• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਅਮਰੀਕਾ 'ਚ ਜਲੰਧਰ ਦੀਆਂ ਦੋ ਭੈਣਾਂ 'ਤੇ ਫਾਇਰਿੰਗ, ਇਕ ਦੀ ਮੌਤ, ਗੋਲੀਆਂ ਚਲਾਉਣ ਵਾਲਾ ਵੀ ਜਲੰਧਰ ਦਾ

 जालंधर की 2 बहनों पर अमेरिका में फायरिंग,
6/15/2024 11:18:57 AM Kushi Rajput     Punjab Jalandhar 2 Young Women Shot, New Jersey Women Murder Case, Jalandhar news, Firing on two sisters in America    ਅਮਰੀਕਾ 'ਚ ਜਲੰਧਰ ਦੀਆਂ ਦੋ ਭੈਣਾਂ 'ਤੇ ਫਾਇਰਿੰਗ, ਇਕ ਦੀ ਮੌਤ, ਗੋਲੀਆਂ ਚਲਾਉਣ ਵਾਲਾ ਵੀ ਜਲੰਧਰ ਦਾ   जालंधर की 2 बहनों पर अमेरिका में फायरिंग,

ਅਮਰੀਕਾ ਦੇ ਨਿਊਜਰਸੀ ਤੋਂ ਇਕ ਨੌਜਵਾਨ ਵਲੋਂ ਜਲੰਧਰ ਦੀਆਂ ਵਸਨੀਕ ਦੋ ਭੈਣਾਂ 'ਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ 'ਚ ਇਕ ਔਰਤ ਦੀ ਮੌਤ ਹੋ ਗਈ, ਜਦਕਿ ਦੂਜੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। 

ਗੋਲੀਆਂ ਚਲਾਉਣ ਵਾਲਾ ਵੀ ਜਲੰਧਰ ਦਾ ਰਹਿਣ ਵਾਲਾ

ਵਾਰਦਾਤ ਨੂੰ ਅੰਜਾਮ ਦੇਣ ਵਾਲਾ ਨੌਜਵਾਨ ਵੀ ਨਕੋਦਰ, ਜਲੰਧਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਦੋਵੇਂ ਚਚੇਰੀਆਂ ਭੈਣਾਂ ਸਨ। ਮੁਲਜ਼ਮ ਦੀ ਪਛਾਣ ਗੌਰਵ ਗਿੱਲ ਵਾਸੀ ਪਿੰਡ ਹੁਸੈਨਪੁਰ ਵਜੋਂ ਹੋਈ ਹੈ। ਗੋਲੀਬਾਰੀ 'ਚ ਮਰਨ ਵਾਲੀ ਔਰਤ ਦੀ ਪਛਾਣ 29 ਸਾਲਾ ਜਸਵੀਰ ਕੌਰ ਵਾਸੀ ਨੂਰਮਹਿਲ ਵਜੋਂ ਹੋਈ। ਇਸ ਵਾਰਦਾਤ ਵਿੱਚ ਜਸਵੀਰ ਕੌਰ ਦੀ 20 ਸਾਲਾ ਭੈਣ ਜ਼ਖ਼ਮੀ ਹੋ ਗਈ, ਜਿਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਸ ਦਾ ਅਮਰੀਕਾ 'ਚ ਇਲਾਜ ਚੱਲ ਰਿਹਾ ਹੈ।

