ਪੈਰਿਸ ਉਲੰਪਿਕ ਵਿਚ ਅੱਜ ਟੋਕੀਓ ਓਲੰਪਿਕ 'ਚ ਸੋਨ ਤਮਗਾ ਜਿੱਤਣ ਵਾਲੇ ਭਾਰਤ ਦੇ ਸਟਾਰ ਜੇਵਲਿਨ ਥ੍ਰੋਅਰ ਨੀਰਜ ਚੋਪੜਾ ਜਿੱਤ ਨਾਲ ਸ਼ੁਰੂਆਤ ਕਰਨਾ ਚਾਹੁੰਣਗੇ। ਇਸ ਦੇ ਨਾਲ ਹੀ ਕਿਸ਼ੋਰ ਜੇਨਾ ਅਤੇ ਪਹਿਲਵਾਨ ਵਿਨੇਸ਼ ਫੋਗਾਟ ਆਪਣਾ ਅਭਿਆਨ ਸ਼ੁਰੂ ਕਰਨਗੇ।
ਦੱਸ ਦੇਈਏ ਕਿ ਟੋਕੀਓ ਉਲੰਪਿਕ ਵਿਚ ਸੋਨ ਤਗਮਾ ਜੇਤੂ ਨੀਰਜ ਚੋਪੜਾ ਤੇ ਕਿਸ਼ੋਰ ਜੇਨਾ ਜੇਵਲਿਨ ਥ੍ਰੋ ਦੇ ਕੁਆਲੀਫ਼ਿਕੇਸ਼ਨ ਈਵੇਂਟ ਵਿਚ ਹਿੱਸਾ ਲੈਣਗੇ।
ਨੀਰਜ ਦੀਆਂ ਨਜ਼ਰਾਂ ਰਹਿਣਗੀਆਂ ਗੋਲਡ 'ਤੇ
ਜੈਵਲਿਨ ਥ੍ਰੋਅਰ ਨੀਰਜ ਚੋਪੜਾ ਤੋਂ ਇਕ ਵਾਰ ਫਿਰ ਗੋਲਡ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸਭ ਦੀਆਂ ਨਜ਼ਰਾਂ ਭਾਰਤ ਦੀ ਸਟਾਰ ਪਹਿਲਵਾਨ ਵਿਨੇਸ਼ ਫੋਗਾਟ 'ਤੇ ਮੈਡਲ ਲਈ ਟਿਕੀਆਂ ਹੋਈਆਂ ਹਨ। ਵਿਨੇਸ਼ ਦੇ ਅੱਜ 3 ਮੈਚ ਹੋਣਗੇ।
ਉਥੇ ਹੀ ਨੀਰਜ ਨੇ ਅੱਜ ਮੰਗਲਵਾਰ ਨੂੰ ਕੁਆਲੀਫਿਕੇਸ਼ਨ ਮੈਚ ਖੇਡਣਾ ਹੈ। ਜੇਕਰ ਉਹ ਕੁਆਲੀਫਾਈ ਕਰ ਲੈਂਦਾ ਹੈ ਤਾਂ ਉਹ 8 ਅਗਸਤ ਨੂੰ ਫਾਈਨਲ ਖੇਡੇਗਾ। ਭਾਰਤੀ ਅਥਲੈਟਿਕਸ ਲਈ ਕਈ ਰਿਕਾਰਡ ਬਣਾਉਣ ਵਾਲੇ ਨੀਰਜ ਆਪਣੇ ਦੂਜੇ ਓਲੰਪਿਕ ਵਿੱਚ ਆਪਣੇ ਜੈਵਲਿਨ ਨਾਲ ਇੱਕ ਵਾਰ ਫਿਰ ਇਤਿਹਾਸ ਰਚਣਾ ਚਾਹੁਣਗੇ।
ਵਿਨੇਸ਼ ਫੋਗਾਟ ਮਹਿਲਾਵਾਂ ਦੀ 50 ਕਿੱਲੋਗ੍ਰਾਮ ਪ੍ਰੀ ਕੁਆਰਟਰ ਫਾਈਨਲ ਮੈਚ ਵਿਚ ਜਾਪਾਨ ਦੀ ਉਲੰਪਿਕ ਤੇ ਵਿਸ਼ਵ ਚੈਂਪੀਅਨ ਯੂਈ ਸੁਸਾਕੀ ਨਾਲ ਮੁਕਾਬਲਾ ਕਰੇਗੀ।
ਅੱਜ ਭਾਰਤੀ ਹਾਕੀ ਟੀਮ ਖੇਡੇਗੀ ਸੈਮੀਫਾਈਨਲ
ਭਾਰਤੀ ਹਾਕੀ ਟੀਮ ਅੱਜ ਸੈਮੀਫਾਈਨਲ ਵਿਚ ਵਿਸ਼ਵ ਵਿਜੇਤਾ ਜਰਮਨੀ ਦੀ ਟੀਮ ਨਾਲ ਆਹਮੋ-ਸਾਹਮਣੇ ਹੋਵੇਗੀ। ਇਸ ਦੇ ਨਾਲ ਹੀ ਅੱਜ ਭਾਰਤੀ ਪੁਰਸ਼ ਟੇਬਲ ਟੈਨਿਸ ਦਾ ਪ੍ਰੀ ਕੁਆਰਟਰ ਫਾਈਨਲ ਮੁਕਾਬਲਾ ਚੀਨ ਨਾਲ ਹੋਵੇਗਾ।
