ਖ਼ਬਰਿਸਤਾਨ ਨੈੱਟਵਰਕ: ਖੰਨਾ ਦੇ ਸਮਰਾਲਾ ਵਿੱਚ ਪੁਲਿਸ ਨੇ ਸਵੇਰੇ ਬਦਮਾਸ਼ ਨਾਲ ਮੁੱਠਭੇੜ ਹੋਈ | ਇਸ ਦੌਰਾਨ ਪੁਲਿਸ ਨੇ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ| ਮੁਲਜ਼ਮ ਨੇ ਲੁਕੋਈ ਹੋਈ ਪਿਸਤੌਲ ਕੱਢੀ ਅਤੇ ਪੁਲਿਸ 'ਤੇ ਗੋਲੀਬਾਰੀ ਕਰ ਦਿੱਤੀ।
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪੁਲਿਸ ਮੁਲਜ਼ਮਾਂ ਨੂੰ ਹਥਿਆਰ ਬਰਾਮਦ ਕਰਨ ਲਈ ਲੈ ਜਾ ਰਹੀ ਸੀ। ਮੁਲਜ਼ਮ ਨੇ ਪੁਲਸ 'ਤੇ ਫਾਇਰਰਿੰਗ ਕੀਤੀ| ਪੁਲਿਸ ਦੀ ਜਵਾਬੀ ਕਾਰਵਾਈ 'ਚ ਦੋਸ਼ੀ ਦੀ ਲੱਤ 'ਚ ਗੋਲੀ ਲੱਗੀ। ਜ਼ਖਮੀ ਦੋਸ਼ੀ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸ ਦਈਏ ਕਿ ਬਦਮਾਸ਼ਾਂ ਨੇ ਕੁਝ ਦਿਨ ਪਹਿਲਾਂ ਬਾਈਕ ਸਵਾਰ ਤਿੰਨ ਮਜ਼ਦੂਰਾਂ 'ਤੇ ਗੋਲੀਬਾਰੀ ਕੀਤੀ ਅਤੇ ਉਨ੍ਹਾਂ ਦੀ ਬਾਈਕ ਖੋਹ ਲਈ। ਇਸ ਹਮਲੇ ਵਿੱਚ ਇੱਕ ਮਜ਼ਦੂਰ ਦੀ ਕਮਰ 'ਚ ਦੋ ਗੋਲੀਆਂ ਲੱਗੀਆਂ। ਜਿਸਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਤੋਂ ਬਾਅਦ ਪੁਲਿਸ ਮੁਲਜ਼ਮਾਂ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਸੀ।
ਇਸ ਦੌਰਾਨ ਮੋਰਿੰਡਾ ਤੋਂ ਦੋ ਅਪਰਾਧੀ ਫੜੇ ਗਏ। ਇੱਕ ਅਪਰਾਧੀ ਪੁਲਿਸ ਨੂੰ ਅਪਰਾਧ ਵਿੱਚ ਵਰਤੀ ਗਈ ਪਿਸਤੌਲ ਬਰਾਮਦ ਕਰਨ ਲਈ ਮੌਕੇ 'ਤੇ ਲੈ ਗਿਆ। ਇਸ ਦੌਰਾਨ ਉਸਨੇ ਲੁਕੀ ਹੋਈ ਪਿਸਤੌਲ ਨਾਲ ਪੁਲਿਸ 'ਤੇ ਗੋਲੀਬਾਰੀ ਕੀਤੀ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਜਵਾਬੀ ਕਾਰਵਾਈ ਵਿੱਚ ਗੋਲੀ ਚਲਾਈ, ਜੋ ਅਪਰਾਧੀ ਦੀ ਲੱਤ ਵਿੱਚ ਲੱਗੀ। ਪੁਲਿਸ ਨੇ ਉਸਨੂੰ ਤੁਰੰਤ ਉੱਥੇ ਫੜ ਲਿਆ।