ਜਲੰਧਰ ਦੀ ਬਸਤੀ ਬਾਵਾ ਖੇਲ ਨਹਿਰ 'ਚੋਂ 3 ਤੋਂ 4 ਮਹੀਨੇ ਦੇ ਬੱਚੇ ਦੀ ਲਾਸ਼ ਮਿਲੀ ਹੈ। ਇਸ ਦੇ ਨਾਲ ਹੀ ਬੱਚੇ ਦੀ ਲਾਸ਼ ਮਿਲਣ ਤੋਂ ਬਾਅਦ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ। ਲੋਕਾਂ ਨੇ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸੀਸੀਟੀਵੀ ਕੈਮਰੇ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦੇ ਅਨੁਸਾਰ ਇੱਕ ਮਾਂ ਨੇ ਬੱਚੇ ਨੂੰ ਇਸ ਨਹਿਰ 'ਚ ਸੁੱਟ ਦਿੱਤਾ ਹੈ। ਉਜਾਲਾ ਨਗਰ ਵਾਸੀ ਇਕ ਵਿਅਕਤੀ ਨੇ ਦੱਸਿਆ ਕਿ ਉਹ ਆਪਣੀ ਕਾਰ 'ਚ ਨਹਿਰ ਨੇੜਿਓਂ ਲੰਘ ਰਿਹਾ ਸੀ ਤੇ ਉਸ ਦੀ ਲੜਕੀ ਉਸ ਦੇ ਨਾਲ ਸੀ। ਇਸ ਦੌਰਾਨ ਉਸ ਦੀ ਬੇਟੀ ਨੇ ਪਾਣੀ ਦੇਖਣ ਲਈ ਕਾਰ ਨੂੰ ਰੋਕਣ ਲਈ ਕਿਹਾ । ਜਿਸ ਤੋਂ ਬਾਅਦ ਉਹ ਨਹਿਰ ਦੇ ਨੇੜੇ ਆਇਆ, ਜਿੱਥੇ ਕੁਝ ਬੱਚੇ ਨਹਾ ਰਹੇ ਸਨ, ਉਸ ਵਿਅਕਤੀ ਨੇ ਦੱਸਿਆ ਕਿ ਉਸ ਨੇ ਉੱਥੇ ਬੱਚੀ ਦੀ ਲਾਸ਼ ਦੇਖੀ ਹੈ।
ਪਹਿਲਾ ਲੱਗਿਆ ਕਿ ਕੋਈ ਖਿਡੌਣਾ
ਵਿਅਕਤੀ ਨੇ ਕਿਹਾ ਕਿ ਪਹਿਲਾਂ ਤਾਂ ਲੱਗਾ ਕਿ ਇਹ ਕੋਈ ਖਿਡੌਣਾ ਹੈ ਪਰ ਬਾਅਦ ਵਿਚ ਦੇਖਿਆ ਕਿ ਇਹ ਇਕ ਬੱਚੇ ਦੀ ਲਾਸ਼ ਸੀ। ਜਿਸ ਤੋਂ ਬਾਅਦ ਵਿਅਕਤੀ ਨੇ ਉੱਥੇ ਮੌਜੂਦ ਬੱਚਿਆਂ ਨੂੰ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਕੋਈ ਆਂਟੀ ਬੱਚੇ ਨੂੰ ਸੁੱਟ ਕੇ ਗਈ ਹੈ । ਜਿਸ ਤੋਂ ਬਾਅਦ ਵਿਅਕਤੀ ਨੇ ਪੁਲਿਸ ਨੂੰ ਸੂਚਨਾ ਦਿੱਤੀ।