ਖ਼ਬਰਿਸਤਾਨ ਨੈੱਟਵਰਕ: ਲੰਡਨ ਤੋਂ ਮੁੰਬਈ ਆ ਰਹੀ ਵਰਜਿਨ ਅਟਲਾਂਟਿਕ ਫਲਾਈਟ ਨੂੰ ਤੁਰਕੀ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਜਿਸ ਕਾਰਨ 200 ਤੋਂ ਵੱਧ ਭਾਰਤੀ ਯਾਤਰੀ ਤੁਰਕੀ 'ਚ 16 ਘੰਟਿਆਂ ਤੋਂ ਵੱਧ ਸਮੇਂ ਲਈ ਫਸੇ ਰਹੇ। ਇਸ ਦੌਰਾਨ ਯਾਤਰੀਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਇਸ ਕਾਰਨ ਕੀਤੀ ਗਈ ਐਮਰਜੈਂਸੀ ਲੈਂਡਿੰਗ
ਦੱਸਿਆ ਜਾ ਰਿਹਾ ਹੈ ਕਿ ਲੰਡਨ ਤੋਂ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਇੱਕ ਯਾਤਰੀ ਨੂੰ ਪੈਨਿਕ ਅਟੈਕ ਆ ਗਿਆ। ਜਿਸ ਕਾਰਨ ਜਹਾਜ਼ ਨੂੰ ਤੁਰਕੀ ਦੇ ਦਿਆਰਬਾਕਿਰ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਜਹਾਜ਼ 'ਚ ਲੈਂਡਿੰਗ ਸਮੇਂ ਤਕਨੀਕੀ ਨੁਕਸ ਵੀ ਆ ਗਿਆ। ਜਿਸ ਕਾਰਨ ਯਾਤਰੀਆਂ ਨੂੰ ਉੱਥੇ ਹੀ ਰੁਕਣ ਲਈ ਮਜਬੂਰ ਹੋਣਾ ਪਿਆ।
ਏਅਰਲਾਈਨ ਨੇ ਦੂਜੀ ਉਡਾਣ ਦਾ ਨਹੀਂ ਕੀਤਾ ਪ੍ਰਬੰਧ
ਇਸ ਸਮੇਂ ਦੌਰਾਨ ਯਾਤਰੀ ਕਾਫ਼ੀ ਪ੍ਰੇਸ਼ਾਨ ਸਨ। ਯਾਤਰੀ ਦਾ ਕਹਿਣਾ ਹੈ ਕਿ ਐਮਰਜੈਂਸੀ ਲੈਂਡਿੰਗ ਤੋਂ ਬਾਅਦ, ਸਾਨੂੰ ਨਹੀਂ ਪਤਾ ਕਿ ਅਸੀਂ ਇੱਥੋਂ ਕਦੋਂ ਨਿਕਲ ਸਕਾਂਗੇ। ਹੁਣ ਤੱਕ ਏਅਰਲਾਈਨ ਕੰਪਨੀ ਨੇ ਦੂਜੀ ਉਡਾਣ ਦਾ ਪ੍ਰਬੰਧ ਵੀ ਨਹੀਂ ਕੀਤਾ ਹੈ। ਜਿਸ ਕਾਰਨ ਅਸੀਂ ਇੱਥੇ ਰਹਿਣ ਲਈ ਮਜਬੂਰ ਹਾਂ।