ਜਲੰਧਰ 'ਚ 14 ਮਾਰਚ ਨੂੰ ਹੋਲੀ ਵਾਲੇ ਦਿਨ ਫਗਵਾੜਾ ਗੇਟ 'ਤੇ ਇਲੈਕਟ੍ਰਾਨਿਕ ਮਾਰਕੀਟ ਬੰਦ ਰਹੇਗੀ। ਇਹ ਐਲਾਨ ਫਗਵਾੜਾ ਗੇਟ ਇਲੈਕਟ੍ਰਾਨਿਕਸ ਦੇ ਮੁਖੀ ਬਲਜੀਤ ਸਿੰਘ ਆਹਲੂਵਾਲੀਆ ਅਤੇ ਇਲੈਕਟ੍ਰੀਕਲ ਮੁਖੀ ਸਹਿਗਲ ਨੇ ਕੀਤਾ।
ਉਨ੍ਹਾਂ ਕਿਹਾ ਕਿ ਹੋਲੀ ਵਾਲੇ ਦਿਨ ਫਗਵਾੜਾ ਗੇਟ, ਮਿਲਾਪ ਚੌਕ, ਰੇਲਵੇ ਰੋਡ, ਸ਼ਹੀਦ ਭਗਤ ਸਿੰਘ ਚੌਕ, ਪ੍ਰਤਾਪ ਬਾਗ, ਚਹਾਰ ਬਾਗ, ਸ਼ੇਰ-ਏ-ਪੰਜਾਬ ਮਾਰਕੀਟ, ਗੁਰੂ ਨਾਨਕ ਮਾਰਕੀਟ, ਸਿੱਧੂ ਮਾਰਕੀਟ, ਆਹੂਜਾ ਮਾਰਕੀਟ, ਹਾਂਗਕਾਂਗ ਪਲਾਜ਼ਾ ਮਾਰਕੀਟ, ਬੇਰੀ ਮਾਰਕੀਟ ਅਤੇ ਕ੍ਰਿਸ਼ਨਾ ਮਾਰਕੀਟ ਬੰਦ ਰਹਿਣਗੇ।
ਇਸ ਦੌਰਾਨ ਬਾਜ਼ਾਰ ਦੇ ਪ੍ਰਤੀਨਿਧੀ ਹਰਪ੍ਰੀਤ ਲਵਲੀ, ਸੁਰੇਸ਼ ਗੁਪਤਾ, ਮਨੋਜ ਕਪਿਲਾ, ਜਸਪਾਲ ਫਲੌਰਾ, ਬਲਬੀਰ ਸਿੰਘ, ਅਮਰਦੀਪ ਵਾਲੀਆ, ਸਰਬਜੀਤ ਆਨੰਦ, ਰੌਕੀ ਮਨਚੰਦਾ, ਭੁਪਿੰਦਰ ਲੱਕੀ, ਸੁਰਿੰਦਰ ਸਿੰਘ, ਸਰਬਜੀਤ ਸਿੰਘ ਮੱਕੜ, ਗਗਨ ਸਚਦੇਵਾ, ਸੰਦੀਪ ਕੁਮਾਰ, ਰਾਜਨ ਗੋਸਾਈਂ, ਨੀਟਾ ਮੁਰਗਈ, ਯੋਗੇਸ਼ ਕੁਮਾਰ, ਲੱਕੀ ਛਾਬੜਾ, ਰੌਬਿਨ ਗੁਪਤਾ, ਸਿਕੰਦਰ ਮਲਿਕ, ਵਿਕਰਾਂਤ ਮਲਿਕ, ਗਗਨ ਛਾਬੜਾ, ਰੋਹਿਤ ਕੁਮਾਰ, ਅਸ਼ਵਨੀ ਛਾਬੜਾ ਮੌਜੂਦ ਸਨ।