ਜਲੰਧਰ ਬੱਸ ਸਟੈਂਡ ਦੇ ਨੇੜੇ ਸੰਗਮ ਹੋਟਲ 'ਚ AC ਨੂੰ ਲੱਗੀ ਅੱਗ ਜਿਸ ਕਾਰਨ ਅੱਗ ਹੋਟਲ ਵਿੱਚ ਪੂਰੀ ਤਰ੍ਹਾਂ ਫੈਲ ਗਈ। ਘਟਨਾ ਦੀ ਸੂਚਨਾ ਸਥਾਨਕ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ। ਜਿਸ ਤੋਂ ਬਾਅਦ 40 ਤੋਂ 45 ਮਿੰਟ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਹੋਟਲ ਦਾ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਦੱਸਿਆ ਜਾ ਰਿਹਾ ਹੈ ਕਿ ਅੱਗ ਸਵੇਰੇ ਕਰੀਬ ਸਾਢੇ 10 ਵਜੇ ਲੱਗੀ। ਜਿਸ ਕਾਰਨ ਹੋਟਲ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਹੋਟਲ ਦਾ ਮਾਲਕ ਸ਼ਸ਼ੀ ਸ਼ਰਮਾ ਹੈ। ਇਹ ਹਾਦਸਾ ਏਸੀ ਫਟਣ ਕਾਰਨ ਹੋਇਆ , ਜਦੋਂ ਸਵੇਰੇ ਸ਼ਟਰ ਖੋਲ੍ਹਿਆ ਗਿਆ ਤਾਂ ਅੱਗ ਲੱਗ ਹੋਈ ਸੀ। ਜਿਸ ਤੋਂ ਬਾਅਦ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ।
ਦਫ਼ਤਰ 'ਚ ਲੱਗੀ ਅੱਗ
ਦੱਸਿਆ ਜਾ ਰਿਹਾ ਹੈ ਕਿ ਅੱਗ ਹੋਟਲ ਦੇ ਹੇਠਾਂ ਦਫਤਰ 'ਚ ਲੱਗੀ, ਜਿਸ ਤੋਂ ਬਾਅਦ ਅੱਗ ਵਧਦੀ ਗਈ। ਹੋਟਲ 'ਚ ਰੁਕੇ ਲੋਕ ਤੁਰੰਤ ਬਾਹਰ ਵੱਲ ਭੱਜੇ । ਆਸ-ਪਾਸ ਦੇ ਲੋਕਾਂ ਅਤੇ ਕਰਮਚਾਰੀਆਂ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਪਰ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ।
ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਨੇ ਪਾਇਆ ਕਾਬੂ
ਜਾਣਕਾਰੀ ਦਿੰਦਿਆਂ ਫਾਇਰ ਬ੍ਰਿਗੇਡ ਅਧਿਕਾਰੀ ਨੇ ਦੱਸਿਆ ਕਿ ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਏ.ਸੀ. ਨੂੰ ਅੱਗ ਲੱਗੀ ਹੋਈ ਸੀ | ਭਿਆਨਕ ਅੱਗ ਕਾਰਨ ਦੋ ਗੱਡੀਆਂ ਨੂੰ ਮੌਕੇ 'ਤੇ ਬੁਲਾਇਆ ਗਿਆ। ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।