ਜੰਮੂ-ਕਸ਼ਮੀਰ ਵਿੱਚ ਮੌਸਮ ਖਰਾਬ ਹੋਣ ਕਾਰਣ ਪ੍ਰੀਖਿਆਵਾਂ ਮੁਲਤਵੀ ਕੀਤੀਆਂ ਗਈਆਂ ਹਨ ਤੇ ਤਰੀਕਾਂ ਵਿਚ ਬਦਲਾਅ ਕੀਤਾ ਗਿਆ ਹੈ। ਦੱਸ ਦੇਈਏ ਕਿ 10ਵੀਂ, 11ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ।
ਇਸ ਤਰੀਕ ਨੂੰ ਹੋਣਗੀਆਂ ਪ੍ਰੀਖਿਆਵਾਂ
ਇਹ ਪ੍ਰੀਖਿਆਵਾਂ 1 ਅਤੇ 3 ਮਾਰਚ ਨੂੰ ਨਾ ਹੋ ਕੇ ਹੁਣ 24 ਅਤੇ 25 ਮਾਰਚ ਨੂੰ ਹੋਣਗੀਆਂ। ਜੰਮੂ-ਕਸ਼ਮੀਰ ਅਤੇ ਲੱਦਾਖ ਦੇ 'ਹਾਰਡ ਜ਼ੋਨ' ਖੇਤਰਾਂ ਵਿੱਚ ਮੌਸਮ ਖਰਾਬ ਹੈ, ਜਿਸ ਕਾਰਨ ਇਹ ਫੈਸਲਾ ਲਿਆ ਗਿਆ ਹੈ।
ਮੌਸਮ ਦੀ ਖਰਾਬੀ ਕਾਰਣ ਲਿਆ ਫੈਸਲਾ
ਜੰਮੂ-ਕਸ਼ਮੀਰ ਵਿੱਚ ਮੌਸਮ ਬਹੁਤ ਖਰਾਬ ਹੋ ਗਿਆ ਹੈ। ਮੀਂਹ ਅਤੇ ਬਰਫ਼ਬਾਰੀ ਕਾਰਨ ਸਥਿਤੀ ਕਾਬੂ ਤੋਂ ਬਾਹਰ ਹੋ ਗਈ ਹੈ। ਪਹਿਲਾਂ ਇਹ ਪ੍ਰੀਖਿਆਵਾਂ 1 ਮਾਰਚ ਅਤੇ 3 ਮਾਰਚ ਨੂੰ ਹੋਣੀਆਂ ਸਨ। ਪਰ ਖਰਾਬ ਮੌਸਮ ਕਾਰਨ ਸਿੱਖਿਆ ਵਿਭਾਗ ਨੇ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ। ਹੁਣ ਇਹ ਪ੍ਰੀਖਿਆਵਾਂ 24 ਅਤੇ 25 ਮਾਰਚ ਨੂੰ ਹੋਣਗੀਆਂ।