ਜਲੰਧਰ ਵਿਚ ਇਕ ਵੱਡਾ ਟਰੇਨ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਦੱਸ ਦੇਈਏ ਕਿ ਗੁਰਾਇਆ ਫਗਵਾੜਾ ਵਿਚਕਾਰ ਇਕ ਟਰੇਨ ਦੇ ਕੋਚ ਵਿਚ ਅਚਾਨਕ ਅੱਗ ਲੱਗ ਗਈ। ਜਦੋਂ ਜੈਪੁਰ ਅਜਮੇਰ ਟਰੇਨ ਨੰਬਰ 19611 ਅੱਪ ਲੁਧਿਆਣਾ ਤੋਂ ਜਲੰਧਰ ਜਾ ਰਹੀ ਸੀ ਤਾਂ ਐਸ 4 ਕੋਚ ਦੀ ਬ੍ਰੇਕ ਜਾਮ ਹੋਣ ਕਾਰਨ ਕੋਚ ਦੇ ਹੇਠਾਂ ਅੱਗ ਲੱਗ ਗਈ। ਇਸ ਦੌਰਾਨ ਯਾਤਰੀਆਂ ਵਿੱਚ ਹਫੜਾ-ਦਫੜੀ ਮਚ ਗਈ।
ਜਾਨੀ ਨੁਕਸਾਨ ਤੋਂ ਬਚਾਅ
ਅੱਗ ਲੱਗਣ ਤੋਂ ਬਾਅਦ ਸਟੇਸ਼ਨ ਮਾਸਟਰ ਮੌਲੀ ਸੰਦੀਪ ਕੁਮਾਰ ਨੇ ਇਸ ਦੀ ਸੂਚਨਾ ਐੱਸ.ਪੀ.ਐੱਲ. 81 ਨੂੰ ਦਿੱਤੀ। ਇਸ ਦੌਰਾਨ ਰੇਲਗੱਡੀ ਨੂੰ ਲਾਲ ਸਿਗਨਲ ਦਿਖਾ ਕੇ ਰੋਕਿਆ ਗਿਆ ਅਤੇ ਫਾਇਰ ਸਿਲੰਡਰ ਦੀ ਮਦਦ ਨਾਲ ਕੋਚ ਦੇ ਹੇਠਾਂ ਲੱਗੀ ਅੱਗ ਨੂੰ ਬੁਝਾਇਆ ਗਿਆ। ਚੰਗੀ ਗੱਲ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕਾਫੀ ਦੇਰ ਇੱਥੇ ਰੁਕਣ ਤੋਂ ਬਾਅਦ ਟਰੇਨ ਅਗਲੇ ਸਫਰ ਲਈ ਰਵਾਨਾ ਹੋਈ।