ਗੈਂਗਸਟਰ ਜਗਦੀਪ ਸਿੰਘ ਉਰਫ਼ ਜੱਗੂ ਭਗਵਾਨਪੁਰੀਆ ਨੇ ਜੇਲ ਅੰਦਰ ਲੱਗੀ ਐਲ ਸੀ ਡੀ ਤੋੜ ਦਿੱਤੀ। ਉਕਤ ਗੈਂਗਸਟਰ ਮਾਡਰਨ ਜੇਲ੍ਹ ਕਪੂਰਥਲਾ ਵਿਚ ਬੰਦ ਹੈ। ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਸਾਥੀ ਹਵਾਲਾਤੀ ਨਾਲ ਬਹਿਸਬਾਜ਼ੀ ਹੋਈ ਸੀ, ਜਿਸ ਤੋਂ ਬਾਅਦ ਗੁੱਸੇ ਵਿਚ ਆਏ ਜੱਗੂ ਨੇ ਮਾਡਰਨ ਜੇਲ੍ਹ ਦੀ ਨਿਗਰਾਨੀ ਰੱਖਣ ਲਈ ਲਾਈ CCTV ਕੈਮਰੇ ਨੂੰ ਮੋਨੀਟਰ ਕਰਦੀ ਐਲ ਸੀ ਡੀ ਤੋੜ ਦਿੱਤੀ।
ਕੇਸ ਦਰਜ
ਇਸ ਤਰ੍ਹਾਂ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ ਹੈ। ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਤੋਂ ਬਾਅਦ ਗੈਂਗਸਟਰ ਜੱਗੂ ਦੇ ਖਿਲਾਫ ਕੋਤਵਾਲੀ ਪੁਲਸ ਨੇ 427 ਆਈਪੀਸੀ ਅਤੇ 42-ਏ ਪ੍ਰੀਜਨ ਐਕਟ ਤਹਿਤ ਕੇਸ ਦਰਜ ਕੀਤਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ 29 ਦਸੰਬਰ 2023 ਨੂੰ ਹਾਈ ਸਕਿਉਰਿਟੀ ਬੈਰਕਾਂ ਵਿਚ ਐਲ ਸੀ ਡੀ ਲਾਈ ਗਈ ਸੀ।