ਖ਼ਬਰਿਸਤਾਨ ਨੈਟਵਰਕ: ਨੇਪਾਲ ਵਿੱਚ Gen Z ਵੱਲੋਂ ਚਲਾਏ ਜਾ ਰਹੇ ਵਿਰੋਧ ਵਿਚਕਾਰ ਭਾਰਤ ਦੀ ਏਅਰਲਾਈਨ ਇੰਡੀਗੋ ਨੇ ਯਾਤਰੀਆਂ ਨੂੰ ਇੱਕ ਰਾਹਤ ਭਰੀ ਜਾਣਕਾਰੀ ਦਿੱਤੀ ਹੈ। ਏਅਰਲਾਈਨ ਇੰਡੀਗੋ ਦੀ ਕੰਪਨੀ ਨੇ ਕਿਹਾ ਕਿ ਭਾਰਤੀ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ 11 ਸਤੰਬਰ ਤੋਂ ਕਾਠਮੰਡੂ ਲਈ ਹਰ ਰੋਜ਼ ਚਾਰ ਉਡਾਣਾਂ ਮੁੜ ਸ਼ੁਰੂ ਕੀਤੀਆਂ ਜਾਣਗੀਆਂ।
ਇਸ ਤੋਂ ਇਲਾਵਾ, ਰੈਗੂਲੇਟਰੀ ਪ੍ਰਵਾਨਗੀ ਮਿਲਣ 'ਤੇ ਦੋ ਵਿਸ਼ੇਸ਼ ਰਾਹਤ ਉਡਾਣਾਂ ਵੀ ਚਲਾਈਆਂ ਜਾਣਗੀਆਂ, ਜੋ ਯਾਤਰੀਆਂ ਨੂੰ ਸੁਰੱਖਿਅਤ ਘਰ ਵਾਪਸ ਲਿਆਉਣ ਲਈ ਸਮਰਪਿਤ ਹੋਣਗੀਆਂ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਇਨ੍ਹਾਂ ਉਡਾਨਾਂ ਦਾ ਕਿਰਾਇਆ ਵੀ ਬਹੁਤ ਘੱਟ ਰੱਖਿਆ ਜਾਵੇਗਾ।
ਨੇਪਾਲ ਦੀ 'ਜਨਰਲ ਜ਼ੈਡ' ਵੱਲੋਂ ਕੀਤਾ ਜਾ ਰਿਹਾ ਵਿਰੋਧ ਪ੍ਰਦਰਸ਼ਨ
ਪਿਛਲੇ ਕਈ ਦਿਨਾਂ ਤੋਂ ਇਹ ਪ੍ਰਦਰਸ਼ਨ ਨੇਪਾਲ ਦੀ 'ਜਨਰਲ ਜ਼ੈਡ' (ਨੌਜਵਾਨ ਪੀੜੀ) ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਇਸ ਪ੍ਰਦਰਸ਼ਨ ਦਾ ਮੁੱਖ ਕਾਰਨ ਸ਼ੋਸ਼ਲ ਮੀਡੀਆ ਐਪਸ ਦਾ ਬੈਨ ਹੋਣਾ ਹੈ। ਇਹ ਫੈਸਲਾ ਨੇਪਾਲ ਸਰਕਾਰ ਨੇ ਕੀਤਾ ਸੀ, ਜਿਸ ਤੋਂ ਬਾਅਦ ਉੱਥੋਂ ਦੇ ਪ੍ਰਦਰਸ਼ਨਕਾਰੀਆਂ ਨੇ ਇਸ ਫੈਸਲੇ ਦਾ ਬਹੁਤ ਵਿਰੋਧ ਕੀਤਾ। ਦੱਸ ਦਈਏ ਕਿ ਨੇਪਾਲ ਸਰਕਾਰ ਨੇ ਇਹ ਫੈਸਲਾ ਵਾਪਸ ਲੈ ਲਿਆ ਸੀ ਪਰ ਜਨਤਾ ਦਾ ਗੁੱਸਾ ਨਹੀ ਘਟਿਆ।ਇਸ ਸਥਿਤੀ ਨੂੰ ਦੇਖਦੇ ਵਿੱਚ ਨੇਪਾਲ ਦੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਹੁਣ ਉੱਥੇ ਦੀ ਸਰਕਾਰ ਪੂਰੀ ਤਰਾਂ ਨਾਲ ਡਿੱਗ ਚੁੱਕੀ ਹੈ। ਹੁਣ ਤੱਕ ਕਈ ਮੌਤਾਂ ਵੀ ਹੋ ਚੁੱਕੀਆਂ ਹਨ।