ਪੰਜਾਬ ਦੇ ਰੱਖਿਆ ਭਲਾਈ, ਬਾਗਬਾਨੀ ਅਤੇ ਸੁਤੰਤਰਤਾ ਸੈਨਾਨੀ ਮੰਤਰੀ ਮਹਿੰਦਰ ਭਗਤ ਬਾਵਾ ਲਾਲ ਦਿਆਲ ਆਸ਼ਰਮ ਪਹੁੰਚੇ, ਜਿੱਥੇ ਉਨ੍ਹਾਂ ਨੇ ਮੱਥਾ ਟੇਕਿਆ ਅਤੇ ਮਹਾਮੰਡਲੇਸ਼ਵਰ 1008 ਮਹੰਤ ਕੇਸ਼ਵ ਦਾਸ ਜੀ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ। ਮਹਾਮੰਡਲੇਸ਼ਵਰ ਨੇ ਉਨ੍ਹਾਂ ਦਾ ਬੜੇ ਪਿਆਰ ਨਾਲ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਲੰਬੀ ਉਮਰ, ਸਿਹਤ ਅਤੇ ਸਫਲਤਾ ਦਾ ਆਸ਼ੀਰਵਾਦ ਦਿੱਤਾ।
ਮਹਿੰਦਰ ਭਗਤ ਕੁਝ ਸਮਾਂ ਆਸ਼ਰਮ ਵਿਚ ਰਹੇ ਅਤੇ ਮਹਾਮੰਡਲੇਸ਼ਵਰ ਨਾਲ ਜ਼ਰੂਰੀ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਉਹ ਮਹਾਮੰਡਲੇਸ਼ਵਰ 1008 ਮਹੰਤ ਕੇਸ਼ਵ ਦਾਸ ਜੀ ਤੋਂ ਆਸ਼ੀਰਵਾਦ ਲੈ ਕੇ ਕਾਫੀ ਉਤਸ਼ਾਹਿਤ ਹਨ। ਸੰਤਾਂ ਦੇ ਆਸ਼ੀਰਵਾਦ ਨਾਲ ਵਿਚਾਰ ਸ਼ੁੱਧ ਰਹਿੰਦੇ ਹਨ, ਮਨੋਬਲ ਵਧਦਾ ਹੈ, ਪ੍ਰੇਰਨਾ ਮਿਲਦੀ ਹੈ ਅਤੇ ਜੀਵਨ ਵਿਚ ਤਰੱਕੀ ਹੁੰਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਸੰਤਾਂ ਦੇ ਆਸ਼ੀਰਵਾਦ ਨਾਲ ਸੰਗਤਾਂ ਦਾ ਲਾਭ ਹੁੰਦਾ ਹੈ ਅਤੇ ਉਨ੍ਹਾਂ ਦੇ ਕਰਮ ਵੀ ਬਦਲ ਜਾਂਦੇ ਹਨ। ਸੰਤਾਂ ਦੇ ਦਰਸ਼ਨ ਕਰ ਕੇ ਹੀ ਜੀਵ ਦਾ ਭਲਾ ਹੁੰਦਾ ਹੈ, ਇੱਥੇ ਆ ਕੇ ਉਨ੍ਹਾਂ ਨੂੰ ਬਹੁਤ ਸ਼ਾਂਤੀ ਮਿਲਦੀ ਹੈ, ਇਸੇ ਲਈ ਉਹ ਅਕਸਰ ਇੱਥੇ ਮੱਥਾ ਟੇਕਣ ਲਈ ਆਉਂਦੇ ਹਨ।