ਖ਼ਬਰਿਸਤਾਨ ਨੈੱਟਵਰਕ: ਮਾਰਚ ਦਾ ਮਹੀਨਾ ਖਤਮ ਹੋਣ ਵਾਲਾ ਹੈ। ਇਸ ਤੋਂ ਬਾਅਦ ਅਪ੍ਰੈਲ ਮਹੀਨਾ ਆਉਣ ਵਾਲਾ ਹੈ। ਜੇਕਰ ਤੁਹਾਡੇ ਕੋਲ ਬੈਂਕ ਨਾਲ ਸਬੰਧਤ ਕੋਈ ਕੰਮ ਪੈਂਡਿੰਗ ਹੈ ਤਾਂ ਇਸ ਨੂੰ ਤੁਰੰਤ ਪੂਰਾ ਕਰ ਲਵੋ ਕਿਉਂਕਿ ਬੈਂਕ 22 ਮਾਰਚ ਤੋਂ 30 ਅਪ੍ਰੈਲ ਦੇ ਵਿਚਕਾਰ 18 ਦਿਨਾਂ ਲਈ ਬੰਦ ਰਹਿਣਗੇ। ਸ਼ਨੀਵਾਰ (ਦੂਜਾ ਅਤੇ ਚੌਥਾ) ਅਤੇ ਐਤਵਾਰ ਤੋਂ ਇਲਾਵਾ, ਇਸ ਵਿੱਚ ਈਦ, ਮਹਾਂਵੀਰ ਜਯੰਤੀ ਅਤੇ ਭੀਮ ਰਾਓ ਅੰਬੇਡਕਰ ਜਯੰਤੀ ਦੀਆਂ ਛੁੱਟੀਆਂ ਵੀ ਸ਼ਾਮਲ ਹਨ।
ਬੈਂਕ ਛੁੱਟੀਆਂ ਦੀ ਸੂਚੀ
22 ਮਾਰਚ: ਚੌਥਾ ਸ਼ਨੀਵਾਰ, ਬਿਹਾਰ ਦਿਵਸ
23 ਮਾਰਚ: ਐਤਵਾਰ, ਸ਼ਹੀਦ ਭਗਤ ਸਿੰਘ ਸ਼ਹੀਦੀ ਦਿਵਸ
27 ਮਾਰਚ: ਸ਼ਬ-ਏ-ਕਦਰ: ਜੰਮੂ ਅਤੇ ਸ੍ਰੀਨਗਰ
28 ਮਾਰਚ: ਜਮਾਤ ਉਲ ਵਿਦਾ, ਜੰਮੂ ਅਤੇ ਸ੍ਰੀਨਗਰ
30 ਮਾਰਚ: ਐਤਵਾਰ
31 ਮਾਰਚ : ਈਦ
1 ਅਪ੍ਰੈਲ: ਬੈਂਕਾਂ ਦੀ ਸਾਲਾਨਾ ਇਨਵੈਂਟਰੀ ਕਾਰਣ ਬੈਂਕ ਬੰਦ
6 ਅਪ੍ਰੈਲ (ਐਤਵਾਰ): ਰਾਮ ਨੌਮੀ ਦੇ ਕਾਰਨ ਬੈਂਕ ਬੰਦ (ਕਈ ਰਾਜਾਂ ਵਿੱਚ ਸਕੂਲ ਅਤੇ ਦਫਤਰ ਵੀ ਬੰਦ ਰਹਿਣਗੇ)
10 ਅਪ੍ਰੈਲ (ਵੀਰਵਾਰ): ਮਹਾਵੀਰ ਜਯੰਤੀ ਦੇ ਮੌਕੇ 'ਤੇ ਜਨਤਕ ਛੁੱਟੀ
12 ਅਪ੍ਰੈਲ (ਸ਼ਨੀਵਾਰ): ਮਹੀਨੇ ਦਾ ਦੂਜਾ ਸ਼ਨੀਵਾਰ ਹੋਣ ਕਰਕੇ ਬੈਂਕ ਬੰਦ ਰਹਿਣਗੇ।
13 ਅਪ੍ਰੈਲ (ਐਤਵਾਰ): ਹਫ਼ਤਾਵਾਰੀ ਛੁੱਟੀ
14 ਅਪ੍ਰੈਲ: ਅੰਬੇਡਕਰ ਜਯੰਤੀ ਦੇ ਮੌਕੇ 'ਤੇ ਸਰਕਾਰੀ ਛੁੱਟੀ।
15 ਅਪ੍ਰੈਲ: ਬੋਹਾਗ ਬਿਹੂ ਕਾਰਨ ਅਗਰਤਲਾ, ਗੁਹਾਟੀ, ਈਟਾਨਗਰ, ਕੋਲਕਾਤਾ ਅਤੇ ਸ਼ਿਮਲਾ ਵਿੱਚ ਬੈਂਕ ਬੰਦ।
16 ਅਪ੍ਰੈਲ: ਬੋਹਾਗ ਬਿਹੂ ਦੇ ਕਾਰਨ ਗੁਹਾਟੀ ਵਿੱਚ ਬੈਂਕਾਂ ਵਿੱਚ ਛੁੱਟੀ।
18 ਅਪ੍ਰੈਲ: ਗੁੱਡ ਫਰਾਈਡੇ ਦੇ ਮੌਕੇ 'ਤੇ ਬੈਂਕ ਬੰਦ ਰਹਿਣਗੇ।
21 ਅਪ੍ਰੈਲ: ਗਰੀਆ ਪੂਜਾ ਦੇ ਮੌਕੇ 'ਤੇ ਅਗਰਤਲਾ ਵਿੱਚ ਬੈਂਕ ਬੰਦ।
26 ਅਪ੍ਰੈਲ (ਸ਼ਨੀਵਾਰ): ਮਹੀਨੇ ਦਾ ਚੌਥਾ ਸ਼ਨੀਵਾਰ ਹੋਣ ਕਰਕੇ ਬੈਂਕ ਬੰਦ ਰਹਿਣਗੇ।
29 ਅਪ੍ਰੈਲ: ਭਗਵਾਨ ਸ਼੍ਰੀ ਪਰਸ਼ੂਰਾਮ ਜਯੰਤੀ ਦੇ ਮੌਕੇ 'ਤੇ ਬੈਂਕ ਬੰਦ ਰਹਿਣਗੇ।
30 ਅਪ੍ਰੈਲ: ਬਸਵ ਜਯੰਤੀ ਅਤੇ ਅਕਸ਼ੈ ਤ੍ਰਿਤੀਆ ਦੇ ਮੌਕੇ 'ਤੇ ਬੰਗਲੁਰੂ ਵਿੱਚ ਬੈਂਕਾਂ ਦੀ ਛੁੱਟੀ