ਖ਼ਬਰਿਸਤਾਨ ਨੈੱਟਵਰਕ- ਬਟਾਲਾ ਵਿਚ ਉਸ ਸਮੇਂ ਸਹਿਮ ਦਾ ਮਹੌਲ ਬਣ ਗਿਆ ਜਦੋਂ ਇਥੇ ਅਲੋਵਾਲ ਫੋਕਲ ਪੁਆਇੰਟ ਸਥਿਤ ਰਿੰਪਲ ਗਰੁੱਪ ਦੇ ਠੇਕੇ ਦੀ ਇੱਕ ਬ੍ਰਾਂਚ ਦੇ ਬਾਹਰ ਗ੍ਰਨੇਡ ਮਿਲਿਆ। ਗਨੀਮਤ ਰਹੀ ਕਿ ਉਕਤ ਗ੍ਰਨੇਡ ਫਟਿਆ ਨਹੀਂ ਅਤੇ ਪੁਲਿਸ ਨੇ ਇਸ ਨੂੰ ਸਹੀ ਸਲਾਮਤ ਬਰਾਮਦ ਕਰ ਲਿਆ।ਘਟਨਾ ਦੀ ਸੂਚਨਾ ਮਿਲਦੇ ਹੀ ਇੰਸਪੈਕਟਰ ਅਮਨਦੀਪ ਸਿੰਘ, ਐਸ.ਆਈ. ਅੰਗਰੇਜ਼ ਸਿੰਘ ਸੀ.ਆਈ.ਏ ਬਟਾਲਾ ਮੌਕੇ 'ਤੇ ਪਹੁੰਚੇ। ਇਸ ਦੇ ਨਾਲ ਹੀ ਹੋਰ ਟੀਮਾਂ ਵੀ ਮੌਕੇ 'ਤੇ ਪਹੁੰਚ ਗਈਆਂ ਅਤੇ ਇਲਾਕੇ ਨੂੰ ਸੀਲ ਕਰ ਦਿੱਤਾ। ਗ੍ਰਨੇਡ ਮਿਲਣ ਤੋਂ ਬਾਅਦ ਲੋਕਾਂ ਵਿੱਚ ਡਰ ਦਾ ਮਾਹੌਲ ਹੈ।
ਕਿਸ ਨੇ ਲਈ ਜ਼ਿੰਮੇਵਾਰੀ
ਦੱਸ ਦੇਈਏ ਕਿ ਇਸ ਹਮਲੇ ਦੀ ਜ਼ਿੰਮੇਵਾਰੀ ਵਿਦੇਸ਼ੀ ਅਤਵਾਦੀ ਮਨੂ ਅਗਵਾਨ ਅਤੇ ਗੋਪੀ ਨਵਾਂਸ਼ਹਿਰੀਆਂ ਨੇ ਲਈ ਹੈ। ਇਸ ਸੰਬੰਧੀ ਇੱਕ ਪੋਸਟ ਵੀ ਜਾਰੀ ਕੀਤੀ ਗਈ ਹੈ। ਜੋ ਪੁਲਿਸ ਤੱਕ ਪਹੁੰਚ ਗਈ ਹੈ। ਉਕਤ ਪੋਸਟ ਦੇ ਆਧਾਰ 'ਤੇ, ਪੁਲਿਸ ਨੇ ਠੇਕੇਦਾਰ ਦਾ ਬਿਆਨ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਖਬਰਿਸਤਾਨ ਨੈੱਟਵਰਕ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ।
ਗਨ੍ਰੇਡ ਮਿਲਣ ਤੋਂ ਬਾਅਦ ਖੁਫ਼ੀਆ ਏਜੰਸੀਆਂ ਅਤੇ ਪੁਲਿਸ ਚੌਕਸ ਹੋ ਗਈਆਂ। ਗ੍ਰਨੇਡ ਹਮਲੇ ਦੀ ਸੱਚਾਈ ਜਾਣਨ ਲਈ ਨੇੜਲੀਆਂ ਦੁਕਾਨਾਂ ਸੁਚੇਤ ਹੋ ਗਈਆਂ। ਗ੍ਰਨੇਡ ਦੀ ਸੂਚਨਾ ਮਿਲਦੇ ਹੀ ਬਟਾਲਾ ਪੁਲਿਸ ਦੇ ਸੀਨੀਅਰ ਅਧਿਕਾਰੀ ਅਤੇ ਹੋਰ ਟੀਮਾਂ ਮੌਕੇ 'ਤੇ ਪਹੁੰਚ ਗਈਆਂ।
ਫੋਕਲ ਪੁਆਇੰਟ 'ਤੇ ਵੱਡੀਆਂ ਫੈਕਟਰੀਆਂ ਅਤੇ ਹੋਰ ਵਪਾਰਕ ਅਦਾਰਿਆਂ ਦੀ ਮੌਜੂਦਗੀ ਕਾਰਨ ਉੱਥੇ ਵੱਡੀ ਗਿਣਤੀ ਵਿੱਚ ਮਜ਼ਦੂਰ ਅਤੇ ਹੋਰ ਲੋਕ ਕੰਮ ਕਰਦੇ ਹਨ। ਗ੍ਰਨੇਡ ਦੀ ਸੂਚਨਾ ਮਿਲਦੇ ਹੀ ਲੋਕਾਂ ਵਿੱਚ ਦਹਿਸ਼ਤ ਫੈਲ ਰਹੀ ਹੈ।