ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਦੋ ਰੋਜ਼ਾ ਸਰਕਾਰ ਵਪਾਰ ਮਿਲਣੀ ਚੱਲ ਰਹੀ ਹੈ, ਜਿਸ ਦੀ ਸ਼ੁਰੂਆਤ ਕੱਲ੍ਹ ਮੁਕੇਰੀਆਂ ਤੋਂ ਕੀਤੀ ਗਈ। ਅੱਜ ਪਠਾਨਕੋਟ ਵਿੱਚ ਮੁੱਖ ਮੰਤਰੀ ਨੇ ਵਪਾਰੀਆਂ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਪ੍ਰੋਗਰਾਮ ਦੀਨਾਨਗਰ ਵਿੱਚ ਹੋਵੇਗਾ।
ਸਟੈਂਪ ਪੇਪਰਾਂ ਦੇ ਵੱਖ-ਵੱਖ ਰੰਗ ਨਿਰਧਾਰਤ
ਮੁੱਖ ਮੰਤਰੀ ਨੇ ਕਿਹਾ ਕਿ ਸਟੈਂਪ ਪੇਪਰਾਂ ਦੇ ਵੱਖ-ਵੱਖ ਰੰਗ ਨਿਰਧਾਰਤ ਕੀਤੇ ਗਏ ਹਨ। ਉਦਯੋਗਿਕ ਜ਼ਮੀਨ ਲਈ ਹਰੇ ਰੰਗ ਦਾ ਸਟੈਂਪ ਪੇਪਰ, ਰਿਹਾਇਸ਼ ਲਈ ਲਾਲ ਰੰਗ ਦਾ ਸਟੈਂਪ ਪੇਪਰ, ਖੇਤੀਬਾੜੀ ਲਈ ਪੀਲੇ ਰੰਗ ਦਾ ਸਟੈਂਪ ਪੇਪਰ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਪਠਾਨਕੋਟ ਹਵਾਈ ਅੱਡੇ ਬਾਰੇ ਕੇਂਦਰ ਨਾਲ ਗੱਲ ਕਰਨਗੇ।
ਸੰਨੀ ਦਿਓਲ 'ਤੇ ਨਿਸ਼ਾਨਾ ਸਾਧਿਆ
ਸੰਨੀ ਦਿਓਲ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਰਾਜਨੀਤੀ ਕੋਈ 9 ਤੋਂ 5 ਦੀ ਡਿਊਟੀ ਨਹੀਂ ਹੈ, ਇਹ 24 ਘੰਟੇ ਦੀ ਡਿਊਟੀ ਹੈ। ਉਹ ਕਦੇ ਸੰਸਦ ਵਿੱਚ ਨਜ਼ਰ ਵੀ ਨਹੀਂ ਆਏ।
ਵਪਾਰੀਆਂ ਦੇ ਮਸਲਿਆਂ 'ਤੇ ਖੁੱਲ੍ਹ ਕੇ ਚਰਚਾ ਕੀਤੀ ਗਈ
ਮੁਕੇਰੀਆਂ ਵਿੱਚ ਕਰਵਾਏ ਗਏ ਪ੍ਰੋਗਰਾਮ ਵਿੱਚ ਵਪਾਰੀਆਂ ਦੇ ਮਸਲਿਆਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ ਗਈ। ਇਸ ਮੌਕੇ ਸ਼ਹਿਰਾਂ ਦੇ ਸਨਅਤੀ ਪੁਆਇੰਟਾਂ ਤੋਂ ਇਲਾਵਾ ਮੰਡੀਆਂ ਅਤੇ ਐਸੋਸੀਏਸ਼ਨਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।