ਹਰਿਆਣਾ ਵਿਧਾਨ ਸਭਾ ਚੋਣਾਂ 2024 ਵਿੱਚ ਭਾਜਪਾ ਤੀਜੀ ਵਾਰ ਸੱਤਾ ਵਿੱਚ ਆਉਂਦੀ ਨਜ਼ਰ ਆ ਰਹੀ ਹੈ। ਪਾਰਟੀ ਸੂਬੇ 'ਚ 90 'ਚੋਂ 50 ਸੀਟਾਂ 'ਤੇ ਅੱਗੇ ਹੈ। ਇਸ ਦੇ ਨਾਲ ਹੀ ਸ਼ੁਰੂਆਤੀ ਲੀਡ ਤੋਂ ਬਾਅਦ ਕਾਂਗਰਸ ਹੁਣ ਸਿਰਫ 35 ਸੀਟਾਂ 'ਤੇ ਹੀ ਹੈ।
ਭਾਜਪਾ ਆਗੂ ਨਾਇਬ ਸਿੰਘ ਸੈਣੀ ਰਹੇ ਜੇਤੂ
ਭਾਜਪਾ ਆਗੂ ਨਾਇਬ ਸਿੰਘ ਸੈਣੀ ਜੇਤੂ ਰਹੇ ਹਨ। ਇਸ ਦੌਰਾਨ ਕਾਂਗਰਸੀ ਵਿਧਾਇਕ ਮੇਵਾ ਸਿੰਘ ਹਾਰ ਗਏ ਹਨ। ਸੂਬੇ ਵਿੱਚ ਇੱਕ ਵਾਰ ਫਿਰ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ।
ਜੁਲਾਨਾ ਤੋਂ ਵਿਨੇਸ਼ ਫੋਗਾਟ ਰਹੀ ਜੇਤੂ
ਹਰਿਆਣਾ ਦੀ ਜੁਲਾਨਾ ਵਿਧਾਨ ਸਭਾ ਸੀਟ ਤੋਂ ਪਹਿਲਵਾਨ ਅਤੇ ਕਾਂਗਰਸ ਉਮੀਦਵਾਰ ਵਿਨੇਸ਼ ਫੋਗਾਟ ਨੇ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ ਭਾਜਪਾ ਉਮੀਦਵਾਰ ਯੋਗੇਸ਼ ਕੁਮਾਰ ਬੈਰਾਗੀ ਨੂੰ ਹਰਾਇਆ ਹੈ। ਵਿਨੇਸ਼ ਫੋਗਾਟ ਨੇ 6140 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ।
ਕੌਣ ਜਿੱਤਿਆ ਕੌਣ ਹਾਰਿਆ
ਰਿਪੋਰਟ ਮੁਤਾਬਕ ਜੀਂਦ ਤੋਂ ਭਾਜਪਾ ਦੇ ਕ੍ਰਿਸ਼ਨ ਲਾਲ ਮਿੱਡਾ ਜਿੱਤ ਗਏ ਹਨ। ਕੈਥਲ ਤੋਂ ਆਦਿਤਿਆ ਸੁਰਜੇਵਾਲਾ ਕਾਂਗਰਸੀ ਉਮੀਰਵਾਰ 7704 ਵੋਟਾਂ ਨਾਲ ਜਿੱਤੇ ਹਨ। ਥਾਣੇਸਰ ਤੋਂ ਕਾਂਗਰਸੀ ਉਮੀਦਵਾਰ ਅਸ਼ੋਕ ਅਰੋੜਾ ਜਿੱਤੇ ਹਨ। ਬਰਵਾਲਾ ਤੋਂ ਭਾਜਪਾ ਦੇ ਰਣਬੀਰ ਗੰਗਵਾ ਜਿੱਤੇ ਹਨ। ਖਰਖੌਦਾ ਤੋਂ ਭਾਜਪਾ ਦੇ ਪਵਨ ਖਰਖੌਦਾ ਜਿੱਤੇ ਹਨ। ਮੁਲਾਣਾ ਤੋਂ ਕਾਂਗਰਸ ਦੀ ਪੂਜਾ ਜਿੱਤ ਗਈ ਹੈ।
