ਗਣਤੰਤਰ ਦਿਵਸ ਨੂੰ ਲੈ ਕੇ ਚੰਡੀਗੜ੍ਹ ਟਰੈਫਿਕ ਪੁਲਸ ਨੇ ਐਡਵਾਈਜ਼ਰੀ ਕੀਤੀ ਜਾਰੀ, ਇਹ ਰੂਟ ਰਹਿਣਗੇ ਡਾਇਵਰਟ
ਚੰਡੀਗੜ੍ਹ ਟਰੈਫਿਕ ਪੁਲਸ ਨੇ ਗਣਤੰਤਰ ਦਿਵਸ ਦੇ ਮੱਦੇਨਜ਼ਰ ਚੰਡੀਗੜ੍ਹ 'ਚ ਐਡਵਾਈਜ਼ਰੀ ਜਾਰੀ ਕੀਤੀ ਹੈ। ਦੱਸ ਦੇਈਏ ਕਿ ਪੁਲਸ ਕਈ ਰੂਟਸ ਨੂੰ ਡਾਇਵਰਟ ਕਰੇਗੀ। ਪੁਲਸ ਨੇ ਐਡਵਾਈਜ਼ਰੀ ਜਾਰੀ ਕਰ ਕੇ ਲੋਕਾਂ ਨੂੰ ਇਨ੍ਹਾਂ ਰਸਤਿਆਂ 'ਤੇ ਨਾ ਆਉਣ ਦੀ ਸਲਾਹ ਦਿੱਤੀ ਹੈ।
ਇਹ ਰੂਟ ਰਹਿਣਗੇ ਡਾਇਵਰਟ
ਚੰਡੀਗੜ੍ਹ ਟ੍ਰੈਫਿਕ ਪੁਲਸ ਵਲੋਂ ਐਡਵਾਈਜ਼ਰੀ ਅਨੁਸਾਰ ਸੈਕਟਰ 16 ਤੋਂ 16-17 ਲਾਈਟ ਪੁਆਇੰਟ, ਸੈਕਟਰ 16/17/9/10 ਮਟਕਾ ਚੌਕ, ਸੈਕਟਰ 3/4/9/10 ਨਵਾਂ ਬੈਰੀਕੇਡ ਚੌਕ, ਸੈਕਟਰ 1/3 ਅਤੇ 4 ਚੌਕ ਪੁਰਾਣਾ ਬੈਰੀਕੇਡ ਚੌਕ, ਖੱਬੇ ਵਾਰ ਮੈਮੋਰੀਅਲ ਵੱਲ ਮੁੜੋ, ਵੋਗਨ ਵਿਲਾ ਗਾਰਡਨ, ਸੈਕਟਰ 3 ਤੋਂ ਵਾਰ ਮੈਮੋਰੀਅਲ ਤੋਂ ਬੋਗਨ ਵਿਲਾ ਗਾਰਡਨ ਸੈਕਟਰ 3 ਵੱਲ, ਪੁਰਾਣਾ ਬੈਰੀਕੇਡ ਚੌਕ, ਮਟਕਾ ਚੌਕ ਤੋਂ ਸੱਜਾ ਮੋੜ, ਸੈਕਟਰ 16-17 ਲਾਈਟ ਪੁਆਇੰਟ ਤੋਂ ਖੱਬੇ ਮੋੜ, ਸੈਕਟਰ 17 ਪਰੇਡ ਗਰਾਊਂਡ ਤੋਂ ਸੱਜੇ ਮੋੜ ਨੂੰ ਬੰਦ ਕਰ ਦਿੱਤਾ ਗਿਆ ਹੈ।
'chandigarh traffic police','advisory regarding the republic day','diverted routes chandigarh','chandigarh news'