ਜਲੰਧਰ ਦੀ ਮਸ਼ਹੂਰ ਪੀਪੀਆਰ ਮਾਰਕੀਟ ਅਤੇ ਮਾਡਲ ਟਾਊਨ ਵਿੱਚ ਬੀਤੀ ਰਾਤ ਪੁਲਿਸ ਨੇ ਵੱਡੀ ਕਾਰਵਾਈ ਕੀਤੀ। ਕਾਰ 'ਚ ਸ਼ਰਾਬ ਪੀਣ, ਦੁਕਾਨਦਾਰਾਂ ਵੱਲੋਂ ਸ਼ਰਾਬ ਪਰੋਸਣ, ਹੁਲੜ੍ਹਬਾਜ਼ੀ ਕਰਨ ਅਤੇ ਬਾਈਕ ’ਤੇ ਟ੍ਰਿਪਲਿੰਗ ਕਰਨ ਵਾਲਿਆਂ ਖਿਲਾਫ ਘੁੰਮਣ ਵਾਲਿਆਂ ਖ਼ਿਲਾਫ਼ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਆਪਣੀ ਟੀਮ ਨਾਲ ਇਹ ਕਾਰਵਾਈ ਕੀਤੀ।
4-5 ਨੌਜਵਾਨਾਂ ਨੂੰ ਰਾਉਂਡਅੱਪ ਕੀਤਾ
ਸੀਪੀ ਸਵਪਨ ਸ਼ਰਮਾ ਨੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਇਹ ਕਾਰਵਾਈ ਇਸੇ ਤਰ੍ਹਾਂ ਜਾਰੀ ਰਹੇਗੀ। ਮੌਕੇ 'ਤੇ ਕਾਬੂ ਕਰਕੇ ਚਿਤਾਵਨੀ ਦਿੱਤੀ ਗਈ ਅਤੇ 4-5 ਨੌਜਵਾਨਾਂ ਨੂੰ ਵੀ ਘੇਰ ਲਿਆ ਗਿਆ। ਦੱਸ ਦਈਏ ਕਿ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਆਪਣੀ ਭਾਰੀ ਫੋਰਸ ਨਾਲ ਕਾਰਵਾਈ ਕਰਨ ਪਹੁੰਚੇ।
ਅੱਗੇ ਵੀ ਅਜਿਹੀ ਕਾਰਵਾਈ ਰਹੇਗੀ ਜਾਰੀ
ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਕਿ ਗੱਡੀ 'ਚ ਬੈਠ ਕੇ ਸ਼ਰਾਬ ਪੀਣ ਵਾਲਿਆਂ , ਹੁਲੜ੍ਹਬਾਜ਼ੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਜਲੰਧਰ 'ਚ ਨਿੱਤ ਦਿਨ ਵਾਪਰ ਰਹੀਆਂ ਅਪਰਾਧਿਕ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਅਜਿਹੀ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਪਰਾਧ ਦੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਉਨ੍ਹਾਂ ਵੱਲੋਂ ਲਗਾਤਾਰ ਇਹ ਕਾਰਵਾਈਆਂ ਕੀਤੀਆਂ ਜਾਣਗੀਆਂ।