ਕੁਰੂਕਸ਼ੇਤਰ ਦੀ ਲਾਡਵਾ ਸੀਟ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਲਈ ਗਰਮ ਸੀਟਾਂ ਵਿੱਚੋਂ ਇੱਕ ਸੀ ਕਿਉਂਕਿ ਕਾਰਜਕਾਰੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇੱਥੋਂ ਚੋਣ ਲੜੀ ਸੀ। ਉਨ੍ਹਾਂ ਦੇ ਸਾਹਮਣੇ ਕਾਂਗਰਸ ਦੇ ਮੌਜੂਦਾ ਵਿਧਾਇਕ ਮੇਵਾ ਸਿੰਘ ਨੇ ਚੋਣ ਲੜੀ ਸੀ। ਦੋਵਾਂ ਉਮੀਦਵਾਰਾਂ ਵਿਚਾਲੇ ਡੂੰਘਾ ਮੁਕਾਬਲਾ ਸੀ।
ਲਾਡਵਾ ਸੀਟ ਤੋਂ ਪਿਛਲੀ ਚੋਣ ਕਾਂਗਰਸ ਦੇ ਮੇਵਾ ਸਿੰਘ ਨੇ ਜਿੱਤੀ ਸੀ। ਇੱਥੋਂ ਭਾਜਪਾ ਦੇ ਉਮੀਦਵਾਰ ਪਵਨ ਸੈਣੀ ਹਾਰ ਗਏ ਸਨ। ਇਸ ਵਿੱਚ ਜਿੱਤ-ਹਾਰ ਦਾ ਅੰਤਰ 12 ਹਜ਼ਾਰ ਵੋਟਾਂ ਦਾ ਸੀ। ਮੇਵਾ ਸਿੰਘ ਨੂੰ 57,665 ਵੋਟਾਂ ਮਿਲੀਆਂ, ਜਦਕਿ ਪਵਨ ਸਿੰਘ ਨੂੰ 45 ਹਜ਼ਾਰ ਤੋਂ ਵੱਧ ਵੋਟਾਂ ਮਿਲੀਆਂ।
ਗੁਹਮਾ ਤੋਂ ਕਾਂਗਰਸ ਦੇ ਉਮੀਦਵਾਰ ਜਿੱਤੇ ਹਨ। ਸਫੀਦੋਂ ਤੋਂ ਭਾਜਪਾ ਦੇ ਰਾਮਕੁਮਾਰ ਗੌਤਮ ਜਿੱਤੇ ਹਨ। ਇਸਰਾਣਾ ਤੋਂ ਭਾਜਪਾ ਦੇ ਕ੍ਰਿਸ਼ਨ ਲਾਲ ਪੰਵਾਰ ਜਿੱਤੇ ਹਨ। ਏਲਨਾਬਾਦ ਤੋਂ ਕਾਂਗਰਸ ਉਮੀਦਵਾਰ ਭਰਤ ਬੇਨੀਵਾਲ ਜਿੱਤੇ ਹਨ। ਸਮਾਲਖਾ ਤੋਂ ਭਾਜਪਾ ਉਮੀਦਵਾਰ ਮਨਮੋਹਨ ਭੜਾਨਾ ਜਿੱਤੇ ਹਨ। ਪ੍ਰਥਲਾ ਤੋਂ ਕਾਂਗਰਸ ਦੇ ਰਘੁਬੀਰ ਤੇਵਤਿਆ ਜਿੱਤੇ ਹਨ।
