੇ ਬੈਂਕ ਖਾਤੇ ਵਿਚ ਕਰੀਬ 8.70 ਲੱਖ ਰੁਪਏ ਆ ਗਏ ਹਨ। ਇਸ ਖਾਤੇ ਨੂੰ ਫ੍ਰੀਜ਼ ਕੀਤਾ ਜਾਵੇ ਅਤੇ ਪਤਾ ਲਗਾਇਆ ਜਾਵੇ ਕਿ ਇਸ ਬੈਂਕ ਖਾਤੇ ਵਿੱਚ ਕਿਸਨੇ ਪੈਸੇ ਪਾਏ ਹਨ ਅਤੇ ਕੌਣ ਇਸਨੂੰ ਕਢਵਾਏਗਾ। ਬੈਂਕ ਕਰਮਚਾਰੀ ਨੂੰ ਦੱਸਣ ਦੇ ਬਾਵਜੂਦ ਬੈਂਕ ਖਾਤਾ ਫ੍ਰੀਜ਼ ਨਹੀਂ ਕੀਤਾ ਗਿਆ ਅਤੇ ਕਿਸੇ ਨੇ ਉਸ ਦੇ ਬੈਂਕ ਖਾਤੇ 'ਚੋਂ ਉਕਤ ਰਕਮ ਵੀ ਕਢਵਾਈ। ਗਿਰੋਹ ਦਾ ਸ਼ਿਕਾਰ ਸਿਰਫ਼ ਔਰਤਾਂ ਹੀ ਨਹੀਂ ਹੋਈਆਂ, ਸਗੋਂ ਕੁਝ ਨੌਜਵਾਨਾਂ ਨੇ ਵੀ ਇਸੇ ਤਰ੍ਹਾਂ ਖਾਤੇ ਖੋਲ੍ਹੇ ਹੋਏ ਹਨ।