ਜਲੰਧਰ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੇ ਨਾਂ 'ਤੇ ਫੇਕ ਆਈ ਡੀ ਬਣਨ ਦਾ ਮਾਮਲਾ ਸਾਹਮਣੇ ਆਇਆ ਹੈ।
ਫੇਕ ਆਈ ਡੀ ਰਾਹੀਂ ਸਾਈਬਰ ਧੋਖਾਧੜੀ ਕੀਤੀ ਜਾ ਰਹੀ ਹੈ। ਠੱਗਾਂ ਨੇ ਸੀਪੀ ਸਵਪਨ ਸ਼ਰਮਾ ਦੀ ਇੱਕ ਜਾਅਲੀ ਆਈਡੀ ਬਣਾਈ ਹੈ ਅਤੇ ਸੋਸ਼ਲ ਮੀਡੀਆ 'ਤੇ ਲੋਕਾਂ ਤੋਂ ਪੈਸੇ ਮੰਗ ਰਹੇ ਹਨ। ਜਿਵੇਂ ਹੀ ਪੁਲਸ ਪ੍ਰਸ਼ਾਸਨ ਨੂੰ ਇਸ ਬਾਰੇ ਪਤਾ ਲੱਗਾ, ਉੱਥੇ ਹੜਕੰਪ ਮਚ ਗਿਆ ਅਤੇ ਇਸ ਮਾਮਲੇ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਕਮਿਸ਼ਨਰ ਦੀ ਆਈ ਡੀ ਤੋਂ ਮੰਗੇ ਜਾ ਰਹੇ ਪੈਸੇ
ਦਰਅਸਲ, ਸਾਈਬਰ ਠੱਗਾਂ ਨੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੇ ਨਾਂ 'ਤੇ ਫੇਸਬੁੱਕ 'ਤੇ ਇੱਕ ਆਈਡੀ ਬਣਾਈ ਹੈ, ਜਿਸ ਵਿੱਚ ਉਨ੍ਹਾਂ ਦੀ ਫੋਟੋ ਅਤੇ ਕਵਰ ਫੋਟੋ ਵੀ ਲਾਈ ਹੈ। ਸਾਈਬਰ ਠੱਗ ਲੋਕਾਂ ਨੂੰ ਮੈਸੇਜ ਭੇਜ ਕੇ ਪੈਸੇ ਮੰਗ ਰਹੇ ਹਨ, ਠੱਗ ਉਨ੍ਹਾਂ ਦੇ ਨਾਂ ਦੀ ਵਰਤੋਂ ਕਰ ਰਹੇ ਹਨ। ਜਦੋਂ ਪੁਲਸ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਕਾਰਵਾਈ ਕੀਤੀ।
ਕੀ ਕਹਿਣੈ ਸੀ ਪੀ ਸਾਬ੍ਹ ਦਾ
ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਵੀ ਇਸ ਮਾਮਲੇ 'ਤੇ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਉਕਤ ਆਈਡੀ ਜਾਅਲੀ ਹੈ। ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਸਾਈਬਰ ਠੱਗਾਂ ਨੇ ਉਨ੍ਹਾਂ ਦੇ ਨਾਂ 'ਤੇ ਇੱਕ ਫੇਕ ਆਈ ਡੀ ਬਣਾਈ ਸੀ ਅਤੇ ਲੋਕਾਂ ਤੋਂ ਮੈਸੇਜ ਰਾਹੀਂ ਪੈਸੇ ਠੱਗਣ ਦੀ ਕੋਸ਼ਿਸ਼ ਕਰ ਰਹੇ ਸਨ।