ਦੇਸ਼ ਦੇ ਕਈ ਰਾਜਾਂ ਵਿੱਚ ਅੱਜ ਲੋਕ ਸਭਾ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ। ਦਿੱਲੀ ਦੀਆਂ 7 ਸੀਟਾਂ 'ਤੇ ਵੀ ਵੋਟਿੰਗ ਹੋ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਪਰਿਵਾਰ ਨਾਲ ਵੋਟ ਪਾਈ ਅਤੇ ਫੋਟੋ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਸ਼ੇਅਰ ਕੀਤੀ। ਸੀਐਮ ਦੀ ਇਸੇ ਪੋਸਟ 'ਤੇ ਪਾਕਿਸਤਾਨ ਦੇ ਇੱਕ ਨੇਤਾ ਨੇ ਲਿਖਿਆ ਕਿ ਸ਼ਾਂਤੀ ਅਤੇ ਸਦਭਾਵਨਾ ਨੂੰ ਨਫ਼ਰਤ ਅਤੇ ਕੱਟੜਪੰਥ ਦੀਆਂ ਤਾਕਤਾਂ ਨੂੰ ਹਰਾਉਣਾ ਚਾਹੀਦਾ ਹੈ। ਪਾਕਿਸਤਾਨ ਦੇ ਸਾਬਕਾ ਮੰਤਰੀ ਫਵਾਦ ਚੌਧਰੀ ਬੇਗਾਨੀ ਸ਼ਾਦੀ ਚ ਅਬਦੁੱਲਾ ਦੀਵਾਨਾ ਬਣਨ ਦੀ ਕੋਸ਼ਿਸ਼ ਕਰਨ ਲੱਗੇ ਤੇ ਫਿਰ ਦਿੱਲੀ ਦੇ ਮੁੱਖ ਮੰਤਰੀ ਨੇ ਕਰਾਰਾ ਜਵਾਬ ਦਿੱਤਾ।
ਕੇਜਰੀਵਾਲ ਨੇ ਕੀਤਾ ਪਲਟਵਾਰ
ਸੀਐਮ ਕੇਜਰੀਵਾਲ ਨੇ ਚੌਧਰੀ ਸਾਹਿਬ ਨੂੰ ਲਿਖਿਆ, ਮੈਂ ਅਤੇ ਮੇਰੇ ਦੇਸ਼ ਦੇ ਲੋਕ ਉਨ੍ਹਾਂ ਦੇ ਮੁੱਦਿਆਂ ਨੂੰ ਸੰਭਾਲਣ ਦੇ ਪੂਰੀ ਤਰ੍ਹਾਂ ਸਮਰੱਥ ਹਾਂ। ਤੁਹਾਡੇ ਟਵੀਟ ਦੀ ਲੋੜ ਨਹੀਂ ਹੈ। ਇਸ ਸਮੇਂ ਪਾਕਿਸਤਾਨ ਦੇ ਹਾਲਾਤ ਬਹੁਤ ਖਰਾਬ ਹਨ। ਤੁਸੀਂ ਆਪਣੇ ਦੇਸ਼ ਦੀ ਸੰਭਾਲ ਕਰੋ। ਸੀਐਮ ਕੇਜਰੀਵਾਲ ਨੇ ਕਿਹਾ ਕਿ ਭਾਰਤ ਵਿੱਚ ਹੋ ਰਹੀਆਂ ਚੋਣਾਂ ਸਾਡਾ ਅੰਦਰੂਨੀ ਮਾਮਲਾ ਹੈ। ਭਾਰਤ ਅੱਤਵਾਦ ਦੇ ਸਭ ਤੋਂ ਵੱਡੇ ਸਪਾਂਸਰਾਂ ਦੀ ਦਖਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕਰੇਗਾ।
ਸੀਐਮ ਨੇ ਪਰਿਵਾਰ ਨਾਲ ਕੀਤੀ ਤਸਵੀਰ ਸਾਂਝੀ
ਆਪਣੇ ਪਰਿਵਾਰ ਨਾਲ ਵੋਟ ਪਾਉਣ ਤੋਂ ਬਾਅਦ ਫੋਟੋ ਸ਼ੇਅਰ ਕਰਦੇ ਹੋਏ ਸੀਐਮ ਕੇਜਰੀਵਾਲ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਮੈਂ ਅੱਜ ਆਪਣੇ ਪਿਤਾ, ਪਤਨੀ ਅਤੇ ਬੱਚਿਆਂ ਨਾਲ ਵੋਟ ਪਾਈ। ਮੇਰੀ ਮਾਂ ਦੀ ਸਿਹਤ ਬਹੁਤ ਖਰਾਬ ਹੈ। ਉਹ ਜਾ ਨਹੀਂ ਸਕਦੇ ਸੀ। ਮੈਂ ਤਾਨਾਸ਼ਾਹੀ, ਬੇਰੋਜ਼ਗਾਰੀ ਅਤੇ ਮਹਿੰਗਾਈ ਦੇ ਖਿਲਾਫ ਵੋਟ ਪਾਈ। ਤੁਸੀਂ ਵੀ ਵੋਟ ਪਾਉਣ ਲਈ ਜ਼ਰੂਰ ਜਾਓ। ਪਾਕਿਸਤਾਨ ਦੇ ਸਾਬਕਾ ਮੰਤਰੀ ਅਤੇ ਬੁਲੰਦ ਨੇਤਾ ਫਵਾਦ ਚੌਧਰੀ ਨੇ ਇਸ ਤਸਵੀਰ 'ਤੇ ਪ੍ਰਤੀਕਿਰਿਆ ਦਿੱਤੀ