ਪੇਹੋਵਾ ਤੋਂ ਕਾਂਗਰਸ ਦੇ ਮਨਦੀਪ ਸਿੰਘ ਚੱਠਾ ਜੇਤੂ ਰਹੇ। ਉਕਲਾਨਾ ਤੋਂ ਕਾਂਗਰਸ ਦੇ ਨਰੇਸ਼ ਸੇਲਵਾਲ ਜੇਤੂ ਰਹੇ। ਪੁਨਹਾਨਾ ਤੋਂ ਕਾਂਗਰਸ ਦੇ ਮੋ. ਏਲਿਆਸ ਜਿੱਤੇ ਹਨ। ਨਾਰਾਇਣਗੜ੍ਹ ਤੋਂ ਕਾਂਗਰਸ ਦੀ ਸ਼ੈਲੀ ਚੌਧਰੀ ਜਿੱਤੀ ਹੈ।
ਸ਼ਾਹਬਾਦ ਤੋਂ ਕਾਂਗਰਸ ਦੇ ਰਾਮਕਰਨ ਕਾਲਾ ਜਿੱਤੇ ਹਨ। ਹਾਂਸੀ ਤੋਂ ਭਾਜਪਾ ਦੇ ਵਿਨੋਦ ਭਯਾਨਾ ਜਿੱਤੇ ਹਨ। ਬੇਰੀ ਤੋਂ ਕਾਂਗਰਸੀ ਉਮੀਦਵਾਰ ਜਿੱਤੇ ਹਨ। ਆਦਮਪੁਰ ਤੋਂ ਚੰਦਰ ਪ੍ਰਕਾਸ਼ ਕਾਂਗਰਸੀ ਉਮੀਵਾਰ ਜਿੱਤੇ ਹਨ। ਗਨੌਰ ਤੋਂ ਆਜ਼ਾਦ ਉਮੀਦਵਾਰ ਦੇਵੇਂਦਰ ਸਿੰਘ ਕਾਦਿਯਾਨ ਜਿੱਤੇ ਹਨ।
ਨੀਲੋਖੇੜੀ ਵਿਧਾਨ ਸਭਾ ਖੇਤਰ ਤੋਂ ਭਾਜਪਾ ਦੇ ਉਮੀਦਵਾਰ ਭਗਵਾਨ ਦਾਸ ਕਬੀਰ ਪੰਥੀ 22000 ਵੋਟਾਂ ਨਾਲ ਜਿੱਤੇ ਹਨ। ਕਾਲਕਾ ਤੋਂ ਭਾਜਪਾ ਦੀ ਸ਼ਕਤੀ ਰਾਣੀ ਜਿੱਤੀ ਹੈ। ਰਾਣੀਆਂ ਤੋਂ ਅਨੇਲੋ ਦੇ ਅਰਜੁਨ ਚੌਟਾਲਾ ਜਿੱਤੇ ਹਨ। ਪੰਚਕੁਲਾ ਤੋਂ ਭਾਜਪਾ ਦੇ ਗਿਆਨਚੰਦ ਗੁਪਤਾ ਜੇਤੂ ਰਹੇ।
ਪੰਚਕੁਲਾ ਤੋਂ ਕਾਂਗਰਸ ਦੇ ਚੰਦਰ ਮੋਹਨ ਜਿੱਤੇ ਹਨ। ਰੌਦੌਰ ਤੋਂ ਭਾਜਪਾ ਦੇ ਸ਼ਾਮ ਸਿੰਘ ਰਾਣਾ ਜਿੱਤੇ ਹਨ। ਗੜ੍ਹੀ ਸਾਂਪਲਾ ਕਿਲੋਈ ਤੋਂ ਭੁਪਿੰਦਰ ਹੁੱਡਾ ਜਿੱਤੇ ਹਨ। ਲਾਡਵਾ ਤੋਂ ਭਾਜਪਾ ਦਾ ਮੁੱਖ ਮੰਤਰੀ ਚਿਹਰਾ ਨਾਇਬ ਸਿੰਘ ਸੈਣੀ ਜਿੱਤੇ ਹਨ। ਹਿਸਾਰ ਤੋਂ ਆਜ਼ਾਦ ਉਮੀਦਵਾਰ ਸਾਵਿਤਰੀ ਜਿੰਦਲ ਜੇਤੂ ਰਹੇ।