ਜਲੰਧਰ ਦੇ ਆਦਮਪੁਰ ਏਅਰਪੋਰਟ 'ਤੇ ਕੋਰੋਨਾ ਦੇ ਸਮੇਂ ਤੋਂ ਬੰਦ ਹੋਈਆਂ ਉਡਾਣਾਂ ਅੱਜ ਤੋਂ ਮੁੜ ਸ਼ੁਰੂ ਹੋਣ ਜਾ ਰਹੀਆਂ ਹਨ। ਚਾਰ ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਲੋਕਾਂ ਨੂੰ ਵੱਡੀ ਰਾਹਤ ਮਿਲਣ ਜਾ ਰਹੀ ਹੈ। ਦਿੱਲੀ ਦਾ 8 ਘੰਟੇ ਦਾ ਸਫਰ ਹੁਣ ਸਿਰਫ ਇਕ ਘੰਟੇ 'ਚ ਤੈਅ ਹੋ ਜਾਵੇਗਾ। ਐਤਵਾਰ ਨੂੰ ਦੁਪਹਿਰ 12:50 ਵਜੇ ਪਹਿਲੀ ਉਡਾਣ ਆਦਮਪੁਰ ਸਿਵਲ ਏਅਰਪੋਰਟ ਤੋਂ ਹਿੰਡਨ ਏਅਰਪੋਰਟ (ਗਾਜ਼ੀਆਬਾਦ) ਰਾਹੀਂ ਨਾਂਦੇੜ ਸਾਹਿਬ ਲਈ ਸ਼ੁਰੂ ਹੋਣ ਜਾ ਰਹੀ ਹੈ।
ਜਾਣੋ ਕਿੰਨਾ ਹੋਵੇਗਾ ਕਿਰਾਇਆ
ਤੁਹਾਨੂੰ ਦੱਸ ਦੇਈਏ ਕਿ ਸਟਾਰ ਏਅਰ ਲਾਈਨ ਨੇ ਇਕਾਨਮੀ ਕਲਾਸ ਦਾ ਕਿਰਾਇਆ 2,000 ਰੁਪਏ ਰੱਖਿਆ ਹੈ। ਟੈਕਸ ਸਮੇਤ ਇਹ ਲਗਭਗ 2300 ਰੁਪਏ ਹੋਵੇਗਾ। 72 ਸੀਟਰ ਫਲਾਈਟ ਦੀ ਬੁਕਿੰਗ ਹੋ ਚੁੱਕੀ ਹੈ।
NRI's ਨੂੰ ਹੋਵੇਗਾ ਫਾਇਦਾ
ਆਦਮਪੁਰ ਟਰਮੀਨਲ ਤੋਂ ਉਡਾਣਾਂ ਚਲਾਉਣ ਨਾਲ ਕਾਰੋਬਾਰੀਆਂ ਅਤੇ ਪ੍ਰਵਾਸੀ ਭਾਰਤੀਆਂ ਨੂੰ ਕਾਫੀ ਰਾਹਤ ਮਿਲੇਗੀ। ਦਿੱਲੀ ਤੋਂ ਜਲੰਧਰ ਆਉਣ ਲਈ ਕਾਫੀ ਸਮਾਂ ਅਤੇ ਪ੍ਰੇਸ਼ਾਨੀ ਹੁੰਦੀ ਹੈ। ਪਰ ਹੁਣ ਸਿੱਧੀ ਫਲਾਈਟ ਆਦਮਪੁਰ ਤੋਂ ਚੱਲੇਗੀ ਅਤੇ ਆਦਮਪੁਰ ਏਅਰਪੋਰਟ ਤੱਕ ਹੀ ਪਹੁੰਚੇਗੀ।
ਜਾਣੋ ਕੀ ਹੋਵੇਗਾ ਸਮਾਂ
ਸਟਾਰ ਏਅਰ ਲਾਈਨ ਦੀਆਂ ਉਡਾਣਾਂ ਦੇ ਰੂਟ ਬੈਂਗਲੁਰੂ ਤੋਂ ਸਵੇਰੇ 7:15 ਵਜੇ ਨਾਂਦੇੜ ਲਈ ਸਵੇਰੇ 8:35 ਵਜੇ, ਨੰਦੇੜ ਤੋਂ ਸਵੇਰੇ 9 ਵਜੇ ਦਿੱਲੀ, ਸਵੇਰੇ 11:00 ਵਜੇ ਦਿੱਲੀ, 11:25 ਵਜੇ ਆਦਮਪੁਰ (ਜਲੰਧਰ) ਲਈ 12:25 ਵਜੇ ਹੋਣਗੇ। ਇਸੇ ਤਰ੍ਹਾਂ ਆਦਮਪੁਰ (ਜਲੰਧਰ) ਦਾ ਰੂਟ ਦੁਪਹਿਰ 12:50 ਵਜੇ ਆਦਮਪੁਰ ਤੋਂ 1:50 ਵਜੇ ਦਿੱਲੀ, ਦੁਪਹਿਰ 2:15 ਵਜੇ ਦਿੱਲੀ ਤੋਂ 4:15 ਵਜੇ ਨਾਂਦੇੜ, 4:45 ਵਜੇ ਨਾਂਦੇੜ ਤੋਂ 18:05 ਬੈਂਗਲੁਰੂ ਦਾ ਹੋਵੇਗਾ।