ਫਾਇਰਿੰਗ ਕਰਨ ਵਾਲਾ ਗ੍ਰਿਫਤਾਰ

ਪੁਲਸ ਨੇ ਮਾਮਲੇ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸ ਦੇਈਏ ਕਿ ਗੌਰਵ ਗਿੱਲ ਨੂੰ ਬੁੱਧਵਾਰ ਸਵੇਰੇ ਔਰਤਾਂ ਨੂੰ ਗੋਲੀ ਮਾਰਨ ਤੋਂ ਕੁਝ ਘੰਟਿਆਂ ਬਾਅਦ ਹੀ ਅਧਿਕਾਰੀਆਂ ਨੇ ਗ੍ਰਿਫਤਾਰ ਕਰ ਲਿਆ ਸੀ। ਜਾਣਕਾਰੀ ਅਨੁਸਾਰ ਜਸਵੀਰ ਕੌਰ ਵਿਆਹੀ ਹੋਈ ਸੀ ਅਤੇ ਉਸ ਦਾ ਪਤੀ ਟਰੱਕ ਚਲਾਉਂਦਾ ਹੈ। ਘਟਨਾ ਸਮੇਂ ਉਹ ਟਰੱਕ ਲੈ ਕੇ ਬਾਹਰ ਗਿਆ ਹੋਇਆ ਸੀ। ਹਮਲੇ ਤੋਂ ਬਾਅਦ ਦੋਵਾਂ ਜ਼ਖਮੀ ਭੈਣਾਂ ਨੂੰ ਤੁਰੰਤ ਨੇਵਾਰਕ ਦੇ ਹਸਪਤਾਲ ਲਿਜਾਇਆ ਗਿਆ। ਇਕ ਅਮਰੀਕੀ ਵੈੱਬਸਾਈਟ ਨਾਲ ਗੱਲ ਕਰਦੇ ਹੋਏ ਗੁਆਂਢੀ ਜੋਸ਼ ਲੈਨੋਫ ਨੇ ਕਿਹਾ ਕਿ ਉਹ ਡਰਾਈਵਵੇਅ 'ਤੇ ਲੇਟੀ ਹੋਈ ਸੀ। ਉਹ ਅਸਲ ਵਿੱਚ ਹਿੱਲ ਨਹੀਂ ਰਹੀ ਸੀ।

ਫੜੇ ਗਏ ਮੁਲਜ਼ਮ ਗੌਰਵ ਅਤੇ 20 ਸਾਲਾ ਲੜਕੀ ਜਲੰਧਰ ਵਿੱਚ ਇਕੱਠੇ ਟੌਫਲ ਕਰਦੇ ਸਨ। ਦੋਵੇਂ ਇੱਕ ਦੂਜੇ ਨੂੰ ਜਾਣਦੇ ਸਨ। ਦੋਵੇਂ ਅਮਰੀਕਾ 'ਚ ਸਨ, ਇਸ ਲਈ ਗੌਰਵ ਨੇ ਮੌਕਾ ਪਾ ਕੇ ਬੁੱਧਵਾਰ ਨੂੰ ਉਕਤ ਲੜਕੀ 'ਤੇ ਗੋਲੀਆਂ ਚਲਾ ਦਿੱਤੀਆਂ। ਜਾਣਕਾਰੀ ਮੁਤਾਬਕ ਹਮਲੇ ਤੋਂ ਬਾਅਦ ਦੋਸ਼ੀ ਨੂੰ ਪੁਲਸ ਨੇ ਉਸ ਦੇ ਘਰੋਂ ਗ੍ਰਿਫਤਾਰ ਕੀਤਾ। 

ਗ੍ਰਿਫਤਾਰੀ ਦੀ CCTV ਆਈ ਸਾਹਮਣੇ

ਇਸ ਵਾਰਦਾਤ ਤੋਂ ਬਾਅਦ ਗ੍ਰਿਫਤਾਰੀ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ। ਸੀਸੀਟੀਵੀ ਵਿੱਚ ਅਮਰੀਕਾ ਪੁਲਸ ਮੁਲਜ਼ਮ ਨੂੰ ਹਿਰਾਸਤ ਵਿੱਚ ਲੈਂਦੀ ਨਜ਼ਰ ਆ ਰਹੀ ਹੈ। ਪੁਲਸ ਨੇ ਮੁਲਜ਼ਮ ਕੋਲੋਂ ਕਤਲ ਦੌਰਾਨ ਇਸਤੇਮਾਲ ਕੀਤਾ ਗਿਆ ਹਥਿਆਰ ਵੀ ਬਰਾਮਦ ਕੀਤਾ ਹੈ।


 

'Punjab Jalandhar 2 Young Women Shot','New Jersey Women Murder Case','Jalandhar news','Firing on two sisters in America'

Please Comment Here

Similar Post You May Like

Recent Post

  • ਪੰਜਾਬ ਪੁਲਸ ਨਸ਼ਾ ਸਮੱਗਲਰਾਂ ਨੂੰ 24 ਘੰਟੇ ਕਰ ਸਕੇਗੀ ਟਰੈਕ, GPS ਟਰੈਕਿੰਗ ਸਿਸਟਮ ਦੀ ਹੋਵੇਗੀ ਵਰਤੋਂ...

