ਇੱਕ ਵਾਰ ਫਿਰ ਫਲਾਇਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਸ ਵਾਰ ਇੰਡੀਗੋ ਤੇ ਆਕਾਸਾ ਏਅਰਲਾਈਨਜ਼ ਨੂੰ ਬੰਬ ਦੀ ਧਮਕੀ ਮਿਲੀ ਹੈ। ਜਿਸ ਤੋਂ ਬਾਅਦ ਇੰਡੀਗੋ ਏਅਰਲਾਈਨ ਨੂੰ ਐਮਰਜੈਂਸੀ 'ਚ ਵਾਪਸ ਦਿੱਲੀ ਬੁਲਾਉਣਾ ਪਿਆ। ਜਦਕਿ ਅਕਾਸਾ ਫਲਾਈਟ ਨੂੰ ਅਹਿਮਦਾਬਾਦ ਵੱਲ ਡਾਇਵਰਟ ਕਰ ਦਿੱਤਾ ਗਿਆ ।
12 ਫਲਾਇਟਸ ਨੂੰ ਮਿਲ ਚੁੱਕੀ ਹੈ ਧਮਕੀ
ਪਿਛਲੇ 3 ਦਿਨਾਂ ਵਿੱਚ ਕੁੱਲ 12 ਫਲਾਇਟਸ ਨੂੰ ਬੰਬ ਦੀ ਧਮਕੀ ਮਿਲ ਚੁੱਕੀ ਹੈ। 14 ਤਰੀਕ ਨੂੰ ਤਿੰਨ ਅੰਤਰਰਾਸ਼ਟਰੀ ਉਡਾਣਾਂ ਨੂੰ ਧਮਕੀ ਦਿੱਤੀ ਗਈ ਸੀ, ਜਿਨ੍ਹਾਂ ਵਿੱਚੋਂ ਇੱਕ ਏਅਰ ਇੰਡੀਆ ਤੇ ਦੋ ਇੰਡੀਗੋ ਦੀ ਸੀ। 15 ਅਕਤੂਬਰ ਨੂੰ 7 ਫਲਾਈਟਾਂ 'ਚ ਬੰਬ ਦੀ ਧਮਕੀ ਮਿਲੀ ਸੀ। ਦਿੱਲੀ ਤੋਂ ਸ਼ਿਕਾਗੋ ਜਾਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਵੀ ਇਨ੍ਹਾਂ ਉਡਾਣਾਂ ਵਿੱਚ ਸ਼ਾਮਲ ਸੀ। ਉਸ ਨੂੰ ਕੈਨੇਡਾ ਵੱਲ ਡਾਇਵਰਟ ਕਰ ਦਿੱਤਾ ਗਿਆ ਤੇ ਇਕਲੌਇਟ ਹਵਾਈ ਅੱਡੇ 'ਤੇ ਉਤਾਰਿਆ ਗਿਆ ਸੀ।
ਆਕਾਸਾ ਏਅਰਲਾਈਨ ਦਾ ਬਿਆਨ ਸਾਹਮਣੇ ਆਇਆ
ਅਕਾਸਾ ਏਅਰਲਾਈਨਜ਼ ਨੇ ਕਿਹਾ ਕਿ 16 ਅਕਤੂਬਰ, 2024 ਨੂੰ ਦਿੱਲੀ ਤੋਂ ਬੈਂਗਲੁਰੂ ਜਾਣ ਵਾਲੀ ਫਲਾਈਟ, ਜਿਸ ਵਿੱਚ 174 ਯਾਤਰੀ, 3 ਬੱਚੇ ਅਤੇ 7 ਕਰੂ ਸਟਾਫ ਨੂੰ ਸੁਰੱਖਿਆ ਅਲਰਟ ਮਿਲਿਆ ਸੀ। ਅਕਾਸਾ ਏਅਰ ਦੀ ਐਮਰਜੈਂਸੀ ਟੀਮਾਂ ਸਥਿਤੀ 'ਤੇ ਨਜ਼ਰ ਰੱਖ ਰਹੀਆਂ ਹਨ ਅਤੇ ਉਨ੍ਹਾਂ ਨੇ ਪਾਇਲਟ ਨੂੰ ਸਲਾਹ ਦਿੱਤੀ ਹੈ ਕਿ ਉਹ ਫਲਾਇਟ ਨੂੰ ਸਾਵਧਾਨੀਪੂਰਵਕ ਨਾਲ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਲੈ ਆਵੇ।