ਖ਼ਬਰਿਸਤਾਨ ਨੈੱਟਵਰਕ: ਤਰਨਤਾਰਨ 'ਚ ਪੁਲਿਸ ਨੇ ਇੱਕ ਸੁਪਾਰੀ ਸ਼ੂਟਰ ਦਾ ਕਰ ਉਸਨੂੰ ਗ੍ਰਿਫ਼ਤਾਰ ਕੀਤਾ ਹੈ । ਬੀਤੀ ਰਾਤ ਪਿੰਡ ਭੁੱਲਰ ਨੇੜੇ ਪੁਲਿਸ ਅਤੇ ਸੁਪਾਰੀ ਸ਼ੂਟਰ ਵਿਚਾਲੇ ਗੋਲੀਆਂ ਚਲੀਆਂ। ਜਵਾਬੀ ਕਾਰਵਾਈ ਦੌਰਾਨ ਸ਼ੂਟਰ ਦੇ ਲੱਤ 'ਚ ਗੋਲੀ ਲੱਗੀ। ਮੁਲਜ਼ਮ ਨੂੰ ਜਖਮੀ ਹਾਲਤ 'ਚ ਹਸਪਤਾਲ ਦਾਖਲ ਕਰਵਾਇਆ ਗਿਆ। ਮੁਲਜ਼ਮ ਕੋਲੋਂ 32 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ।
SSP ਨੇ ਦਿੱਤੀ ਜਾਣਕਾਰੀ
ਐੱਸਐੱਸਪੀ ਦੀਪਕ ਪਾਰਿਕ ਨੇ ਦੱਸਿਆ ਕਿ ਪੁਲਿਸ ਦੀ ਸੂਚਨਾ ਦੇ ਆਧਾਰ 'ਤੇ ਪਿੰਡ ਭੁੱਲਰ ਨਹਿਰ ਨੇੜੇ ਨਾਕਾ ਲਗਾਇਆ ਤਾਂ ਬਿਨ੍ਹਾਂ ਨੰਬਰੀ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ, ਉਸ ਨੇ ਪੁਸਲੀ 'ਤੇ ਫਾਇਰਰਿੰਗ ਕਰ ਭੱਜਣ ਦੀ ਕੋਸ਼ਸ਼ ਕੀਤੀ। ਪੁਲਿਸ ਵੱਲੋਂ ਕੀਤੀ ਜਵਾਬੀ ਫਾਇਰਰਿੰਗ 'ਚ ਮੁਲਜ਼ਮ ਜਖਮੀ ਹੋ ਗਿਆ। ਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਦੀ ਪੁੱਛਗਿੱਛ ਦੌਰਾਨ ਕਈ ਖੁਲਾਸੇ ਹੋ ਸਕਦੇ ਹਨ।
ਫਿਰੌਤੀ ਨਾ ਦੇਣ 'ਤੇ ਲੋਕਾਂ ਨੂੰ ਡਰਾਉਣ ਲਈ ਕਰਦਾ ਸੀ ਫਾਇਰਰਿੰਗ
ਗ੍ਰਿਫ਼ਤਾਰ ਦੋਸ਼ੀ ਫਿਰੌਤੀ ਨਾ ਦੇਣ 'ਤੇ ਲੋਕਾਂ ਨੂੰ ਡਰਾਉਣ ਧਮਕਾਉਣ ਲਈ ਫਾਇਰਰਿੰਗ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦਾ ਸੀ। ਸੁਪਾਰੀ ਸ਼ੂਟਰ ਗੈਂਗਸਟਰ ਲਖਬੀਰ ਸਿੰਘ ਲੰਡਾ ਦਾ ਸਾਥੀ ਦੱਸਿਆ ਜਾ ਰਿਹਾ ਹੈ। ਦੋਸ਼ੀ ਦੀ ਪਹਿਚਾਣ ਗੁਰਲਾਲ ਸਿੰਘ ਪੁੱਤਰ ਸਤਨਾਮ ਨਿਵਾਸੀ ਪਿੰਡ ਰਾਜੋਕੇ ਤਰਨਤਾਰਨ ਵਜੋਂ ਹੋਈ ਹੈ। ਐੱਸ ਐਸ ਪੀ ਦੀਪਕ ਪਾਰਕ ਨੇ ਦੱਸਿਆ ਕਿ ਮੁਲਜ਼ਮ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗੁਰਬੀਰ ਸਿੰਘ ਦਾ ਸਾਥੀ ਹੈ। ਇਨ੍ਹਾਂ ਦੋਵਾਂ ਮੁਲਜ਼ਮਾਂ ਨੇ ਮਿਲ ਕੇ ਕਈ ਫਿਰੌਤੀ ਲਈ ਕਈ ਵਰਦਾਤਾਂ ਨੂੰ ਅੰਜਾਮ ਦਿੱਤਾ ।