  • ਪੰਜਾਬ ਕੈਬਨਿਟ ਦੀ ਮੀਟਿੰਗ 'ਚ ਨਵੀਂ ਲੈਂਡ ਪੂਲਿੰਗ ਨੀਤੀ ਨੂੰ ਮਨਜ਼ੂਰੀ, ਕਿਸੇ ਵੀ ਕਿਸਾਨ ਦੀ ਜ਼ਮੀਨ ਜਬਰੀ ਨਹੀਂ ਹੋਵੇਗੀ...

  • ਪੰਜਾਬ ਦੇ AAP ਸੋਸ਼ਲ ਮੀਡੀਆ ਯੋਧਿਆਂ ਨੇ ਸਿੱਖਿਆ 'ਡਿਜੀਟਲ ਯੁੱਧ' ਦਾ ਮੰਤਰ, ਆਮ ਆਦਮੀ ਪਾਰਟੀ ਦੀ ਸੋਚ ਪਹੁੰਚੇਗੀ ਘਰ-ਘਰ...

  • ਵਿਧਾਇਕ ਰਮਨ ਅਰੋੜਾ ਨੂੰ ਕੋਰਟ ਨੇ ਭੇਜਿਆ ਜੇਲ੍ਹ, ਅਗਲੀ ਸੁਣਵਾਈ ਇਸ ਤਰੀਕ ਨੂੰ...

  • ਜਲੰਧਰ ਨਗਰ ਨਿਗਮ ਦੇ ਕਰਮਚਾਰੀ ਫਿਰ ਕਰਨ ਜਾ ਰਹੇ ਹੜਤਾਲ, ਇਸ ਦਿਨ ਨਹੀਂ ਕਰਨਗੇ ਕੰਮ...

  • ਵਿਕਰਮਜੀਤ ਚੌਧਰੀ ਕਾਂਗਰਸ 'ਚ ਮੁੜ ਹੋਏ ਸ਼ਾਮਲ, ਪ੍ਰਧਾਨ ਰਾਜਾ ਵੜਿੰਗ ਸਮੇਤ ਆਗੂਆਂ ਨੇ ਪਾਰਟੀ ਕਰਵਾਈ JOIN...

  • ਜਲੰਧਰ 'ਚ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਨਾਲ ਛੇੜਖਾਨੀ, ਮੂਰਤੀ 'ਤੇ ਕੀਤੀ ਸਪ੍ਰੇਅ, CCTV ਆਈ ਸਾਹਮਣੇ...

  • ਵਿਰਾਟ ਕੋਹਲੀ ਦੇ ਪੱਬ ਰੈਸਟੋਰੈਂਟ 'ਤੇ ਪੁਲਿਸ ਦਾ ACTION, ਕੇਸ ਦਰਜ...

  • ਪੰਜਾਬ 'ਚ ਇਸ ਤਰੀਕ ਨੂੰ ਮਾਨਸੂਨ ਦੇਵੇਗਾ ਦਸਤਕ, ਮੀਂਹ ਤੇ ਤੂਫ਼ਾਨ ਦਾ ALERT, ਨੌਤਪਾ ਦਾ ਅੱਜ ਆਖਰੀ ਦਿਨ...

  • ਕਾਰ-ਟਰੱਕ ਦੀ ਜ਼ਬਰਦਸਤ ਟੱਕਰ, ਚਾਰ ਲੋਕਾਂ ਦੀ ਮੌਕੇ 'ਤੇ ਮੌ.ਤ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY