ਮਾਨਸਾ 'ਚ ਗੈਂਗਸਟਰਾਂ ਅਤੇ ਪੁਲਸ ਵਿਚਾਲੇ ਗੋਲੀਬਾਰੀ ਹੋਈ। ਇਹ ਗੋਲੀਆਂ ਵੀਰਵਾਰ ਦੇਰ ਰਾਤ ਪੁਲਸ ਹਿਰਾਸਤ 'ਚੋਂ ਫਰਾਰ ਹੋ ਰਹੇ ਗੈਂਗਸਟਰ ਪਰਮਜੀਤ ਸਿੰਘ ਪੰਮਾ 'ਤੇ ਚਲਾਈਆਂ ਗਈਆਂ ਸਨ। ਮਾਨਸਾ ਦੀ ਸੀਆਈਏ ਟੀਮ ਨੇ ਪੰਮਾ ਨੂੰ ਪਿਛਲੇ ਦਿਨੀਂ ਗ੍ਰਿਫ਼ਤਾਰ ਕੀਤਾ ਸੀ। ਗੋਲੀਬਾਰੀ 'ਚ ਗੋਲੀ ਪੰਮਾ ਦੇ ਗਿੱਟੇ 'ਚ ਲੱਗੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
ਪੰਮਾ ਤੇ ਉਸ ਦੇ ਦੋ ਸਾਥੀਆਂ ਖ਼ਿਲਾਫ਼ 26 ਨਵੰਬਰ ਨੂੰ ਮਾਨਸਾ ਥਾਣੇ ਵਿੱਚ 307 ਤਹਿਤ ਕੇਸ ਦਰਜ ਕੀਤਾ ਗਿਆ ਸੀ, ਜਿਸ ਨੂੰ ਬੀਤੇ ਦਿਨ ਮਾਨਸਾ ਦੀ ਸੀ.ਆਈ.ਏ ਟੀਮ ਨੇ ਗ੍ਰਿਫਤਾਰ ਕੀਤਾ ਸੀ। ਪੁਲਸ ਪੰਮਾ ਨੂੰ ਪਿਸਤੌਲ ਬਰਾਮਦ ਕਰਨ ਲਈ ਸ੍ਰੀ ਗੋਬਿੰਦਪੁਰਾ ਰੋਡ 'ਤੇ ਲੈ ਗਈ ਸੀ ਪਰ ਪੰਮਾ ਪੁਲਸ ਦੀ ਗ੍ਰਿਫਤ 'ਚੋਂ ਫਰਾਰ ਹੋ ਗਿਆ।ਪੰਮਾ ਦੇ ਸਾਥੀਆਂ ਨੇ ਆਪਣੇ ਹਥਿਆਰ ਪੁਲਸ ਨੂੰ ਦੇ ਦਿੱਤੇ ਪਰ ਪੰਮਾ ਨੇ ਆਪਣਾ ਹਥਿਆਰ ਗੋਬਿੰਦਪੁਰਾ ਰੋਡ ਨੇੜੇ ਲੁਕਾਉਣ ਲਈ ਕਿਹਾ।
ਐਸਐਸਪੀ ਨੇ ਦੱਸਿਆ ਕਿ ਪੰਮਾ ਨੇ ਆਪਣਾ ਲੁਕੋਇਆ ਹਥਿਆਰ ਕੱਢ ਲਿਆ ਅਤੇ ਪੁਲਸ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਪੁਲਸ ਨੇ ਕਰਾਸ ਫਾਇਰਿੰਗ ਕੀਤੀ ਪਰ ਕਰਾਸ ਫਾਇਰਿੰਗ 'ਚ ਪੰਮਾ ਜ਼ਖਮੀ ਹੋ ਗਿਆ ਅਤੇ ਉਥੇ ਹੀ ਡਿੱਗ ਗਿਆ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ।ਫਿਲਹਾਲ ਪੰਮਾ ਪੁਲਸ ਦੀ ਹਿਰਾਸਤ 'ਚ ਹੈ ਅਤੇ ਪੁਲਸ ਨੇ ਉਸ 'ਤੇ ਗੋਲੀ ਚਲਾਉਣ ਅਤੇ ਹਿਰਾਸਤ 'ਚੋਂ ਭੱਜਣ ਦੀ ਕੋਸ਼ਿਸ਼ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕਰ ਲਿਆ ਹੈ।