• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਅੰਮ੍ਰਿਤਸਰ ਤੋਂ ਸ੍ਰੀ ਨਾਂਦੇੜ ਸਾਹਿਬ ਜਾਣ ਲਈ ਬੱਸ ਸੇਵਾ ਹੋਈ ਸ਼ੁਰੂ, ਹਫਤੇ 'ਚ ਚਾਰ ਦਿਨ ਚੱਲੇਗੀ, ਇੰਨਾ ਹੋਵੇਗਾ ਕਿਰਾਇਆ

4/11/2025 11:13:47 AM Gagan Walia     Bus service , Amritsar to Sri Nanded Sahib , run four days , week, fare , much,     ਅੰਮ੍ਰਿਤਸਰ ਤੋਂ ਸ੍ਰੀ ਨਾਂਦੇੜ ਸਾਹਿਬ ਜਾਣ ਲਈ ਬੱਸ ਸੇਵਾ ਹੋਈ ਸ਼ੁਰੂ, ਹਫਤੇ 'ਚ ਚਾਰ ਦਿਨ ਚੱਲੇਗੀ, ਇੰਨਾ ਹੋਵੇਗਾ ਕਿਰਾਇਆ   

ਖ਼ਬਰਿਸਤਾਨ ਨੈੱਟਵਰਕ: ਪੰਜਾਬ 'ਚ ਹੁਣ ਅੰਮ੍ਰਿਤਸਰ ਤੋਂ ਤਖਤ ਸ੍ਰੀ ਹਜੂਰ ਸਾਹਿਬ ਨਾਂਦੇੜ ਜਾਣ ਲਈ ਰੇਲ ਤੇ ਹਵਾਈ ਸੇਵਾ ਤੋਂ ਬਾਅਦ ਪ੍ਰਾਈਵੇਟ ਬੱਸ ਸੇਵਾ ਸ਼ੁਰੂ ਹੋ ਗਈ ਹੈ| ਇਹ ਬੱਸ ਸੇਵਾ ਇੰਡੋ ਕੈਨੇਡੀਅਨ ਬੱਸ ਸਰਵਿਸ ਨੇ ਸ਼ੁਰੂ ਕੀਤੀ ਹੈ। ਇਸ ਬੱਸ ਨੂੰ ਸ੍ਰੀ ਹਜੂਰ ਸਾਹਿਬ ਐਕਸਪ੍ਰੈਸ ਦਾ ਨਾਂ ਦਿੱਤਾ ਗਿਆ ਹੈ। ਇਹ ਬੱਸ ਹਫਤੇ 'ਚ ਚਾਰ ਦਿਨ ਅੰਮ੍ਰਿਤਸਰ ਤੋਂ ਨਾਂਦੇੜ ਵਾਸਤੇ ਚੱਲੇਗੀ ਅਤੇ ਚਾਰ ਦਿਨ ਨਾਂਦੇੜ ਤੋਂ ਅੰਮ੍ਰਿਤਸਰ ਲਈ ਚੱਲੇਗੀ। ਇਹ ਬਸ ਲਗਪਗ 37 ਘੰਟਿਆਂ 'ਚ ਅੰਮ੍ਰਿਤਸਰ ਤੋਂ ਨਾਂਦੇੜ ਪੁੱਜੇਗੀ।

