ਖਬਰਿਸਤਾਨ ਨੈੱਟਵਰਕ- ਚੰਡੀਗੜ੍ਹ ਆ ਰਹੀ ਇੱਕ ਫਲਾਈਟ ਦੇ ਲੈਂਡਿੰਗ ਤੋਂ ਪਹਿਲਾਂ ਦੋਵੇਂ ਇਜਣ ਫੇਲ੍ਹ ਹੋ ਗਏ। ਪਾਇਲਟ ਦੀ ਸੂਝ-ਬੂਝ ਨਾਲ ਵੱਡਾ ਹਾਦਸੇ ਤੋਂ ਬਚਾਅ ਰਿਹਾ। ਦੱਸ ਦੇਈਏ ਕਿ ਸ਼ੁੱਕਰਵਾਰ, 2 ਮਈ ਨੂੰ ਸਵੇਰੇ 6:30 ਵਜੇ, ਇੰਡੀਗੋ ਦੀ ਉਡਾਣ ਜੈਪੁਰ ਤੋਂ ਚੰਡੀਗੜ੍ਹ ਆ ਰਹੀ ਸੀ, ਜਿਸ ਵਿੱਚ 150 ਤੋਂ ਵੱਧ ਯਾਤਰੀ ਸਵਾਰ ਸਨ। ਅਚਾਨਕ ਉਡਾਣ ਦੇ ਦੋਵੇਂ ਇੰਜਣ ਫੇਲ੍ਹ ਹੋ ਗਏ ਅਤੇ ਜਹਾਜ਼ ਨੂੰ ਅੱਗ ਲੱਗ ਗਈ। ਇਸ ਘਟਨਾ ਨਾਲ ਯਾਤਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਪਾਇਲਟ ਦੀ ਹੁਸ਼ਿਆਰੀ ਕਾਰਣ ਬਚੀ ਪੈਸੰਜਰਾਂ ਦੀ ਜਾਨ
ਪਾਇਲਟ ਦੀ ਹੁਸ਼ਿਆਰੀ ਅਤੇ ਤਜਰਬੇਕਾਰ ਹੁਨਰ ਦੇ ਕਾਰਨ, ਉਡਾਣ ਨੂੰ ਚੰਡੀਗੜ੍ਹ ਹਵਾਈ ਅੱਡੇ 'ਤੇ ਸੁਰੱਖਿਅਤ ਉਤਾਰਿਆ ਗਿਆ। ਏਟੀਸੀ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ, ਪਾਇਲਟ ਨੇ ਜਹਾਜ਼ ਨੂੰ ਲੈਂਡ ਕਰਵਾਇਆ, ਜਿਸ ਨਾਲ ਸਾਰੇ ਯਾਤਰੀਆਂ ਦੀ ਜਾਨ ਬਚ ਗਈ।
ਘਟਨਾ ਦੇ ਕਾਰਨਾਂ ਦੀ ਜਾਂਚ
ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੀਂਹ ਕਾਰਨ ਇੰਜਣ ਵਿੱਚ ਕੁਝ ਸਮੱਸਿਆ ਆਈ ਹੋ ਸਕਦੀ ਹੈ। ਪਾਇਲਟ ਦੇ ਅਨੁਸਾਰ, ਪਹਿਲੇ ਇੰਜਣ ਨੂੰ ਅੱਗ ਲੱਗਣ ਤੋਂ ਬਾਅਦ, ਜਦੋਂ ਦੂਜਾ ਇੰਜਣ ਚਾਲੂ ਕੀਤਾ ਗਿਆ, ਤਾਂ ਇਸ ਵਿੱਚ ਵੀ ਅੱਗ ਲੱਗ ਗਈ। ਹਾਲਾਂਕਿ, ਇਸ ਘਟਨਾ ਵਿੱਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਅਤੇ ਸਾਰੇ ਯਾਤਰੀ ਸੁਰੱਖਿਅਤ ਹਨ।