ਤਿਉਹਾਰਾਂ ਕਰਕੇ ਛੁੱਟੀਆਂ ਹੀ ਛੁੱਟੀਆਂ ਮਿਲ ਰਹੀਆਂ ਹਨ। ਦੀਵਾਲੀ 31 ਅਕਤੂਬਰ ਨੂੰ ਮਨਾਈ ਜਾ ਰਹੀ ਹੈ। ਜਿਸ ਤੋਂ ਬਾਅਦ ਨਵੰਬਰ 'ਚ ਇੱਕ ਤੋਂ ਬਾਅਦ ਇੱਕ ਤਿਊਹਾਰ ਆ ਰਹੇ ਹਨ। ਜੀ ਹਾਂ, ਨਵੰਬਰ 'ਚ 9 ਦਿਨ ਬੈਂਕ ਬੰਦ ਰਹਿਣ ਵਾਲੇ ਹਨ।
ਦੱਸ ਦੇਈਏ ਕਿ ਗੋਵਰਧਨ, ਭਾਈ ਦੂਜ ਤੇ ਛੱਠ ਵਰਗੇ ਵੱਡੇ ਤਿਉਹਾਰਾਂ ਦੇ ਮੌਕੇ 'ਤੇ ਵੱਖ-ਵੱਖ ਸੂਬਿਆਂ 'ਚ ਬੈਂਕ 'ਚ ਛੁੱਟੀਆਂ ਹੋਣਗੀਆਂ। ਜੇਕਰ ਤੁਹਾਡੇ ਬੈਂਕ ਨਾਲ ਸਬੰਧਤ ਕੋਈ ਕੰਮ ਹੈ, ਤਾਂ ਇਹ ਜਾਣਨਾ ਜ਼ਰੂਰੀ ਹੈ ਕਿ ਨਵੰਬਰ 2024 ਵਿੱਚ ਬੈਂਕ ਕਿਹੜੇ ਦਿਨ ਬੰਦ ਰਹਿਣਗੇ।
ਨਵੰਬਰ 'ਚ ਇਨ੍ਹਾਂ ਦਿਨਾਂ 'ਚ ਬੈਂਕ ਬੰਦ ਰਹਿਣਗੇ
1 ਨਵੰਬਰ 2024 (ਸ਼ੁੱਕਰਵਾਰ)- ਦੀਵਾਲੀ ਦੇ ਮੌਕੇ 'ਤੇ ਬੈਂਕ ਛੁੱਟੀ।
2 ਨਵੰਬਰ 2024 (ਸ਼ਨੀਵਾਰ) – ਦੀਵਾਲੀ ਲਈ ਵਾਧੂ ਛੁੱਟੀ।
3 ਨਵੰਬਰ 2024 (ਐਤਵਾਰ) - ਭਾਈ ਦੂਜ ਦੇ ਮੌਕੇ 'ਤੇ ਬੈਂਕ ਬੰਦ ਰਹਿਣਗੇ।
9 ਨਵੰਬਰ 2024 (ਸ਼ਨੀਵਾਰ) – ਦੂਜਾ ਸ਼ਨੀਵਾਰ, ਬੈਂਕ ਬੰਦ।
10 ਨਵੰਬਰ 2024 (ਐਤਵਾਰ) – ਹਫ਼ਤਾਵਾਰੀ ਛੁੱਟੀ।
15 ਨਵੰਬਰ 2024 (ਸ਼ੁੱਕਰਵਾਰ)- ਗੁਰੂ ਨਾਨਕ ਜਯੰਤੀ 'ਤੇ ਬੈਂਕ ਛੁੱਟੀ।
17 ਨਵੰਬਰ 2024 (ਐਤਵਾਰ) – ਹਫ਼ਤਾਵਾਰੀ ਛੁੱਟੀ।
23 ਨਵੰਬਰ 2024 (ਸ਼ਨੀਵਾਰ) – ਚੌਥਾ ਸ਼ਨੀਵਾਰ, ਬੈਂਕ ਬੰਦ।
24 ਨਵੰਬਰ 2024 (ਐਤਵਾਰ) – ਹਫ਼ਤਾਵਾਰੀ ਛੁੱਟੀ।
ਛਠ ਤਿਉਹਾਰ 'ਤੇ ਬੰਦ ਰਹਿਣਗੇ ਬੈਂਕ ਜਾਂ ਨਹੀਂ
ਛਠ ਦੇ ਮੌਕੇ 'ਤੇ ਬੈਂਕ ਬੰਦ ਰਹਿਣਗੇ ਪਰ ਸਾਰੇ ਰਾਜਾਂ 'ਚ ਬੈਂਕਾਂ 'ਚ ਛੁੱਟੀ ਨਹੀਂ ਹੋਵੇਗੀ। ਉੱਤਰ ਪ੍ਰਦੇਸ਼, ਸਿੱਕਮ, ਕਰਨਾਟਕ, ਉੱਤਰਾਖੰਡ, ਗੁਜਰਾਤ, ਮਹਾਰਾਸ਼ਟਰ ਤੇ ਰਾਜਸਥਾਨ 'ਚ 7 ਨਵੰਬਰ 2024 ਨੂੰ ਬੈਂਕ 'ਚ ਛੁੱਟੀ ਰਹੇਗੀ। 8 ਨਵੰਬਰ 2024 ਨੂੰ ਪੱਛਮੀ ਬੰਗਾਲ, ਝਾਰਖੰਡ ਤੇ ਬਿਹਾਰ ਵਿੱਚ ਬੈਂਕ ਛੁੱਟੀ ਹੋਵੇਗੀ।