ਹਫਤੇ ਵਿੱਚ ਚਾਰ ਦਿਨ ਚੱਲੇਗੀ ਇਹ ਬੱਸ ਸੇਵਾ 

ਇੰਡੋ ਕੈਨੇਡੀਅਨ ਬੱਸ ਸਰਵਿਸ ਦੇ ਮੈਨੇਜਰ ਅਪਰੇਸ਼ਨ ਰਣਜੀਤ ਸਿੰਘ ਨੇ ਦੱਸਿਆ ਕਿ ਇਸ ਬੱਸ ਸੇਵਾ ਤਹਿਤ ਬੱਸ ਹਫਤੇ ਵਿੱਚ ਚਾਰ ਦਿਨ ਵੀਰਵਾਰ, ਸ਼ੁੱਕਰਵਾਰ, ਸ਼ਨਿਚਰਵਾਰ ਅਤੇ ਐਤਵਾਰ ਨੂੰ ਅੰਮ੍ਰਿਤਸਰ ਤੋਂ ਸਵੇਰੇ 8 ਵਜੇ ਰਵਾਨਾ ਹੋਵੇਗੀ। ਇਸੇ ਤਰ੍ਹਾਂ ਨਾਂਦੇੜ ਤੋਂ ਅੰਮ੍ਰਿਤਸਰ ਵਾਸਤੇ ਹਫਤੇ ਵਿੱਚ ਚਾਰ ਵਾਰ ਐਤਵਾਰ, ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਨੂੰ ਸਵੇਰੇ 8 ਵਜੇ ਰਵਾਨਾ ਹੋਵੇਗੀ। ਇਹ ਬੱਸ ਅੰਮ੍ਰਿਤਸਰ ਤੋਂ ਸਵੇਰੇ 8 ਵਜੇ ਚੱਲ ਕੇ ਅਗਲੇ ਦਿਨ ਰਾਤ ਨੂੰ 9 ਵਜੇ ਨਾਂਦੇੜ ਪੁੱਜੇਗੀ। ਇਸੇ ਤਰ੍ਹਾਂ ਨਾਂਦੇੜ ਤੋਂ ਸਵੇਰੇ 8 ਵਜੇ ਚੱਲ ਕੇ ਅਗਲੇ ਦਿਨ ਰਾਤ 9 ਵਜੇ ਅੰਮ੍ਰਿਤਸਰ ਪੁੱਜੇਗੀ। ਲਗਪਗ 42 ਸਲੀਪਰ ਸੀਟਾਂ ਵਾਲੀ ਇਹ ਬੱਸ ਅੰਮ੍ਰਿਤਸਰ ਤੋਂ ਜਲੰਧਰ, ਲੁਧਿਆਣਾ, ਦਿੱਲੀ, ਉਜੈਨ, ਇੰਦੌਰ ਹੁੰਦੀ ਹੋਈ ਨਾਂਦੇੜ ਪੁੱਜੇਗੀ। ਇਸ ਬੱਸ ਨੂੰ ਸ੍ਰੀ ਹਜੂਰ ਸਾਹਿਬ ਐਕਸਪ੍ਰੈਸ ਦਾ ਨਾਂ ਦਿੱਤਾ ਗਿਆ ਹੈ।

ਇੰਨਾ ਹੋਵੇਗਾ ਬੱਸ ਦਾ ਕਿਰਾਇਆ 

ਬੱਸ ਦਾ ਕਰਾਇਆ ਪ੍ਰਤੀ ਵਿਅਕਤੀ 4000 ਰੁਪਏ ਇੱਕ ਪਾਸੇ ਦਾ ਰੱਖਿਆ ਗਿਆ ਹੈ। ਬੱਸ ਵਿੱਚ ਦੋ ਡਰਾਈਵਰ ਹੋਣਗੇ ਜੋ ਦਿਨ ਰਾਤ ਬੱਸ ਨੂੰ ਚਲਾਉਣਗੇ। ਇਹ ਬੱਸ ਰਸਤੇ ਵਿੱਚ ਦੁਪਹਿਰ ਦੇ ਭੋਜਨ, ਸ਼ਾਮ ਦੀ ਚਾਹ, ਰਾਤ ਦੀ ਰੋਟੀ ਅਤੇ ਅਗਲੇ ਦਿਨ ਸਵੇਰ ਦੇ ਨਾਸ਼ਤੇ, ਮੁੜ ਦੁਪਹਿਰ ਦੇ ਭੋਜਨ ਅਤੇ ਸ਼ਾਮ ਦੀ ਚਾਹ ਵਾਸਤੇ ਰੁਕੇਗੀ। ਪ੍ਰਬੰਧਕਾਂ ਨੇ ਦੱਸਿਆ ਕਿ ਸ਼ੁਰੂ ਕੀਤੀ ਇਸ ਬੱਸ ਸੇਵਾ ਨੂੰ ਚੰਗਾ ਹੁੰਗਾਰਾ ਮਿਲਿਆ ਹੈ। ਅੱਜ ਬੱਸ ਪੂਰੀ ਤਰ੍ਹਾਂ ਸਵਾਰੀਆਂ ਨਾਲ ਭਰ ਕੇ ਰਵਾਨਾ ਹੋ ਚੁੱਕੀ ਹੈ ਅਤੇ ਭਵਿੱਖ ਵਾਸਤੇ ਬੁਕਿੰਗ ਵੀ ਹੋ ਰਹੀ ਹੈ।

ਦੱਸਣ ਯੋਗ ਹੈ ਕਿ ਰੇਲਵੇ ਵਿਭਾਗ ਵੱਲੋਂ ਅੰਮ੍ਰਿਤਸਰ ਤੋਂ ਨਾਂਦੇੜ ਵਾਸਤੇ ਰੋਜ਼ਾਨਾ ਸੱਚਖੰਡ ਐਕਸਪ੍ਰੈਸ ਰੇਲ ਗੱਡੀ ਚਲਾਈ ਜਾਂਦੀ ਹੈ ਪਰ ਸ਼ਰਧਾਲੂਆਂ ਦੀ ਵੱਡੀ ਮੰਗ ਕਾਰਨ ਇਸ ਰੇਲ ਗੱਡੀ ਦੀਆਂ ਸੀਟਾਂ ਹਮੇਸ਼ਾ ਹੀ ਬੁੱਕ ਰਹਿੰਦੀਆਂ ਹਨ ਅਤੇ ਯਾਤਰੂਆਂ ਨੂੰ ਯਾਤਰਾ ਦੀ ਤਰੀਕ ਕਾਫੀ ਦੇਰ ਬਾਅਦ ਮਿਲਦੀ ਹੈ। ਅੰਮ੍ਰਿਤਸਰ ਤੋਂ ਨਾਂਦੇੜ ਵਾਸਤੇ ਹਵਾਈ ਸੇਵਾ ਵੀ ਸ਼ੁਰੂ ਹੋਈ ਸੀ ਪਰ ਕਰੋਨਾ ਦੇ ਚੱਲਦਿਆਂ ਇਹ ਸੇਵਾ ਬੰਦ ਹੋ ਗਈ ਸੀ, ਜਿਸ ਨੂੰ ਮੁੜ ਸ਼ੁਰੂ ਕਰਨ ਦੀ ਲਗਾਤਾਰ ਮੰਗ ਹੋ ਰਹੀ ਹੈ। ਸ

