ਗੈਂਗਸਟਰ ਜੱਗੂ ਭਗਵਾਨਪੁਰੀਆਂ ਦੀ ਅੱਜ ਹੋਈ ਮੋਗਾ ਅਦਾਲਤ 'ਚ ਪੇਸ਼ੀ, ਬਟਾਲਾ ਪੁਲਿਸ ਨੂੰ ਮਿਲਿਆ ਰਿਮਾਂਡ
ਖ਼ਬਰਿਸਤਾਨ ਨੈੱਟਵਰਕ - ਸਿੱਧੂ ਮੂਸੇਵਾਲਾ ਕਤਲ 'ਚ ਸ਼ਾਮਲ ਗੈਂਗਸਟਰ ਜੱਗੂ ਭਗਵਾਨਪੁਰੀਆਂ ਨੂੰ ਮੋਗਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਬਟਾਲਾ ਪੁਲਿਸ ਵੱਲੋਂ ਜੱਗੂ ਭਗਵਾਨਪੁਰੀਆ ਦਾ ਟਰਾਂਜ਼ਿਟ ਰਿਮਾਂਡ ਹਾਸਲ ਕੀਤਾ ਗਿਆ ਹੈ।ਕਰੀਬ ਇਕ ਸਾਲ ਪਹਿਲਾਂ ਫਤਿਹਗੜ੍ਹ ਚੂੜੀਆਂ 'ਚ ਪ੍ਰਾਪਰਟੀ ਡੀਲਰ ਸਤਨਾਮ ਸਿੰਘ ਸੱਤੂ ਦਾ ਕਤਲ ਹੋਇਆ ਸੀ, ਜਿਸ ਮਾਮਲੇ 'ਚ ਲਾਰੈਂਸ ਬਿਸ਼ਨੋਈ ਨੂੰ ਵੀ ਕੁਝ ਦਿਨ ਪਹਿਲਾਂ ਬਟਾਲਾ ਲਿਆਂਦਾ ਗਿਆ ਸੀ। ਹੁਣ ਬਟਾਲਾ ਪੁਲਿਸ ਵੱਲੋਂ ਟ੍ਰਾਂਜ਼ਿਟ ਰਿਮਾਂਡ 'ਤੇ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ।
'punjab news','batala news','jaggu bhagwanpuria',''