ਪੈਰਿਸ ਓਲੰਪਿਕ 'ਚ ਭਾਰਤ ਨੂੰ ਤੀਜਾ ਤਮਗਾ ਮਿਲਿਆ ਹੈ। ਸਵਪਨਿਲ ਕੁਸਾਲੇ ਨੇ 50 ਮੀਟਰ ਰਾਈਫਲ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਭਾਰਤ ਨੇ ਓਲੰਪਿਕ 'ਚ ਲਗਾਤਾਰ ਤੀਜੀ ਵਾਰ ਨਿਸ਼ਾਨੇਬਾਜ਼ੀ 'ਚ ਤਮਗਾ ਜਿੱਤਿਆ ਹੈ। ਇਸ ਤੋਂ ਪਹਿਲਾਂ ਮਨੂ ਭਾਕਰ, ਮਨੂ ਭਾਕਰ ਅਤੇ ਸਰਬਜੋਤ ਦੀ ਜੋੜੀ ਨੇ ਭਾਰਤ ਲਈ ਤਮਗੇ ਜਿੱਤ ਹਨ ।
ਫਾਈਨਲ 'ਚ ਕਾਫੀ ਘਬਰਾਇਆ ਸੀ ਸਵਪਨਿਲ
ਮੈਡਲ ਜਿੱਤਣ ਤੋਂ ਬਾਅਦ ਸਵਪਨਿਲ ਕੁਸਾਲੇ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਕਿ ਮੈਂ ਦੇਸ਼ ਲਈ ਮੈਡਲ ਜਿੱਤਿਆ ਹੈ। ਫਾਈਨਲ ਦੇ ਦੌਰਾਨ, ਮੈਂ ਬਹੁਤ ਘਬਰਾਇਆ ਹੋਇਆ ਸੀ ਅਤੇ ਮੇਰੇ ਦਿਲ ਦੀ ਧੜਕਣ ਬਹੁਤ ਤੇਜ਼ ਹੋ ਗਈ ਸੀ।
ਧੋਨੀ ਹੈ ਸਵਪਨਿਲ ਦਾ ਰੋਲ ਮਾਡਲ
ਸਵਪਨਿਲ ਦਾ ਰੋਲ ਮਾਡਲ ਐਮਐਸ ਧੋਨੀ ਹੈ। ਧੋਨੀ ਦੀ ਤਰ੍ਹਾਂ ਸਵਪਨਿਲ ਵੀ ਸੈਂਟਰਲ ਰੇਲਵੇ 'ਚ ਟਿਕਟ ਕੁਲੈਕਟਰ ਦਾ ਕੰਮ ਕਰਦਾ ਹੈ। ਧੋਨੀ ਦੀ ਤਰ੍ਹਾਂ ਸਵਪਨਿਲ ਵੀ ਸ਼ੂਟਿੰਗ ਦੇ ਮੈਦਾਨ 'ਚ ਸ਼ਾਂਤ ਰਹਿੰਦੇ ਹਨ। ਸਵਪਨਿਲ ਦੀ ਮਾਂ ਕੰਬਲਵਾੜੀ ਪਿੰਡ ਦੀ ਸਰਪੰਚ ਹੈ। ਪਿਤਾ ਅਤੇ ਭਰਾ ਅਧਿਆਪਕ ਹਨ।