'Bus service','Amritsar to Sri Nanded Sahib','run four days','week','fare','much',''

Please Comment Here

Similar Post You May Like

Recent Post

  • 18 ਸਾਲਾਂ 'ਚ ਪਹਿਲੀ ਵਾਰ RCB ਨੇ ਜਿੱਤੀ IPL ਟਰਾਫੀ, ਕੋਹਲੀ ਦੀਆਂ ਅੱਖਾਂ ਹੋਈਆਂ ਨਮ...

  • ਪੰਜਾਬ ਸਰਕਾਰ ਨੇ ਕੈਬਨਿਟ ਮੀਟਿੰਗ 'ਚ ਲਿਆ ਅਹਿਮ ਫੈਸਲਾ, 4727 SC ਪਰਿਵਾਰਾਂ ਦਾ ਕਰਜ਼ ਹੋਵੇਗਾ ਮੁਆਫ਼ ...

  • PM ਮੋਦੀ 6 ਜੂਨ ਨੂੰ ਕਰਨਗੇ ਚਨਾਬ ਬ੍ਰਿਜ ਦਾ ਉਦਘਾਟਨ, ਦੁਨੀਆ ਦਾ ਹੈ ਸਭ ਤੋਂ ਉੱਚਾ ਰੇਲਵੇ ਪੁਲ ...

  • ਪੰਜਾਬ 'ਚ ASI ਦੀ ਗੋਲੀ ਲੱਗਣ ਨਾਲ ਮੌਤ, CM ਮਾਨ ਦੀ ਸੁਰੱਖਿਆ 'ਚ ਸੀ ਤਾਇਨਾਤ ...

  • ਕੋਰੋਨਾ ਦੇ ਐਕਟਿਵ ਕੇਸਾਂ ਨੇ ਵਧਾਈ ਲੋਕਾਂ ਦੀ ਚਿੰਤਾ, 24 ਘੰਟਿਆਂ 'ਚ 5 ਲੋਕਾਂ ਦੀ ਮੌਤ...

  • ਪਾਕਿਸਤਾਨ 'ਚ ਭੁਚਾਲ ਕਾਰਨ ਮਚੀ ਹਫੜਾ-ਦਫੜੀ, ਕਰਾਚੀ ਜੇਲ੍ਹ 'ਚੋਂ 200 ਤੋਂ ਵੱਧ ਕੈਦੀ ਫ਼ਰਾਰ ...

  • ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਬੇਅਦਬੀ ਕਰਨ ਵਾਲਾ ਦੋਸ਼ੀ ਕਾਬੂ, SGPC ਨੇ ਸਖਤ ਕਾਰਵਾਈ ਦੀ ਕੀਤੀ ਮੰਗ ...

  • ਪੰਜਾਬ 'ਚ ਇੱਕ ਹੋਰ ਪਾਕਿਸਤਾਨੀ ਜਾਸੂਸ ਕਾਬੂ, Operation Sindoor ਦੀ ਭੇਜਦਾ ਸੀ ਜਾਣਕਾਰੀ ...

  • ਪੰਜਾਬ ਪੁਲਸ ਨਸ਼ਾ ਸਮੱਗਲਰਾਂ ਨੂੰ 24 ਘੰਟੇ ਕਰ ਸਕੇਗੀ ਟਰੈਕ, GPS ਟਰੈਕਿੰਗ ਸਿਸਟਮ ਦੀ ਹੋਵੇਗੀ ਵਰਤੋਂ...

  • ਪੰਜਾਬ ਕੈਬਨਿਟ ਦੀ ਮੀਟਿੰਗ 'ਚ ਨਵੀਂ ਲੈਂਡ ਪੂਲਿੰਗ ਨੀਤੀ ਨੂੰ ਮਨਜ਼ੂਰੀ, ਕਿਸੇ ਵੀ ਕਿਸਾਨ ਦੀ ਜ਼ਮੀਨ ਜਬਰੀ ਨਹੀਂ ਹੋਵੇਗੀ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY