ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (CBSE) ਵੱਲੋਂ ਵਿਦਿਆਰਥੀਆਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਜਿਸ ਰਾਹੀਂ ਬੋਰਡ ਨੇ ਵਿਦਿਆਰਥੀਆਂ ਨੂੰ ਗੁੰਮਰਾਹਕੁੰਨ ਜਾਣਕਾਰੀ ਤੋਂ ਬਚਣ ਲਈ ਕਿਹਾ ਹੈ। ਬੋਰਡ ਦੀ ਤਰਫੋਂ ਇਹ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਨੂੰ CBSE ਨਾਲ ਸਬੰਧਤ Sample Question Paper, ਸਿਲੇਬਸ ਅਤੇ ਹੋਰ ਸਰੋਤਾਂ ਬਾਰੇ ਜਾਣਕਾਰੀ ਸਿਰਫ ਅਧਿਕਾਰਤ ਸਾਈਟ cbse.gov.in ਤੋਂ ਪ੍ਰਾਪਤ ਕਰਨੀ ਚਾਹੀਦੀ ਹੈ। ਬੋਰਡ ਨੇ ਵਿਦਿਆਰਥੀਆਂ ਨੂੰ ਅਜਿਹੇ ਪੋਰਟਲ ਤੋਂ ਦੂਰ ਰਹਿਣ ਲਈ ਕਿਹਾ ਜੋ ਗਲਤ ਜਾਣਕਾਰੀ ਅਤੇ ਫਰਜ਼ੀ ਖਬਰਾਂ ਸਾਂਝੀਆਂ ਕਰਦੇ ਹਨ। ਇਸ ਤੋਂ ਇਲਾਵਾ ਬੋਰਡ ਨੇ ਅਧਿਕਾਰਤ ਵੈੱਬਸਾਈਟਾਂ ਦੀ ਸੂਚੀ ਵੀ ਸਾਂਝੀ ਕੀਤੀ ਹੈ।
ਫ਼ਰਜੀ ਵੈਬਸਾਈਟਸ ਤੇ ਪੋਰਟਲ ਤੋਂ ਰਹਿਣ ਸਾਵਧਾਨ
ਜਾਰੀ ਐਡਵਾਈਜ਼ਰੀ ‘ਚ ਕਿਹਾ ਕਿ , ‘ਸਾਡੇ ਧਿਆਨ ‘ਚ ਆਇਆ ਹੈ ਕਿ ਕੁਝ ਆਨਲਾਈਨ ਪੋਰਟਲ ਅਤੇ ਵੈੱਬਸਾਈਟਾਂ ਨਮੂਨਾ ਪ੍ਰਸ਼ਨ ਪੱਤਰ, ਸਿਲੇਬਸ, CBSE ਸਰੋਤਾਂ ਅਤੇ ਗਤੀਵਿਧੀਆਂ ਨਾਲ ਸਬੰਧਤ ਪੁਰਾਣੇ ਲਿੰਕ ਅਤੇ ਅਣ-ਪ੍ਰਮਾਣਿਤ ਖ਼ਬਰਾਂ ਨੂੰ ਪ੍ਰਸਾਰਿਤ ਕਰ ਰਹੀਆਂ ਹਨ। ਇਹ ਲਿੰਕ ਅਤੇ ਖ਼ਬਰਾਂ ਸੈਸ਼ਨ 2024-25 ਲਈ ਅਪਡੇਟ ਕੀਤੀ ਜਾਣਕਾਰੀ ਪ੍ਰਦਾਨ ਕਰਨ ਦਾ ਝੂਠਾ ਦਾਅਵਾ ਕਰਦੀਆਂ ਹਨ।’ ਇਸ ਵਿੱਚ ਕਿਹਾ ਗਿਆ ਹੈ, ‘ਜਨਤਾ ਦੇ ਹਿੱਤ ਵਿੱਚ ਅਸੀਂ ਇਸ ਗੱਲ ‘ਤੇ ਜ਼ੋਰ ਦੇਣਾ ਚਾਹੁੰਦੇ ਹਾਂ ਕਿ ਅਣਅਧਿਕਾਰਤ ਸਰੋਤਾਂ ਤੋਂ ਪ੍ਰਾਪਤ ਜਾਣਕਾਰੀ ਗੁੰਮਰਾਹਕੁੰਨ ਹੋ ਸਕਦੀ ਹੈ ਅਤੇ ਸਕੂਲਾਂ, ਵਿਦਿਆਰਥੀਆਂ, ਮਾਪਿਆਂ ਨੂੰ ਬੇਲੋੜੀ ਪਰੇਸ਼ਾਨੀ ਪੈਦਾ ਕਰ ਸਕਦੀ ਹੈ।’
CBSE ਨੇ ਬੋਰਡ ਦੇ ਵੱਖ-ਵੱਖ ਪਹਿਲੂਆਂ ਨਾਲ ਸਬੰਧਤ ਵਿਸ਼ੇਸ਼ ਜਾਣਕਾਰੀ, ਸਰਕਾਰੀ ਪਹਿਲਕਦਮੀਆਂ, ਘੋਸ਼ਣਾਵਾਂ, ਸਰਕੂਲਰ, ਨੋਟਿਸਾਂ ਲਈ ਹੋਰ ਅਧਿਕਾਰਤ ਵੈੱਬਸਾਈਟਾਂ ਦੀ ਸੂਚੀ ਵੀ ਜਾਰੀ ਕੀਤੀ ਹੈ|
ਵੈੱਬਸਾਈਟਾਂ ਦੀ ਸੂਚੀ
CBSE ਅਕਾਦਮਿਕ ਅਤੇ ਹੁਨਰ ਸਿੱਖਿਆ, ਜਿਸ ਵਿੱਚ ਸੈਂਪਲ ਪ੍ਰਸ਼ਨ ਪੱਤਰ, ਵਿਸ਼ੇ, ਸਿਲੇਬਸ ਅਤੇ ਸੰਬੰਧਿਤ ਸਰੋਤ, ਪ੍ਰਕਾਸ਼ਨ, ਪ੍ਰੋਗਰਾਮ, ਸਫਲਤਾਵਾਂ ਸ਼ਾਮਲ ਹਨ – cbseacademic.nic.in
CBSE ਰਿਜ਼ਲਟ- results.cbse.nic.in
ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ (CTET)- ctet.nic.in
ਸਿਖਲਾਈ ਤ੍ਰਿਵੇਣੀ ਸਿਖਲਾਈ ਸੰਬੰਧੀ ਗਤੀਵਿਧੀਆਂ- cbseit.in/cbse/2022/ET/frmListing
CBSE SARAS (ਏਕੀਕ੍ਰਿਤ ਈ-ਐਫੀਲੀਏਸ਼ਨ ਸਿਸਟਮ)- saras.cbse.gov.in/SARAS
ਪਰੀਕਸ਼ਾ ਸੰਗਮ (ਪ੍ਰੀਖਿਆ ਨਾਲ ਸਬੰਧਤ ਗਤੀਵਿਧੀਆਂ)- parikshasangam.cbse.gov.in/ps/