ਅਮਰੀਕਾ 'ਚ ਭਾਰਤੀ ਮੂਲ ਦੇ ਡਾਕਟਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮ੍ਰਿਤਕ ਡਾਕਟਰ ਦੀ ਪਛਾਣ ਰਮੇਸ਼ ਬਾਬੂ ਪੇਰਾਮਸੈੱਟੀ ਵਜੋਂ ਹੋਈ ਹੈ ਅਤੇ ਉਹ ਟਸਕਾਲੂਸਾ ਸ਼ਹਿਰ ਦਾ ਮਸ਼ਹੂਰ ਸੀ। ਉਸ ਨੇ ‘ਕ੍ਰਿਮਸਨ ਨੈੱਟਵਰਕ’ ਨਾਂ ਦੇ ਡਾਕਟਰਾਂ ਦੇ ਗਰੁੱਪ ਦੀ ਸਥਾਪਨਾ ਕੀਤੀ ਸੀ। ਜਿੱਥੇ ਉਹ ਡਾਕਟਰ ਡਾਇਰੈਕਟਰ ਵਜੋਂ ਵੀ ਕੰਮ ਕਰ ਰਹੇ ਸਨ। ਉਹ ਸਿਹਤ ਖੇਤਰ ਵਿੱਚ ਆਪਣੇ ਮਹੱਤਵਪੂਰਨ ਯੋਗਦਾਨ ਕਾਰਨ ਟਸਕਾਲੂਸਾ ਵਿੱਚ ਮਸ਼ਹੂਰ ਸੀ।
ਡਾਕਟਰ ਪੇਰਾਮਸੇਟੀ ਨੇ ਵਿਸਕਾਨਸਿਨ ਦੇ ਮੈਡੀਕਲ ਕਾਲਜ ਅਤੇ ਸ਼੍ਰੀ ਵੈਂਕਟੇਸ਼ਵਰ ਮੈਡੀਕਲ ਕਾਲਜ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ 1986 ਵਿੱਚ ਆਪਣਾ ਕੈਰੀਅਰ ਸ਼ੁਰੂ ਕੀਤਾ। ਉਨ੍ਹਾਂ ਨੂੰ ਕੋਵਿਡ ਮਹਾਮਾਰੀ ਦੌਰਾਨ ਪਾਏ ਯੋਗਦਾਨ ਲਈ ਸਨਮਾਨਿਤ ਵੀ ਕੀਤਾ ਗਿਆ। ਟਸਕਾਲੂਸਾ ਵਿੱਚ ਇੱਕ ਗਲੀ ਦਾ ਨਾਮ ਉਸਦੇ ਸਨਮਾਨ ਵਿੱਚ ਰੱਖਿਆ ਗਿਆ ਸੀ।
ਡਾ. ਪੇਰਾਮਸੇਟੀ ਦੇ ਪਰਿਵਾਰ ਵਿੱਚ ਉਸਦੀ ਪਤਨੀ, ਦੋ ਪੁੱਤਰ ਅਤੇ ਦੋ ਧੀਆਂ ਸ਼ਾਮਲ ਹਨ, ਜੋ ਸਾਰੇ ਅਮਰੀਕਾ ਵਿੱਚ ਸੈਟਲ ਹਨ। ਉਸਨੇ ਆਪਣੇ ਪਿੰਡ ਵਿੱਚ ਇੱਕ ਸਾਈਂ ਮੰਦਰ ਦੇ ਨਿਰਮਾਣ ਲਈ ਅਤੇ ਆਂਧਰਾ ਪ੍ਰਦੇਸ਼ ਦੇ ਮੇਨਕੁਰੂ ਹਾਈ ਸਕੂਲ ਨੂੰ 14 ਲੱਖ ਰੁਪਏ ਦਾਨ ਕੀਤੇ, ਜਿੱਥੇ ਉਸਨੇ ਆਪਣੀ ਸ਼ੁਰੂਆਤੀ ਸਿੱਖਿਆ ਪ੍ਰਾਪਤ ਕੀਤੀ।