ਖ਼ਬਰਿਸਤਾਨ ਨੈੱਟਵਰਕ- ਨੇਪਾਲ ਸਰਕਾਰ ਨੇ ਫੇਸਬੁੱਕ, ਇੰਸਟਾਗ੍ਰਾਮ, ਯੂਟਿਊਬ ਸਮੇਤ 26 ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਬੈਨ ਲਗਾ ਦਿੱਤੀ ਹੈ ਕਿਉਂਕਿ ਇਹ ਪਲੇਟਫਾਰਮ ਨੇਪਾਲ ਦੇ ਸੰਚਾਰ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨਾਲ ਰਜਿਸਟਰਡ ਨਹੀਂ ਸਨ। ਮੀਡੀਆ ਰਿਪੋਰਟ ਮੁਤਾਬਕ ਮੰਤਰਾਲੇ ਨੇ 28 ਅਗਸਤ ਤੋਂ ਸੱਤ ਦਿਨਾਂ ਦੀ ਸਮਾਂ ਸੀਮਾ ਦਿੱਤੀ ਸੀ, ਜੋ ਬੁੱਧਵਾਰ ਰਾਤ ਨੂੰ ਖਤਮ ਹੋ ਗਈ।
ਪ੍ਰਭਾਵਿਤ ਪਲੇਟਫਾਰਮ
- ਫੇਸਬੁੱਕ
- ਇੰਸਟਾਗ੍ਰਾਮ
- ਵਟਸਐਪ
- ਯੂਟਿਊਬ
- ਐਕਸ (ਟਵਿੱਟਰ)
- ਰੈਡਿਟ
- ਲਿੰਕਡਿਨ
ਇਹ ਐਪ ਨਹੀਂ ਹੋਏ ਬੰਦ
- ਟਿੱਕਟੋਕ
- ਵਾਈਬਰ
- ਵਿਟਕ
- ਨਿਮਬਜ਼
- ਪੋਪੋ ਲਾਈਵ
- ਟੈਲੀਗ੍ਰਾਮ (ਰਜਿਸਟ੍ਰੇਸ਼ਨ ਪ੍ਰਕਿਰਿਆ ਵਿੱਚ)
- ਗਲੋਬਲ ਡਾਇਰੀ (ਰਜਿਸਟ੍ਰੇਸ਼ਨ ਪ੍ਰਕਿਰਿਆ ਵਿੱਚ)
ਇਸ ਸਬੰਧੀ ਮੰਤਰਾਲੇ ਦੇ ਬੁਲਾਰੇ ਗਜੇਂਦਰ ਕੁਮਾਰ ਠਾਕੁਰ ਨੇ ਕਿਹਾ ਕਿ ਜੇਕਰ ਕੋਈ ਪਲੇਟਫਾਰਮ ਰਜਿਸਟ੍ਰੇਸ਼ਨ ਨੂੰ ਪੂਰਾ ਕਰਦਾ ਹੈ, ਤਾਂ ਇਸਨੂੰ ਉਸੇ ਦਿਨ ਬਹਾਲ ਕਰ ਦਿੱਤਾ ਜਾਵੇਗਾ। ਇਹ ਪਾਬੰਦੀ ਵਿਦੇਸ਼ਾਂ ਵਿੱਚ ਰਹਿੰਦੇ ਲੱਖਾਂ ਨੇਪਾਲੀਆਂ ਨੂੰ ਪ੍ਰਭਾਵਿਤ ਕਰੇਗੀ, ਖਾਸ ਕਰਕੇ 70 ਲੱਖ ਤੋਂ ਵੱਧ ਨੌਜਵਾਨ ਜੋ ਪੜ੍ਹਾਈ ਜਾਂ ਨੌਕਰੀਆਂ ਲਈ ਵਿਦੇਸ਼ ਵਿੱਚ ਹਨ।