6 ਅਗਸਤ ਪੈਰਿਸ ਓਲੰਪਿਕ ਦਾ 11ਵਾਂ ਦਿਨ
ਪੈਰਿਸ ਓਲੰਪਿਕ 'ਚ ਭਾਰਤ ਨੇ ਹੁਣ ਤੱਕ ਸਿਰਫ 3 ਤਮਗੇ ਜਿੱਤੇ ਹਨ। ਨਿਸ਼ਾਨੇਬਾਜ਼ ਮਨੂ ਭਾਕਰ ਨੇ ਇਸ ਓਲੰਪਿਕ ਵਿੱਚ ਭਾਰਤ ਨੂੰ ਆਪਣਾ ਪਹਿਲਾ ਤਮਗਾ ਦਿਵਾਇਆ ਸੀ। ਮਨੂ ਨੇ 10 ਮੀਟਰ ਏਅਰ ਪਿਸਟਲ ਸਿੰਗਲਜ਼ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਇਸ ਤੋਂ ਬਾਅਦ ਉਸ ਨੇ ਸਰਬਜੋਤ ਸਿੰਘ ਨਾਲ ਮਿਲ ਕੇ 10 ਮੀਟਰ ਏਅਰ ਪਿਸਟਲ ਮਿਕਸਡ ਈਵੈਂਟ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਸਵਪਨਿਲ ਕੁਸਾਲੇ ਨੇ 50 ਮੀਟਰ ਏਅਰ ਰਾਈਫਲ 3 ਪੁਜ਼ੀਸ਼ਨ ਨਿਸ਼ਾਨੇਬਾਜ਼ੀ ਵਿੱਚ ਦੇਸ਼ ਲਈ ਕਾਂਸੀ ਦਾ ਤਗਮਾ ਜਿੱਤਿਆ ਸੀ। ਹੁਣ ਤੱਕ ਜਿੱਤੇ ਗਏ ਤਿੰਨੋਂ ਤਗਮੇ ਨਿਸ਼ਾਨੇਬਾਜ਼ੀ ਵਿੱਚ ਆਏ ਹਨ। ਲਕਸ਼ਯ ਸੇਨ ਬੈਡਮਿੰਟਨ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਤੋਂ ਖੁੰਝ ਗਏ ਸਨ।
ਟੇਬਲ ਟੈਨਿਸ :
ਪੁਰਸ਼ ਟੀਮ (ਪ੍ਰੀ-ਕੁਆਰਟਰ ਫਾਈਨਲ)
ਭਾਰਤ (ਹਰਮੀਤ ਦੇਸਾਈ, ਸ਼ਰਤ ਕਮਲ ਅਤੇ ਮਾਨਵ ਠੱਕਰ) ਬਨਾਮ ਚੀਨ – ਦੁਪਹਿਰ 1.30 ਵਜੇ
ਅਥਲੈਟਿਕਸ :
ਪੁਰਸ਼ ਜੈਵਲਿਨ ਥਰੋਅ (ਯੋਗਤਾ): ਕਿਸ਼ੋਰ ਜੇਨਾ – ਦੁਪਹਿਰ 1.50 ਵਜੇ
ਪੁਰਸ਼ਾਂ ਦਾ ਜੈਵਲਿਨ ਥਰੋ (ਯੋਗਤਾ): ਨੀਰਜ ਚੋਪੜਾ - ਦੁਪਹਿਰ 3.20 ਵਜੇ
ਔਰਤਾਂ ਦੀ 400 ਮੀਟਰ (ਰੀਪੀਚ): ਕਿਰਨ ਪਹਿਲ - ਦੁਪਹਿਰ 2.50 ਵਜੇ
ਕੁਸ਼ਤੀ :
ਵਿਨੇਸ਼ ਫੋਗਾਟ (50 ਕਿਲੋ) ਬਨਾਮ ਯੂਈ ਸੁਸਾਕੀ (ਜਾਪਾਨ),
ਪ੍ਰੀ ਕੁਆਰਟਰ ਫਾਈਨਲ - ਦੁਪਹਿਰ 2.30 ਵਜੇ
ਹਾਕੀ :
ਪੁਰਸ਼ਾਂ ਦਾ ਸੈਮੀਫਾਈਨਲ: ਭਾਰਤ ਬਨਾਮ ਜਰਮਨੀ - ਰਾਤ 10.30 ਵਜੇ