ਪੰਜਾਬ 'ਚ 31 ਅਕਤੂਬਰ ਨੂੰ ਹੀ ਦੀਵਾਲੀ ਮਨਾਈ ਜਾਵੇਗੀ। ਇਸ ਨਾਲ ਪੰਜਾਬ ਸਰਕਾਰ ਨੇ ਇਹ ਉਲਝਣ ਨੂੰ ਵੀ ਖਤਮ ਕਰ ਦਿੱਤਾ ਹੈ ਕਿ ਦੀਵਾਲੀ 31 ਅਕਤੂਬਰ ਨੂੰ ਹੈ ਜਾਂ 1 ਨਵੰਬਰ ਨੂੰ। 31 ਅਕਤੂਬਰ ਦਿਨ ਵੀਰਵਾਰ ਨੂੰ ਪੂਰੇ ਸੂਬੇ 'ਚ ਛੁੱਟੀ ਰਹੇਗੀ।
1 ਨਵੰਬਰ ਨੂੰ ਵੀ ਰਹੇਗੀ ਛੁੱਟੀ
ਇਸ ਦੇ ਨਾਲ ਹੀ 1 ਨਵੰਬਰ ਨੂੰ ਵੀ ਪੰਜਾਬ ਵਿੱਚ ਛੁੱਟੀ ਰਹੇਗੀ। ਕਿਉਂਕਿ ਦੀਵਾਲੀ ਦੇ ਅਗਲੇ ਦਿਨ ਬ੍ਰਹਿਮੰਡ ਦੇ ਨਿਰਮਾਤਾ ਭਗਵਾਨ ਵਿਸ਼ਵਕਰਮਾ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦੌਰਾਨ ਸੂਬੇ ਦੇ ਸਾਰੇ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ।
ਦੀਵਾਲੀ ਨੂੰ ਲੈ ਕੇ ਉਲਝਣ 'ਚ ਸਨ ਲੋਕ
ਦਰਅਸਲ, ਦੀਵਾਲੀ ਦੀ ਤਰੀਕ ਨੂੰ ਲੈ ਕੇ ਲੋਕਾਂ 'ਚ ਕਾਫੀ ਉਲਝਣ ਸੀ ਕਿ ਇਸ ਵਾਰ ਦੀਵਾਲੀ 31 ਅਕਤੂਬਰ ਨੂੰ ਹੈ ਜਾਂ 1 ਨਵੰਬਰ ਨੂੰ। ਕਾਸ਼ੀ ਦੇ ਵਿਦਵਾਨਾਂ ਨੇ ਲੋਕਾਂ ਦਾ ਭੁਲੇਖਾ ਦੂਰ ਕੀਤਾ। ਉਨ੍ਹਾਂ ਫੈਸਲਾ ਕੀਤਾ ਕਿ ਦੀਵਾਲੀ ਪੂਰੇ ਦੇਸ਼ ਵਿੱਚ 31 ਅਕਤੂਬਰ ਨੂੰ ਮਨਾਈ ਜਾਵੇਗੀ। ਇਹ ਫੈਸਲਾ ਸਰਬਸੰਮਤੀ ਨਾਲ ਲਿਆ ਗਿਆ ਹੈ।
ਦੀਵਾਲੀ ਪੂਜਾ ਦਾ ਸ਼ੁਭ ਸਮਾਂ
ਦੀਵਾਲੀ ਵਾਲੇ ਦਿਨ ਦੇਵੀ ਲਕਸ਼ਮੀ ਅਤੇ ਭਗਵਾਨ ਗਣੇਸ਼ ਦੀ ਪੂਜਾ ਰੀਤੀ-ਰਿਵਾਜਾਂ ਨਾਲ ਕੀਤੀ ਜਾਂਦੀ ਹੈ। ਇਸ ਵਾਰ ਲਕਸ਼ਮੀ ਪੂਜਾ ਦਾ ਸ਼ੁਭ ਸਮਾਂ 31 ਅਕਤੂਬਰ 2024 ਨੂੰ ਸ਼ਾਮ 5 ਵਜੇ ਤੋਂ ਰਾਤ 10:30 ਵਜੇ ਤੱਕ ਹੈ।