ਪੈਰਿਸ ਓਲੰਪਿਕ ਦੇ 11ਵੇਂ ਦਿਨ ਭਾਰਤ ਦੇ ਗੋਲਡਨ ਬੁਆਏ ਨੀਰਜ ਚੋਪੜਾ ਨੇ ਜੈਵਲਿਨ ਥਰੋਅ ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਨੀਰਜ ਮੰਗਲਵਾਰ ਨੂੰ ਜੈਵਲਿਨ ਥ੍ਰੋਅ ਦੇ ਕੁਆਲੀਫਾਇੰਗ ਰਾਊਂਡ 'ਚ ਨਜ਼ਰ ਆਏ। ਉਸ ਨੇ 89.34 ਮੀਟਰ ਦਾ ਪਹਿਲਾ ਥਰੋਅ ਕੀਤਾ। ਇਹ ਸੀਜ਼ਨ ਦਾ ਨੀਰਜ ਦਾ ਸਭ ਤੋਂ ਵਧੀਆ ਥਰੋਅ ਸੀ।
ਨੀਰਜ ਦੇ ਵਿਰੋਧੀ ਗ੍ਰੇਨਾਡਾ ਦੇ ਐਂਡਰਸਨ ਪੀਟਰਸ ਨੇ 88.63 ਮੀਟਰ ਅਤੇ ਪਾਕਿਸਤਾਨ ਦੇ ਅਰਸ਼ਦ ਨਦੀਮ ਨੇ 86.59 ਮੀਟਰ ਥਰੋਅ ਕਰ ਕੇ ਫਾਈਨਲ ਲਈ ਕੁਆਲੀਫਾਈ ਕੀਤਾ।
ਵਿਨੇਸ਼ ਫੋਗਾਟ ਸੈਮੀਫਾਈਨਲ ਵਿਚ
ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਵੀ 50 ਕਿਲੋਗ੍ਰਾਮ ਦੇ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ। ਉਸ ਨੇ ਪ੍ਰੀ-ਕੁਆਰਟਰ ਫਾਈਨਲ ਵਿੱਚ ਜਾਪਾਨ ਦੀ ਓਲੰਪਿਕ ਅਤੇ ਵਿਸ਼ਵ ਚੈਂਪੀਅਨ ਯੂਈ ਸੁਸਾਕੀ ਨੂੰ 3-2 ਨਾਲ ਹਰਾਇਆ। ਸੁਸਾਕੀ ਚਾਰ ਵਾਰ ਦੀ ਵਿਸ਼ਵ ਚੈਂਪੀਅਨ ਅਤੇ ਟੋਕੀਓ ਓਲੰਪਿਕ ਸੋਨ ਤਮਗਾ ਜੇਤੂ ਹੈ। ਵਿਨੇਸ਼ ਦਾ ਸੈਮੀਫਾਈਨਲ ਮੈਚ ਅੱਜ ਰਾਤ 10:15 ਵਜੇ ਹੋਵੇਗਾ।